ਸਰਬਜੀਤ ਸਿੰਘ ਦਰਦੀ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਬਜੀਤ ਸਿੰਘ ਦਰਦੀ ਰਿਟਾ. ਐੱਸ.
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਬਜੀਤ ਸਿੰਘ ਦਰਦੀ ਰਿਟਾ. ਐੱਸ.ਡੀ.ਓ. ਨਹਿਰੀ ਵਿਭਾਗ ਪੁੱਤਰ ਸਵ. ਇੰਦਰ ਸਿੰਘ ਦਰਦੀ ਸੀਨੀਅਰ ਪੱਤਰਕਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਬੀਤੀ ਸ਼ਾਮ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਧਾਮ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੀ ਚਿਖਾ ਨੂੰ ਅਗਨੀ ਸਪੁੱਤਰਾਂ ਤੇਜਵਿੰਦਰ ਸਿੰਘ ਅਤੇ ਰਵਨੀਤ ਸਿੰਘ ਵਲੋਂ ਦਿੱਤੀ ਗਈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਹੋਰ ਸੰਸਥਾਵਾਂ ਵਲੋਂ ਮ੍ਰਿਤਕ ਦੇਹ ’ਤੇ ਲੋਈ ਦੇ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਤੇ ਇਲਾਕਾ ਵਾਸੀਆਂ ਵਲੋਂ ਨਮ ਅੱਖਾਂ ਨਾਲ ਸਰਬਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ 28 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਸ਼ਾਂਤੀ ਧਾਮ ਵਿਖੇ ਹੋਵੇਗੀ। ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸੰਤ ਸਿੰਘ ਬਰਾੜ ਸੀਨੀਅਰ ਆਗੂ ‘ਆਪ’, ਬਾਵਾ ਯਾਦਵਿੰਦਰ ਸਿੰਘ ਲਾਲੀ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵਕ, ਬਾਵਾ ਗੁਰਿੰਦਰ ਸਿੰਘ ਕੋਕੀ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਦਾਸ ਗਿਰਧਰ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਰਾਜੇਸ਼ ਗੋਰਾ ਪਠੇਲਾ ਸੀਨੀਅਰ ਆਗੂ ਭਾਜਪਾ, ਰਾਜਨ ਸੇਤੀਆ ਉਘੇ ਉਦਯੋਗਪਤੀ, ਸਤੀਸ਼ ਕਾਲਾ ਗਿਰਧਰ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਸ਼ੰਮੀ ਤੇਰ੍ਹੀਆ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਿੰਸੀਪਲ ਮਨਜੀਤ ਸਿੰਘ ਸੰਧੂ, ਡਾ. ਸੁਖਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਚਹਿਲ, ਸਿਮਰਜੀਤ ਸਿੰਘ ਭੀਨਾ ਬਰਾੜ , ਕਰਮਜੀਤ ਸ਼ਰਮਾ, ਜਸਵੰਤ ਸਿੰਘ ਬਰਾੜ, ਸੁਖਬੰਸ ਚਹਿਲ, ਗੋਬਿੰਦ ਸਿੰਘ ਦਾਬੜਾ, ਮਨਸ਼ਾ ਰਾਮ, ਕਰਮਜੀਤ ਸਿੰਘ ਕੰਮਾ, ਰਵਿੰਦਰ ਕਟਾਰੀਆ, ਸਤਪਾਲ ਅਰੋੜਾ, ਸ਼ਾਮ ਬਾਂਸਲ, ਹਰਬੰਸ ਲਾਲ ਜੁਲਾਹਾ, ਗਗਨਦੀਪ ਗੋਇਲ, ਬਲਦੇਵ ਸਿੰਘ, ਗਗਨਦੀਪ ਸਿੰਘ ਬੌਬੀ, ਅਮਨਦੀਪ ਸਿੰਘ ਮੱਕੜ, ਮਨਿੰਦਰ ਸਿੰਘ ਮਹਿੰਦੀ, ਪ੍ਰਿੰਸੀ. ਗੁਰਚਰਨ ਸਿੰਘ, ਪਰਮਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਗਿੱਲ, ਹਰਵਿੰਦਰ ਮਿੰਕਲ, ਜਸਵਿੰਦਰ ਸਿੰਘ ਕਮਰਾ, ਕਾਕਾ ਗਾਂਧੀ, ਨਿਰੰਜਨ ਸਿੰਘ ਰੱਖਰਾ, ਅਸ਼ੋਕ ਚੁੱਘ, ਗੁਰਦੀਪ ਸਿੰਘ ਕੱਦੂ, ਸੰਦੀਪ ਗਿਰਧਰ, ਰਵਿੰਦਰ ਕਟਾਰੀਆ, ਕੌਂਸਲਰ ਤੇਜਿੰਦਰ ਧੂੜੀਆ, ਲੈਕ. ਸ਼ਮਿੰਦਰ ਬੱਤਰਾ, ਤਰਸੇਮ ਲਾਡੀ ਬੱਤਰਾ, ਦਵਿੰਦਰ ਸਿੰਘ ਭੂਸਰੀ, ਸ਼ਹਿਰੀਆਂ ਤੋਂ ਇਲਾਵਾ ਵੱਖ-ਵੱਖ ਪੱਤਰਕਾਰ ਹਾਜ਼ਰ ਸਨ।