ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੁਰਿੰਦਰ ਸਿੰਘ ਨੇ 55 ਸਾਲ ਦੀ ਉਮਰ ’ਚ ਐਮ.ਏ. ਸੰਸਕ੍ਰਿਤ ’ਚ ਗੋਲਡ ਮੈਡਲ ਜਿੱਤਿਆ

Ad Position 21
No active advertisement
ਅਜੀਤ ਡੈਸਕ 14-07-2026

 ਖਾਲੜਾ, 13 ਜੁਲਾਈ (ਜੱਜਪਾਲ ਸਿੰਘ ਜੱਜ)-ਬਾਰਡਰ ਵਰਗੇ ਪੱਛੜੇ ਤੇ ਸਹੂਲਤਾਂ ਵਿਹੂਣੇ ਇਲਾਕੇ ਵਿਚ ਪੈਦਾ ਹੋ ਕੇ ਗੋਲਡ ਮੈਡਲ ਜਿਹੇ ਵੱਕਾਰੀ ਐਵਾਰਡ ਤੱਕ ਪਹੁੰਚਣਾ ਕੋਈ ਸੌਖੀ ਤੇ ਆਮ ਗੱਲ ਨਹੀਂ ਹੁੰਦੀ। ਅਜਿਹੀ ਵਿਸ਼ੇਸ਼ ਪ੍ਰਾਪਤੀ ਭਾਈ ਸੁਰਿੰਦਰ ਸਿੰਘ ਦੇ ਹਿੱਸੇ ਆਈ, ਜਿਨ੍ਹਾਂ ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ 51ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਐੱਮ.ਏ. ਸੰਸਕ੍ਰਿਤ ਵਿਸ਼ੇ ਵਿਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਮੌਕੇ ਭਾਈ ਸੁਰਿੰਦਰ ਸਿੰਘ ਨੇ ਆਪਣੇ ਪਿਛੋਕੜ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹ ਖੇਤੀਬਾੜੀ ਨਾਲ ਜੁੜੇ ਆਮ ਗੁਰਸਿੱਖ ਪਰਿਵਾਰ ਵਿਚ ਪਿੰਡ ਮੁਗਲਚੱਕ ਨੇੜੇ ਖਾਲੜਾ ਵਿਖੇ ਪੈਦਾ ਹੋਏ। ਸੀਮਿਤ ਸਾਧਨਾਂ ਤੇ ਘੱਟ ਸਹੂਲਤਾਂ ਦੇ ਬਾਵਜੂਦ ਉਨ੍ਹਾਂ ਦਾ ਨਿਸ਼ਚਾ ਅਟੱਲ ਤੇ ਅਡੋਲ ਸੀ। ਇੱਕੋ ਸੁਪਨਾ ਸੀ ਕਿ ਦੁਨਿਆਵੀ ਤੇ ਧਾਰਮਿਕ ਦੋਵਾਂ ਤਰ੍ਹਾਂ ਦੀ ਵਿੱਦਿਆ ਵਿਚ ਨਿਪੁੰਨ ਹੋ ਕੇ ਚੰਗੇ ਤੇ ਆਦਰਸ਼ਕ ਗ੍ਰੰਥੀ ਸਿੰਘ ਤੇ ਕਥਾਵਾਚਕ ਬਣਨਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਧਾਰਮਿਕ ਵਿਸ਼ੇ ਨਾਲ ਗ੍ਰੈਜੂਏਸ਼ਨ ਕਰਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਏ. ਧਰਮ ਅਧਿਐਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਨਾਲ ਹੀ ਤਿੰਨ ਸਾਲਾ ਪ੍ਰਚਾਰਕ ਕੋਰਸ ਪੂਰਾ ਕੀਤਾ। ਇਸ ਲਈ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਰਦੂ ਤੇ ਫ਼ਾਰਸੀ ਵਿਭਾਗ ਤੋਂ ਡਾ. ਰਿਹਾਨ ਹਸਨ ਦੀ ਯੋਗ ਅਗਵਾਈ ਅਧੀਨ ਲਗਾਤਾਰ ਤਿੰਨ ਸਾਲ ਉਰਦੂ ਤੇ ਫ਼ਾਰਸੀ ਭਾਸ਼ਾਵਾਂ ਦਾ ਸੂਖਮ ਮੁਤਾਲਿਆ ਕੀਤਾ। ਐਮ.ਏ. ਸੰਸਕ੍ਰਿਤ ਮੁਕੰਮਲ ਕਰਨ ਦੇ ਤੁਰੰਤ ਬਾਅਦ ਉਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ, ਹਾਪਰਜ਼ ਕਰਾਸਿੰਗ (ਆਸਟ੍ਰੇਲੀਆ) ਵਿਖੇ ਗ੍ਰੰਥੀ ਸਿੰਘ ਤੇ ਪ੍ਰਚਾਰਕ ਦੀਆਂ ਸੇਵਾਵਾਂ ਨਿਭਾਉਣ ਲਈ ਚਲੇ ਗਏ ਤੇ ਹੁਣ ਤੱਕ ਉਹ ਉੱਥੇ ਹੀ ਸੇਵਾਵਾਂ ਨਿਭਾ ਰਹੇ ਹਨ। ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੱਦੇ ’ਤੇ 51ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਐੱਮ.ਏ. ਸੰਸਕ੍ਰਿਤ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਲਈ ਪਹੁੰਚੇ। 55 ਸਾਲ ਦੀ ਉਮਰ ਵਿਚ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਨੇ ਆਪਣੇ ਅਧਿਆਪਕਾਂ ਦੀ ਸੁਯੋਗ ਅਗਵਾਈ, ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨੂੰ ਦਿੱਤਾ। ਇਨ੍ਹਾਂ ਖ਼ੁਸ਼ੀ ਭਰੇ ਪਲਾਂ ਮੌਕੇ ਉਨ੍ਹਾਂ ਨੇ ਇਸ ਗੱਲ ’ਤੇ ਵਧੇਰੇ ਜ਼ੋਰ ਦਿੰਦਿਆਂ ਆਖਿਆ ਕਿ ਪੜ੍ਹਨ ਦੀ ਕੋਈ ਉਮਰ ਨਿਯਮਤ ਨਹੀਂ ਹੁੰਦੀ। ਇਨਸਾਨ ਨੂੰ ਜਗਿਆਸਾ ਵੱਸ ਹਮੇਸ਼ਾਂ ਪੜ੍ਹਦੇ ਰਹਿਣਾ ਚਾਹੀਦਾ ਹੈ ।

Ad Position 22
No active advertisement
ਪਿਛਲੀ ਖ਼ਬਰ ਵੱਖ- ਵੱਖ ਮੁਕੱਦਮਿਆਂ ਵਿਚ 31 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ - ਐਸ. ਪੀ. ਗੁਰਮੀਤ ਕੌਰ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਦੇ ਮਾਡਲ ਟਾਊਨ ਦੇ ਬਾਹਰ ਗੰਦੇ ਪਾਣੀ ਦਾ ਸੰਕਟ ਗਹਿਰਾਇਆ, ਲੋਕ ਪ੍ਰੇਸ਼ਾਨ
Ad Position 24
No active advertisement