02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਮਨਾਇਆ ‘ਇੰਟਰਨੈਸ਼ਨਲ ਪਲਾਸਟਿਕ ਬੈਗ ਫ੍ਰੀ ਡੇ’

Ad Position 21
No active advertisement
ਅਜੀਤ ਡੈਸਕ 04-07-2026
ਪੱਟੀ, 3 ਜੁਲਾਈ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਆਪਣੇ ਚੌਗਿਰਦੇ ਤੇ ਵਾਤਾਵਰਨ ਨੂੰ ਸਾਫ ਸੁਥਰਾ ਤੇ ਸ਼ੁੱਧ ਰੱਖਣ ਲਈ ਅੱਜ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਵਲੋਂ ਰੈਲੀ ਕੱਢੀ ਗਈ। ਇਸ ਮੌਕੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ‘ਇੰਟਰਨੈਸ਼ਨਲ ਪਲਾਸਟਿਕ ਬੈਗ ਫਰੀ ਡੇ’ ਮਨਾਇਆ। ਰੈਲੀ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਹੀ ਭਾਗ ਲਿਆ। ਵਿਦਿਆਰਥੀ ਆਪਣੇ ਘਰਾਂ ਤੋਂ ਕੱਪੜੇ ਦੇ ਅਤੇ ਜੂਟ ਦੇ ਬੈਗ ਬਣਾ ਕੇ ਲਿਆਏ । ਕੁਝ ਵਿਦਿਆਰਥੀ ਕਾਗਜ਼ ਦੇ ਵੀ ਬੈਗ ਬਣਾ ਕੇ ਲਿਆਏ। ਇਸ ਸੰਬੰਧੀ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਡਾਇਰੈਕਟਰ ਮੈਡਮ ਸ਼ੁਭੀ ਭਾਰਦਵਾਜ ਨੇ ਦੱਸਿਆ ਕਿ ਸਾਡਾ ਵਾਤਾਵਰਨ ਦਿਨੋ ਦਿਨ ਪ੍ਰਦੂਸ਼ਿਤ ਹੋ ਰਿਹਾ ਹੈ, ਇਸ ਦਾ ਮੁੱਖ ਕਾਰਨ ਇਹ ਪਲਾਸਟਿਕ ਬੈਗ ਵੀ ਹਨ। ਇਨ੍ਹਾਂ ਦੀ ਵਰਤੋਂ ਨਾਲ ਆਲੇ ਦੁਆਲੇ ’ਚ ਗੰਦਗੀ ਫੈਲ ਜਾਂਦੀ ਹੈ। ਇਸ ਲਈ ਬੱਚਿਆਂ ਨੂੰ ਅਗਾਹ ਕਰਨ ਲਈ ਸਕੂਲ ਦੀ ਸਵੇਰ ਦੀ ਸਭਾ ਵਿਚ ਅਧਿਆਪਕ ਲੈਕਚਰ ਕਰਵਾਇਆ ਤੇ ਪਲਾਸਟਿਕ ਬੈਗ ਨੂੰ ਨਾ ਵਰਤਣ ਲਈ ਸਹੁੰ ਵੀ ਲਈ ਗਈ। ਇਸ ਸੰਬੰਧੀ ਸਕੂਲ ਵਿਚ ਵਿਦਿਆਰਥੀਆਂ ਦੀਆਂ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਕਾਗਜ਼ ਤੇ ਕੱਪੜੇ ਦੇ ਬੈਗ ਬਣਾਉਣ ਨੂੰ ਦੀ ਪ੍ਰਕਿਰਿਆ ਵੀ ਦੱਸੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ, ਐਗਜ਼ੀਕਿਊਟਿਵ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਡਾਇਰੈਕਟਰ ਸੁੱਭੀ ਭਾਰਦਵਾਜ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ। ਇਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਕੱਪੜੇ ਦੇ ਬੈਗ ਤੇ ਕਾਗਜ਼ ਦੇ ਬੈਗ ਵੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਾਂਗੇ ਤਾਂ ਸਾਡੇ ਆਲੇ ਦੁਆਲੇ ਬਿਮਾਰੀਆਂ ਦਾ ਵਾਧਾ ਵੀ ਘੱਟ ਜਾਵੇਗਾ ਤੇ ਹਵਾ ਵੀ ਸ਼ੁੱਧ ਹੋ ਜਾਵੇਗੀ। ਮੈਡਮ ਸੁੱਭੀ ਭਾਰਦਵਾਜ ਨੇ ਆਪ ਰੈਲੀ ’ਚ ਹਿੱਸਾ ਲਿਆ ਤੇ ਵਿਦਿਆਰਥੀਆਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ। ਰੈਲੀ ’ਚ ਸਕੂਲ ਦੇ ਸਾਰੇ ਅਧਿਆਪਕ, ਵਾਈਸ ਪ੍ਰਿੰਸੀਪਲ ਸੋਨੀਆ ਸ਼ਰਮਾ, ਮੰਜੂ ਦੇਵਗਨ, ਰੁਪਿੰਦਰ ਕੌਰ, ਮਨਿੰਦਰ ਕੌਰ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਅੰਗਹੀਣ ਵਿਧਵਾ ਬੁਢਾਪਾ ਪੈਨਸ਼ਨਾਂ ਜਾਰੀ ਕਰਵਾਉਣ ਲਈ ਸੜਕਾਂ ਤੇ ਅੰਦੋਲਨ ਲਈ ਮਜਬੂਰ-ਪ੍ਰਧਾਨ ਸੈਣੀ ਅਗਲੀ ਖ਼ਬਰ ਰੰਜਿਸ਼ ਤਹਿਤ ਵਿਅਕਤੀ ਨਾਲ ਕੁੱਟਮਾਰ, ਮਾਮਲਾ ਦਰਜ
Ad Position 24
No active advertisement