ਰਾਜਾਸਾਂਸੀ, 27 ਜੂਨ (ਹਰਦੀਪ ਸਿੰਘ ਖੀਵਾ)-ਫੈਡਰੇਸ਼ਨ ਆਗੂ ਭਾਈ ਰਸ਼ਪਾਲ ਸਿੰਘ ਲੁਹਾਰਕਾ ਦੇ ਸਤਿਕਾਰਯੋਗ ਭਰਾ ਅਤੇ ਕਪਿਲਮੀਤ ਸਿੰਘ ਅੱਠਵਾਲ ਦੇ ਪਿਤਾ ਸਤਪਾਲ ਸਿੰਘ ਫ਼ੌਜੀ ਲੁਹਾਰਕਾ ਦਾ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿਤ ਪਰਿਵਾਰ ਵਲੋਂ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਤੇ ਅੰਤਿਮ ਅਰਦਾਸ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਰੇਰੂ ਸਾਹਿਬ ਲੁਹਾਰਕਾ ਕਲਾਂ ਵਿਖੇ ਹੋਈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੰਡਾ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ਮੌਕੇ ਹਾਜ਼ਰੀ ਭਰਨ ਪੁੱਜੀਆਂ ਵੱਖ-ਵੱਖ ਸ਼ਖ਼ਸੀਅਤਾਂ ‘ਚ ਬਾਬਾ ਬਲਦੇਵ ਸਿੰਘ ਕਾਰ ਸੇਵਾ ਗੁਰਦੁਆਰਾ ਰੇਰੂ ਸਾਹਿਬ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪਾਲ ਸਿੰਘ ਲੁਹਾਰਕਾ, ਡਾ. ਸ਼ਮਸ਼ੇਰ ਸਿੰਘ ਕੋਹਰੀ, ਪਿੰਸੀਪਲ ਬਲਦੇਵ ਸਿੰਘ ਸੰਧੂ, ਐਡਵੋਕੇਟ ਸ਼ਿਸਪਾਲ ਸਿੰਘ ਮੀਰਾਂਕੋਟ, ਅਮਰੀਕ ਸਿੰਘ ਕਿਸਾਨ ਯੂਨੀਅਨ ਆਗੂ, ਰਣਜੀਤ ਸਿੰਘ ਲੁਹਾਰਕਾ ਅਕਾਲੀ ਆਗੂ, ਐਡਵੋਕੇਟ ਨਿਰਮਲ ਸਿੰਘ ਲੁਹਾਰਕਾ, ਜਗੀਰ ਸਿੰਘ ਬਿਜਲੀ ਬੋਰਡ, ਨੰਬਰਦਾਰ ਅਮਨਦੀਪ ਸਿੰਘ, ਦਿਲਬਾਗ ਸਿੰਘ ਸ਼੍ਰੋਮਣੀ ਕਮੇਟੀ, ਕਾਬਲ ਸਿੰਘ ਲੁਹਾਰਕਾ, ਨਿਰਮਲ ਸਿੰਘ ਆੜਤੀ ਅਦਲੀਵਾਲਾ, ਸੁਵਿੰਦਰ ਸਿੰਘ ਬੰਦੂਕੀਆ, ਜਸਵੰਤ ਸਿੰਘ ਜਫਰਵਾਲ, ਸੁਖਦੇਵ ਸਿੰਘ ਦੋਸਤਪੁਰ, ਬਲਦੇਵ ਸਿੰਘ ਲੁਹਾਰਕਾ, ਇੰਦਰਪਾਲ ਸਿੰਘ ਜੌਲੀ, ਭਾਈ ਦਲੇਰ ਸਿੰਘ ਰਾਗੀ, ਰਸ਼ਪਾਲ ਸਿੰਘ ਲੁਹਾਰਕਾ ਯੂ. ਐੱਸ. ਏ., ਵਲੋਂ ਸਵ: ਸਤਪਾਲ ਸਿੰਘ ਅਠਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਕਪਲਮੀਤ ਸਿੰਘ ਤੇ ਅਬੇਜੀਤ ਸਿੰਘ ਵਲੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।