27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

06 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਕੋਟਕਪੂਰਾ, 27 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਨਵਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਲੱਕੜ ਮੰਡੀ ਮੋਗਾ ਰੋਡ ਕੋਟਕਪੂਰਾ ਮੌਜੂਦ ਸੀ ਤਾਂ ਲੱਕੜ ਮੰਡੀ ਦੀ ਬਾਊਂਡਰੀਵਾਲ ਦੇ ਨਾਲ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਇਕਦਮ ਘਬਰਾ ਕੇ ਆਪਣੇ ਸੱਜੇ ਹੱਥ ਵਿਚ ਫੜ੍ਹੀ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਹੇਠਾਂ ਘਾਹ ਫੂਸ ਵਿਚ ਸੁੱਟ ਦਿੱਤੀ। ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ।

Ad Position 21
No active advertisement
ਅਜੀਤ ਡੈਸਕ 28-09-2026
ਕੋਟਕਪੂਰਾ, 27 ਸਤੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਨਵਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਲੱਕੜ ਮੰਡੀ ਮੋਗਾ ਰੋਡ ਕੋਟਕਪੂਰਾ ਮੌਜੂਦ ਸੀ ਤਾਂ ਲੱਕੜ ਮੰਡੀ ਦੀ ਬਾਊਂਡਰੀਵਾਲ ਦੇ ਨਾਲ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਇਕਦਮ ਘਬਰਾ ਕੇ ਆਪਣੇ ਸੱਜੇ ਹੱਥ ਵਿਚ ਫੜ੍ਹੀ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਹੇਠਾਂ ਘਾਹ ਫੂਸ ਵਿਚ ਸੁੱਟ ਦਿੱਤੀ। ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ। ਉਪਰੰਤ ਉਸ ਦੁਆਰਾ ਜ਼ਮੀਨ ’ਤੇ ਸੁੱਟੀ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਚੁੱਕ ਕੇ ਤਲਾਸ਼ੀ ਲਈ ਤਾਂ 06 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਪੁਲਿਸ ਨੇ ਧਰਮਪ੍ਰੀਤ ਸਿੰਘ ਵਾਸੀ ਬਠਿੰਡਾ ਰੋਡ ਕੋਟਕਪੂਰਾ ਨੂੰ ਕਾਬੂ ਕਰਕੇ ਉਸ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਅਗਲੀ ਖ਼ਬਰ ਸਰਬਜੀਤ ਸਿੰਘ ਦਰਦੀ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
Ad Position 24