14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਬਲਾਕ ਵਿਕਾਸ ਦਫ਼ਤਰ ਖਡੂਰ ਸਾਹਿਬ ਤੇ ਨਾਗੋਕੇ ’ਚ ਬੀ.ਡੀ.ਪੀ.ਓ. ਦੀ ਕੁਰਸੀ ਖ਼ਾਲੀ ਹੋਣ ਕਰਕੇ ਵਿਕਾਸ ਕਾਰਜਾਂ ਨੂੰ ਲੱਗਾ ਗ੍ਰਹਿਣ

Ad Position 21
No active advertisement
ਅਜੀਤ ਡੈਸਕ 19-07-2026
ਖਡੂਰ ਸਾਹਿਬ, 18 ਜੁਲਾਈ (ਰਸ਼਼ਪਾਲ ਸਿੰਘ ਕੁਲਾਰ)- ਸਥਾਨਕ ਨਗਰ ਦੇ ਤਹਿਸੀਲ ਦਫਤਰ ਵਿਖੇ ਤਿੰਨ ਮਹੀਨੇ ਤਹਿਸੀਲਦਾਰ ਦੀ ਕੁਰਸੀ ਖਾਲੀ ਰਹਿਣ ਤੋਂ ਬਾਅਦ ਹੁਣ ਪਿਛਲੇ ਕਈ ਦਿਨਾਂ ਤੋਂ ਵਿਕਾਸ ਬਲਾਕ ਦਫਤਰ ਖਡੂਰ ਸਾਹਿਬ ਵਿਖੇ ਬੀ.ਡੀ.ਪੀ.ਓ. ਦੀ ਕੁਰਸੀ ਖਾਲੀ ਪਈ ਹੋਈ ਹੈ ਅਤੇ ਸਰਕਾਰ ਵਿਕਾਸ ਦੇ ਢੰਡੋਰੇ ਪਿੱਟੀ ਜਾ ਰਹੀ ਹੈ, ਫਿਰ ਪਤਾ ਨਹੀਂ ਵਿਕਾਸ ਕੌਣ ਕਰਵਾ ਰਿਹਾ ਹੈ?, ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਜਿਸ ਤਰੀਕੇ ਕੰਮ ਕੀਤੇ ਜਾ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਹਨ ਜਿਵੇਂ ਕਿ ਦਫਤਰ ਹੈ ਹੀ ਨਹੀਂ ਤੇ ਨਵਾਂ ਵਿਕਾਸ ਬਲਾਕ ਦਫਤਰ ਬਣਾ ਦਿੱਤਾ। ਨਾ ਨਾਗੋਕੇ ਦਾ ਕੰਮ ਚੱਲਦਾ ਹੈ। ਵਿਕਾਸ ਦਫਤਰ ਖਡੂਰ ਸਾਹਿਬ ਤੋਂ ਨਵੇ ਬਣੇ ਬਲਾਕ ਨਾਗੋਕੇ ਦੇ ਨੋਟੀਫਿਕੇਸ਼ਨ ਨੂੰ ਇਕ ਸਾਲ ਦੇ ਕਰੀਬ ਹੋ ਗਏ ਹਨ ਅਜੇ ਤੱਕ ਇਮਾਰਤ ਤਿਆਰ ਨਹੀਂ ਕੀਤੀ ਗਈ ਅਤੇ ਸਟੇਡੀਅਮ ਵਿਚ ਬਣਾਏ ਆਰਜੀ ਦਫਤਰ ਨੂੰ ਸੀਟਾਂ ਦੀ ਵੰਡ ਨਹੀਂ ਕੀਤੀ ਗਈ, ਫਿਰ ਜੇਕਰ ਖਡੂਰ ਸਾਹਿਬ ਬਲਾਕ ਤੋਂ ਹੀ ਕੰਮ ਚਲਾਉਣਾ ਸੀ ਤਾਂ ਖਡੂਰ ਸਾਹਿਬ ਬਲਾਕ ਦੇ ਦੋ ਟੋਟੇ ਕਰਨ ਦੀ ਕੀ ਲੋੜ ਸੀ। ਇਸ ਤੋਂ ਇਲਾਵਾ ਖਡੂਰ ਸਾਹਿਬ ਬਲਾਕ ਦੇ ਬੀ.ਡੀ.ਪੀ.ਓ ਗੁਰਮੁੱਖ ਸਿੰਘ ਜਿੰਨਾ ਕੋਲ ਨਾਗੋਕੇ ਬਲਾਕ ਦਾ ਵਾਧੂ ਚਾਰਜ ਸੀ 30 ਜੂਨ ਨੂੰ ਸੇਵਾ ਮੁਕਤ ਹੋ ਗਏ ਹਨ ਅਤੇ 18 ਦਿਨ ਬੀਤ ਜਾਣ ਤੇ ਵੀ ਦੋਵਾਂ ਬਲਾਕਾਂ ਵਿਚ ਬੀ.ਡੀ.ਪੀ.ਓ. ਦੀਆਂ ਕੁਰਸੀਆਂ ਖਾਲੀ ਹਨ। ਇਸ ਮੌਕੇ ਖਡੂਰ ਸਾਹਿਬ ਬਲਾਕ ਦਾ ਵਾਧੂ ਚਾਰਜ ਵਲਟੋਹਾ ਬਲਾਕ ਦੇ ਬੀ.ਡੀ.ਪੀ.ਓ. ਅਤੇ ਨਾਗੋਕੇ ਬਲਾਕ ਦਾ ਵਾਧੂ ਚਾਰਜ ਨੌਸ਼ਹਿਰਾ ਬਲਾਕ ਦੇ ਬੀ.ਡੀ.ਪੀ.ਓ. ਨੂੰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਦਿਆਲ ਸਿੰਘ ਮੀਆਂਵਿੰਡ ਅਤੇ ਸਤਨਾਮ ਸਿੰਘ ਕੱਲਾ ਨੇ ਕਿਹਾ ਕਿ ਅਧਿਕਾਰੀਆਂ ਦੀਆਂ ਕੁਰਸੀਆਂ ਭਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ ਜਿਸ ਕਾਰਨ ਆਮ ਜਨਤਾ ਖੱਜਲ ਖੁਆਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਖਡੂਰ ਸਾਹਿਬ ਦੇ ਤਹਿਸੀਲਦਾਰ ਦੀ ਕੁਰਸੀ ਕਈ ਮਹੀਨੇ ਖਾਲੀ ਰਹੀ ਹੈ ਅਤੇ ਜੇਕਰ ਤਹਿਸੀਲਦਾਰ ਆਇਆ ਹੈ ਤਾਂ ਹੁਣ ਬੀ.ਡੀ.ਪੀ.ਓ. ਨਹੀਂ ਲੱਭ ਰਹੇ।
Ad Position 22
No active advertisement
ਪਿਛਲੀ ਖ਼ਬਰ ਸਨਅਤ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਕਾਰਨ ਗੋਇੰਦਵਾਲ ਫੋਕਲ ਪੁਆਇੰਟ ਹੋ ਰਿਹਾ ਬਰਬਾਦ - ਭਰੋਵਾਲ ਅਗਲੀ ਖ਼ਬਰ ਅਮਰੀਕਾ ਭਾਰਤ ਟ੍ਰੇਡ ਸੰਧੀ ਵਿਰੁੱਧ 22 ਨੂੰ ਵੱਡੇ ਐਕਸ਼ਨ ਹੋਣਗੇ-ਐੱਸ.ਕੇ.ਐੱਮ.
Ad Position 24