06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਖੇਮਕਰਨ ਦਾ ਅਧੂਰਾ ਪਿਆ ਖੇਡ ਸਟੇਡੀਅਮ ਮੁਕੰਮਲ ਕਰਨ ਵੱਲ ਸਰਕਾਰ ਦੇਵੇ ਧਿਆਨ

Ad Position 21
No active advertisement
ਅਜੀਤ ਡੈਸਕ 28-06-2026
ਖੇਮਕਰਨ, 27 ਜੂਨ (ਰਾਕੇਸ਼ ਕੁਮਾਰ ਬਿੱਲਾ)–ਨੌਜਵਾਨੀ ਨੂੰ ਤਰੱਕੀ ਕਰਨ ਲਈ ਵਧੀਆ ਸਿੱਖਿਆ ਜਾਂ ਵਧੀਆ ਖੇਡ ਹੀ ਅੱਗੇ ਲਿਜਾ ਸਕਦੀ ਹੈ। ਇਸ ਕਰਕੇ ਸੂਬੇ ਦੇ ਵੱਖ-ਵੱਖ ਵਿਭਾਗਾਂ ’ਚ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਜ਼ਿਆਦਾਤਰ ਅਧਿਕਾਰੀ ਸਾਬਕਾ ਖਿਡਾਰੀ ਹਨ। ਪੰਜਾਬ ਸੂਬੇ ’ਚ ਪਿਛਲੇ ਸਮੇਂ ਤੋਂ ਜ਼ਿਆਦਾਤਰ ਨੌਜਵਾਨੀ ਨਸ਼ੇ ਦੇ ਵਹਿਣ ’ਚ ਰੁੱੜ ਦੀ ਜਾ ਰਹੀ ਹੈ। ਰੋਜ਼ਾਨਾ ਹੀ ਪਰਿਵਾਰਾਂ ਦੇ ਚਿਰਾਗ ਬੁਝਦੇ ਜਾ ਰਹੇ ਹਨ। ਇਸ ਨਸ਼ੇ ਦੇ ਮੁੱਦੇ ਨੂੰ ਜ਼ਿਆਦਾ ਉਭਾਰ ਕੇ ਸੱਤਾ ’ਚ ਆਈ ‘ਆਪ’ ਦੀ ਮੌਜੂਦਾ ਸਰਕਾਰ ਹੁਣ ਆਪਣੇ ਬਾਕੀ ਬਚੇ ਸਮੇਂ ’ਚ ਪਿੰਡਾਂ ਵਿੱਚ ਜ਼ਿਆਦਾ ਖੇਡ ਸਟੇਡੀਅਮ ਦੀ ਸ਼ੁਰੂਆਤ ਕਰਨ ਵਿਚ ਲੱਗੀ ਹੋਈ ਹੈ ਪਰ ਇਸ ਸਰਕਾਰ ਦੀ ਬਕਾਇਆ ਮੁਨਿਆਦ ’ਚ ਇੰਨਾਂ ਸਟੇਡੀਅਮਾਂ ਦੀ ਸ਼ਾਇਦ ਚਾਰ ਦਿਵਾਰੀ ਵੀ ਨਾ ਬਣ ਸਕੇ ਕਿਉਂਕਿ ਅਜੇ ਤੱਕ ਤਾਂ ਇੰਨਾਂ ਸਟੇਡੀਅਮਾਂ ਦੇ ਨਾਮ ’ਤੇ ਬਣੀਆਂ ਸਿਰਫ ਨੀਂਹ ਪੱਥਰ ਵਾਲੀਆਂ ਸਿੱਲ੍ਹਾ ਹੀ ਨਜ਼ਰ ਆ ਰਹੀਆਂ ਹਨ ਪਰ ਸਰਕਾਰ ਨੂੰ ਜ਼ਿਆਦਾਤਰ ਜ਼ੋਰ ਪਹਿਲੇ ਸਮੇਂ ’ਚ ਬਣੇ ਜਾਂ ਅਧੂਰੇ ਖੇਡ ਸਟੇਡੀਅਮ ਵੱਲ ਦੇਣ ਦੀ ਲੋੜ ਹੈ ਤਾਂ ਜੋ ਘੱਟੋ ਘੱਟ ਇਕ ਪਾਸਾ ਜਾਣੀ ਕਿ ਪਹਿਲਾਂ ਤੋਂ ਅਧੂਰੇ ਪਏ ਸਟੇਡੀਅਮ ਤਾ ਮੁਕੰਮਲ ਹੋ ਜਾਂਦੇ। ਪਰ ਪਤਾ ਨਹੀ ਇਹ ਸਰਕਾਰ ਕਿਹੜੀ ਪਾਲਿਸੀ ’ਤੇ ਨਵੇਂ ਸਟੇਡੀਅਮਾਂ ਦੇ ਧੜਾਧੜ ਨੀਹ ਪੱਥਰ ਰਾਹੀ ਪਿੰਡਾਂ ਦੀਆਂ ਵਾਹੀਯੋਗ ਪੰਚਾਇਤੀ ਜ਼ਮੀਨਾਂ ਨੂੰ ਕਵਰ ਕਰਦੀ ਜਾ ਰਹੀ ਹੈ। ਸਰਹੱਦੀ ਕੱਸਬਾ ਖੇਮਕਰਨ ਦੇ ਸਰਕਾਰੀ ਸਕੂਲ ਦੀ ਜਗਾ ’ਚ ਬਣੇ ਇਕ ਖੇਡ ਸਟੇਡੀਅਮ ਦੀ ਹਾਲਤ ਵੀ ਇਸੇ ਦਰਮਿਆਨ ਬਿਆਨ ਕਰਨ ਵਾਲੀ ਜ਼ਰੂਰੀ ਹੈ ।ਜਿਹੜਾ ਧਿਆਨ ਨਾ ਦੇਣ ਕਰਕੇ ਖਸਤਾ ਹੁੰਦਾ ਜਾ ਰਿਹਾ ਹੈ। ਇਸ ਸਟੇਡੀਅਮ ਦੀ ਸ਼ੁਰੂਆਤ ਪੰਜਾਬ ’ਚ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਹੋਈ ਸੀ। ਉਸ ਸਮੇਂ ਸਟੇਡੀਅਮ ਦੀ ਸਟੇਜ ਤੇ ਕੁਝ ਚਾਰਦੀਵਾਰੀ ਹੋ ਸਕੀ ਸੀ। ਅਕਾਲੀ ਸਰਕਾਰ ਦੇ ਜਾਣ ਉਪਰੰਤ ਕਾਂਗਰਸ ਦੀ ਸਰਕਾਰ ’ਚ ਜ਼ਿਆਦਾ ਧਿਆਨ ਨਹੀ ਦਿੱਤਾ। ਕੇਵਲ ਅਖੀਰਲੇ ਸਮੇਂ ਕੁੱਝ ਲੱਖ ਦੀ ਗ੍ਰਾਂਟ ਜਾਰੀ ਹੋਈ ਸੀ। ਜਿਸ ਨਾਲ ਠੇਕੇਦਾਰ ਨੇ ਚਾਰਦਿਵਾਰੀ ਦਾ ਕੁਝ ਹਿੱਸਾ ਬਣਾਇਆ। ਪਰ ਇਸੇ ਦੌਰਾਨ ਸਟੇਡੀਅਮ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਕੁੱਝ ਸਥਾਨਕ ਉੱਦਮੀ ਨੌਜਵਾਨਾਂ ਨੇ ਆਪਣੇ ਵਿਦੇਸ਼ਾਂ ’ਚ ਪੜ ਰਹੇ ਸਾਥੀ ਵਿਦਿਆਰਥੀਆ ਤੋ ਆਪਣੇ ਵਸੀਲਿਆਂ ਨਾਲ ਅਗਰਾਈ ਕਰਕੇ ਸਟੇਡੀਅਮ ਨੂੰ ਸਵਾਰਨ ਵੱਲ ਧਿਆਨ ਦੇਣਾ ਚਾਲੂ ਕੀਤਾ। ਜਿਸ ਦੋਰਾਨ ਵੱਡੀਆਂ ਆਲੇ ਦੁਸ਼ਾਲੇ ਲਾਇਆ ਲਗਵਾਈਆ ਤੇ ਬਾਕੀ ਚਾਰਦੀਵਾਰੀ ਦੇ ਕੰਮ ਨੇਪਰੇ ਚਾੜੇ ਤੇ ਖਿਡਾਰੀਆਂ ਲਈ ਪਾਣੀ ਦਾ ਬੋਰ ਕਰਵਾਇਆ, ਜਿਸ ਨਾਲ ਗ੍ਰਾਊਂਡ ਦਾ ਹਿੱਸਾ ਹਰਿਆ ਭਰਿਆ ਨਜ਼ਰ ਆਉਣ ਲੱਗ ਪਿਆ। ਇੱਥੇ ਰੋਜ਼ਾਨਾ ਸਥਾਨਕ ਤੇ ਨਜਦੀਕੀ ਪਿੰਡਾਂ ਦੇ ਨੌਜਵਾਨ ਅਭਿਆਸ ਕਰਨ ਲਈ ਸਵੇਰ-ਸ਼ਾਮ ਆਉਣ ਲੱਗ ਪਏ। ਨੌਜਵਾਨਾਂ ਦੇ ਉੱਦਮ ਨਾਲ ਖੇਮਕਰਨ ਕਸਬੇ ’ਚੋ ਕਾਫੀ ਸਾਲਾਂ ਪਹਿਲਾਂ ਪਲਾਇਨ ਕਰਕੇ ਗਏ ਇਕ ਕੰਬੋਜ ਬਰਾਦਰੀ ਨਾਲ ਸਬੰਧਤ ਪਰਿਵਾਰ ਜਿਹੜਾ ਅੱਜ ਕੱਲ੍ਹ ਮੋਹਾਲੀ ਵਿਖੇ ਇੰਡਸਟਰੀਲਿਸਟ ਹੈ, ਉਨ੍ਹਾਂ ਦੀ ਪ੍ਰੀਤਿਕਾ ਨਾਮੀ ਫਾਊਡੇਸ਼ਨ ਦੇ ਚੇਅਰਮੈਨ ਅਰਵਿੰਦਰ ਸਿੰਘ ਨਿਬਰ ਵਲੋ ਇੱਥੇ ਫੁੱਟਬਾਲ ਅਕੈਡਮੀ ਖੋਲੀ ਕਿ ਇਕ ਕੋਚ ਦਾ ਪ੍ਰਬੰਧ ਕਰਵਾ ਕਿ ਕੱਲਬ ਦੀ ਹਰ ਤਰਾਂ ਮਦਦ ਕਰਨਾ ਚਾਲੂ ਕੀਤਾ ਗਿਆ। ਇਸ ਫੁੱਟਬਾਲ ਕਲੱਬ ਦੇ ਸ਼ੁਰੂ ਹੋਣ ਨਾਲ ਇੱਥੇ ਜ਼ਿਲ੍ਹਾ ਪੱਧਰ ਦੇ ਫੁੱਟਬਾਲ ਦੇ ਟੂਰਨਾਮੈਂਟ ਹੋਣ ਲੱਗ ਪਏ ਤੇ ਇੱਥੇ ਬੱਚਿਆਂ ਦਾ ਜ਼ਿਲ੍ਹਾ ਪੱਧਰ ਦਾ ਟ੍ਰੇਨਿੰਗ ਸੈਟਰ ਵੀ ਬਣ ਗਿਆ। ਕੁੱਝ ਸਥਾਨਕ ਬੱਚੇ ਹਾਕੀ ਖੇਡ ਰਾਹੀ ਅਗਾਂਹ ਵੀ ਗਏ। ਸਾਲ ’ਚ ਦੋ ਵੱਡੇ ਖੇਡ ਮੇਲੇ ਲੱਗਣ ਲੱਗ ਪਏ ਸਨ ਪਰ ਅਫਸੋਸ ਦੋ ਸਾਲਾਂ ਤੋਂ ਬਾਦ ਸਿਆਸਤ ਦਾ ਰੰਗ ਚੜਨ ਨਾਲ ਇਹ ਕਲ਼ੱਬ ਬੰਦ ਹੋ ਕਿ ਰਹਿ ਗਈ। ਕੁਝ ਨੌਜਵਾਨਾਂ ਨੇ ਦੱਸਿਆ ਕਿ ਹੁਣ ਤੱਕ ਸਟੇਡੀਅਮ ਦੇ ਨਾਮ ਤੇ ਸਰਕਾਰਾਂ ਤਰਫੋ ਆਈਆਂ ਗ੍ਰਾਂਟਾਂ ਦੀ ਦੁਰਵਰਤੋਂ ਹੀ ਹੋਈ ਹੈ ਪਰ ਇਸ ਸਰਕਾਰ ਨੇ ਹੁਣ ਤੱਕ ਕੁੱਝ ਨਹੀਂ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਸਕੂਲ ਦੇ ਵਿਦਿਆਰਥੀ ਅੰਗਦ ਸਿੰਘ ਖੇੜਾ ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਸਿਲਵਰ ਮੈਡਲ ਅਗਲੀ ਖ਼ਬਰ ਸਵ: ਸਤਪਾਲ ਸਿੰਘ ਫੌਜੀ ਲੁਹਾਰਕਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24
No active advertisement