09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੈਕਟਰ ਅਫ਼ਸਰ ਵਰਿੰਦਰ ਬੱਲ ਐਸ.ਆਈ.ਆਰ. ਸੰਬੰਧੀ ਕੈਂਪ ਦਾ ਨਿਰੀਖਣ ਕਰਨ ਪਹੁੰਚੇ

Ad Position 21
No active advertisement
ਅਜੀਤ ਡੈਸਕ 15-07-2026
ਮੀਆਂਵਿੰਡ, 14 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)- ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਜਸ਼ਨਦੀਪ ਸਿੰਘ ਦੀ ਰਹਿਨੁਮਾਈ ਹੇਠ 11 ਜੁਲਾਈ ਤੋਂ ਐਸ.ਆਈ.ਆਰ. ਸੰਬੰਧੀ ਬੂਥ ਲੈਵਲ ਕੈਂਪ ਪਿੰਡ ਮੀਆਂਵਿੰਡ ਵਿਖੇ ਬੂਥ ਨੰਬਰ 197 ਅਤੇ 198 ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਲਗਾਇਆ ਗਿਆ ਹੈ। ਕੈਂਪ ਦੇ ਚੌਥੇ ਦਿਨ ਕੈਂਪ ਦਾ ਨਿਰੀਖਣ ਕਰਨ ਸੈਕਟਰ ਅਫਸਰ ਵਰਿੰਦਰ ਸਿੰਘ ਬੱਲ ਪਹੁੰਚੇ ਹੋਏ ਸਨ, ਜਿੱਥੇ ਉਨ੍ਹਾਂ ਪਹੁੰਚੇ ਲੋਕਾਂ ਨੂੰ ਐਸ.ਆਈ.ਆਰ. ਸੰਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਲੋਕਾਂ ਨੇ ਐਸ.ਆਈ.ਆਰ. ਕਰਵਾਉਣ ਲਈ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਬੂਥ ਤੇ ਅਧਿਆਪਕ ਮਨਜੀਤ ਕੁਮਾਰ, ਉਨ੍ਹਾਂ ਦੇ ਸਹਾਇਕ ਅਧਿਆਪਕ ਸੁਮੀਰ ਕੁਮਾਰ ਅਤੇ ਬੀ.ਐਲ.ਓ. ਮੈਡਮ ਬਲਜੀਤ ਕੌਰ ਵਲੋਂ ਵੋਟਰਾਂ ਦੇ ਫਾਰਮ ਇਕੱਠੇ ਕੀਤੇ ਗਏ ਅਤੇ ਉਨ੍ਹਾਂ ਦਾ ਡਿਜੀਟਾਈਜੇਸ਼ਨ ਕੀਤਾ ਗਿਆ
Ad Position 22
No active advertisement
ਪਿਛਲੀ ਖ਼ਬਰ ਠੱਠੀ ਸੋਹਲ ਵਿਖੇ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ, ਦੋ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸਾਬਕਾ ਮੁੱਖ ਸੰਸਦੀ ਸਕੱਤਰ ਮੰਨਾ ਨੇ ਕੇਂਦਰੀ ਮੰਤਰੀ ਅਠਾਵਲੇ ਨਾਲ ਕੀਤੀ ਮੁਲਾਕਾਤ
Ad Position 24