ਗੋਇੰਦਵਾਲ ਸਾਹਿਬ, 18 ਜੁਲਾਈ (ਸਕੱਤਰ ਸਿੰਘ ਅਟਵਾਲ) –ਗੋਇੰਦਵਾਲ ਸਹਿਬ ਦੇ ਸਮੂਹ ਸਨਅਤਕਾਰਾ ਦੀ ਇਕ ਹੰਗਾਮੀ ਮੀਟਿੰਗ ਹੋਈ। ਜਿਸ ਵਿਚ ਪਲਾਟ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਪੰਜਾਬ ਲਘੂ ਉਦਯੋਗ ਦੀਆਂ ਸਨਅਤ ਨੂੰ ਤਬਾਅ ਕਰਨ ਵਾਲੀਆ ਨੀਤੀਆ ਕਾਰਨ ਗੋਇੰਦਵਾਲ ਫੋਕਲ ਪੁਆਇੰਟ ਹੋ ਰਿਹਾ ਬਰਬਾਦ ਹੋ ਰਿਹਾ ਹੈ । ਗੋਇੰਦਵਾਲ ਸਹਿਬ ਦੀ ਤਬਾਹ ਹੋ ਰਹੀ ਸਮਾਲ ਸਕੇਲ ਇੰਡਸਟਰੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮਿਤੀ 19-9-2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ’ਤੇ ਮੀਟਿੰਗ ਹੋਈ ਸੀ, ਜਿਸ ’ਚ ਪੰਜਾਬ ਲਗੂ ਉਦਯੋਗ ਦੇ ਐੱਮ.ਡੀ ਅਤੇ ਇੰਡਸਟਰੀ ਵਿਭਾਗ ਦੇ ਉੱਚ ਅਧਿਕਾਰੀ ਸ਼ਾਮਿਲ ਹੋਏ ਸਨ । ਇਸ ’ਚ ਸਨਅਤਕਾਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਸੀ ਕਿ ਗੋਇੰਦਵਾਲ ਸਹਿਬ ਦਾ ਫੋਕਲ ਪੁਆਂਇਟ ਨਿਰੋਲ ਪੇਡੂ ਏਰੀਏ ਵਿਚ ਬਣਿਆ ਹੋਇਆ ਹੈ ਅਤੇ ਵੱਡੇ ਸ਼ਹਿਰਾਂ ਨਾਲੋਂ ਦੂਰ ਹੋਣ ਕਾਰ ਇੱਥੇ ਢੋਆ ਢੁਆਈ ਅਤੇ ਆਣ ਜਾਣ ’ਚ ਬਹੁਤ ਮੁਸ਼ਕਿਲ ਆਉਦੀ ਹੈ। ਇੱਥੇ ਇੰਡਸਟਰੀ ਲਗਾਉਣ ’ਤੇ ਕਿਸੇ ਤਰ੍ਹਾਂ ਦੀ ਵਿਸ਼ੇਸ਼ ਸਹੂਲਤ ਨਹੀਂ ਹੈ ਅਤੇ ਪੰਜਾਬ ਲਘੂ ਉਦਯੋਗ ਵਲੋਂ ਸਾਰੇ ਫੋਕਲ ਪੁਆਇਟਾਂ ਦੀ ਇਕ ਸਮਾਨ ਪਾਲਸੀ ਬਣਾਈ ਜਾਂਦੀ ਹੈ, ਜਿਸ ਕਾਰਨ ਜੋ ਜੁਰਮਾਨੇ, ਫੀਸਾਂ ਅਤੇ ਸ਼ਰਤਾਂ ਵਿਕਸਿਤ ਫੋਕਲ ਪੁਇੰਟਾਂ ਦੇ ਪਲਾਂਟਾਂ ’ਤੇ ਲਾਈਆਂ ਜਾਂਦੀਆਂ ਹਨ, ਉਹ ਇਸ ਪਿੰਡ ਦੇ ਫੋਕਲ ਪੁਆਇੰਟ ’ਤੇ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਇੱਥੇ ਇੰਡਸਟਰੀ ਦੇ 450 ਪਲਾਟ ਅਤੇ ਰਿਹਾਇਸ਼ੀ 1120 ਦੇ ਕਰੀਬ ਪਲਾਟ ਹੋਲਡਰ ਬਹੁਤ ਪਰੇਸ਼ਾਨ ਹਨ । ਇਸ ਸਮੇ ਮੁੱਖ ਮੰਤਰੀ ਸਹਿਬ ਨੇ ਉੱਚ ਅਫਸਰਾਂ ਨੂੰ ਕਿਹਾ ਕਿ ਇਸ ਫੋਕਲ ਪੁਆਇੰਟ ਨੂੰ ਪੇੰਡੂ ਫੋਕਲ ਪੁਆਇਟ ਦਾ ਦਰਜਾ ਦੇ ਕੇ ਇੱਥੋ ਦੀ ਇੰਡਸਟਰੀ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆ ਜਾਣ ਤਾਂ ਜੋ ਇਸ ਫੋਕਲ ਪੁਆਂਇਟ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਲੇਕਿਨ ਤਿੰਨ ਸਾਲ ਦਾ ਸਮਾਂ ਬੀਤ ਜਾਣ ’ਤੇ ਵੀ ਇੱਥੇ ਵਿਸ਼ੇਸ਼ ਸਹੂਲਤਾਂ ਦੇਣ ਲਈ ਅਜੇ ਤੱਕ ਪੰਜਾਬ ਲਘੂ ਉਦਯੋਗ ਅਤੇ ਇੰਡਸਟਰੀ ਵਿਭਾਗ ਵਲੋਂ ਕੋਈ ਪਾਲਸੀ ਨਹੀਂ ਬਣਾਈ ਗਈ । ਇਸਦੇ ਉਲਟ ਪਲਾਟਾਂ ’ਤੇ ਹੋਰ ਪਾਬੰਦੀਆ ਲਗਾ ਦਿੱਤੀਆਂ ਹਨ । ਇਸ ਮੌਕੇ ਐਸ਼ੋਸ਼ੀਏਸ਼ਨ ਦੇ ਜਨਰਲ ਸੈਕਟਰੀ ਹਰਪਿੰਦਰ ਸਿੰਘ ਗਿੱਲ ਨੇ ਬੋਲਦੇ ਹੋਏ ਕਿਹਾ ਕਿ ਇੰਡਸਟਰੀ ਪਲਾਟਾਂ ’ਤੇ 30-ਸਤੰਬਰ-2024 ਤੋਂ ਬਾਅਦ ਅਤੇ ਰਿਹਾਇਸ਼ੀ ਪਲਾਟਾਂ ’ਤੇ 31-ਮਾਰਚ-2021 ਤੋਂ ਬਾਅਦ ਐਕਸਟੈਂਸ਼ਨ ਸਮਾ ’ਚ ਵਾਧਾ ਨਹੀਂ ਕਿਤਾ ਗਿਆ, ਇਸ ਨਾਲ ਜੋ ਪਲਾਟ ਇਸ ਸਮੇ ਤੋਂ ਪਹਿਲਾਂ ਉਤਪਾਦਨ ਵਿਚ ਨਹੀਂ ਆਏ ਅਤੇ ਜਿਨਾਂ ’ਤੇ ਉਸਾਰੇ ਕੰਪਲੀਟ ਨਹੀਂ ਹੋਈ ਐਕਸਟੈਂਸ਼ਨ ਨਾ ਹੋਣ ਕਾਰਨ ਵਿਭਾਗ ਵਿਚ ਉਹਨਾ ਪਲਾਟਾ ’ਤੇ ਕਿਸੇ ਤਰਾਂ ਦੀ ਕਾਰਵਾਈ ਜਿਵੇ ਟਰਾਂਸਫਰ, ਲੀਜ ਡੀਡ, ਨੋ ਡੀਉ ਆਦਿ ਦੀ ਕਾਰਵਾਈ ਕਰਨ ਤੇ ਰੋਕ ਲਾਈ ਹੋਈ, ਓ.ਟੀ.ਐੱਸ ਸਕੀਮ ਵਿਚ ਉਨ੍ਹਾਂ ਪਲਾਟਾ ਹੋਲਡਰਾਂ ਕੋਲੋ ਵਿਭਾਗ ਵਲੋ ਪੈਸੇ ਵੀ ਜਮਾਂ ਕਰਾ ਲਏ ਗਏ ਹਨ ਪਰ ਪਲਾਟਾਂ ਤੇ ਹਰ ਤਰ੍ਹਾਂ ਦੀ ਵਿਭਾਗੀ ਕਾਰਵਾਈ ਰੋਕੀ ਹੈ। ਅਸੀਂ ਸਰਕਾਰ ਨੂੰ ਬੇਨਤੀ ਕੀਤੀ ਕਿ ਗੋਇੰਦਵਾਲ ਸਹਿਬ ਦੇ ਫੋਕਲ ਪੁਆਇੰਟ ਦੇ ਪਲਾਟਾ ’ਤੇ ਐਕਸਟੈਂਸ਼ਨ ਸਮੇਂ ਵਿਚ ਤਿੰਨ ਸਾਲਾ ਦਾ ਵਾਧਾ ਕੀਤਾ ਜਾਵੇ ਅਤੇ ਇਸ ਨੂੰ ਪੇੰਡੂ ਫੋਕਲ ਪੁਆਂਇਟ ਦਾ ਦਰਜਾ ਦੇ ਇੱਥੇ ਲੱਗਣ ਵਾਲੀ ਇੰਡਸਟਰੀ ਨੂੰ ਵਿਸ਼ੇਸ਼ ਦਿੱਤੀਆਂ ਸਹੂਲਤਾਂ ਜਾਣ । ਇਸ ਮੌਕੇ ਚੇਅਰਮੈਨ ਅਜੀਤ ਸਿੰਘ, ਵਾਇਸ ਪ੍ਰਧਾਨ ਆਰ.ਕੇ ਦੀਕਸ਼ਤ, ਕੈਸ਼ੀਅਰ ਇਕਬਾਲ ਸਿੰਘ ਸੈਣੀ, ਵੀ.ਕੇ ਕੁੰਦਰਾ,ਮਲਕੀਤ ਸਿੰਘ ਸੇਣੀ, ਸਹਿਬ ਸਿੰਘ ਰੱਤੋਕੇ,ਪਿਊਸ਼ ਗੋਇਲ, ਦਲਜੀਤ ਸਿੰਘ ਝੰਡ, ਬਲਵਿੰਦਰ ਸਿੰਘ ਆਦਿ ਸਨਅਤਕਾਰ ਸ਼ਾਮਿਲ ਹੋਏ ।