ਤਰਨ ਤਾਰਨ, 20 ਜੁਲਾਈ (ਹਰਿੰਦਰ ਸਿੰਘ)– ਜ਼ਿਲ੍ਹਾ ਬਾਰ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਪਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਕੀਲਾਂ ਨੇ ਭੁੱਖ ਹੜਤਾਲ ਕਰਕੇ ਕੰਮ ਠੱਪ ਕਰਨ ਤੋਂ ਬਾਅਦ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ । ਵਕੀਲਾਂ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਫੈਸਲੇ ਤੋਂ ਬਾਅਦ ਤਰਨ ਤਾਰਨ ਬਾਰ ਐਸੋਸੀਏਸ਼ਨ ਦੇ ਸੱਤ ਵਕੀਲ ਸੈਕਟਰੀ ਰਵਿੰਦਰ ਸਿੰਘ ਖਹਿਰਾ, ਪੰਕਜ ਚਾਵਲਾ, ਗੁਰਦੇਵ ਸਿੰਘ ਰੰਧਾਵਾ, ਅਜੇ ਕੁਮਾਰ ਭਾਰਗਵ, ਰਾਜਬੀਰ ਕੌਰ, ਕਰਮਵੀਰ ਸਿੰਘ ਪੰਨੂ, ਸਾਜਨ ਦੇਵਗਨ ਨੇ ਐਲ.ਏ.ਡੀ.ਸੀ. ਪਾਲਿਸੀ ਖ਼ਿਲਾਫ਼ ਲੜੀਬੱਧ ਭੁੱਖ ਹੜਤਾਲ ਦੇ ਪਹਿਲੇ ਦਿਨ ਭੁੱਖ ਹੜਤਾਲ ਕਰਕੇ ਰੋਸ ਜਤਾਇਆ।ਵਕੀਲਾਂ ਵਲੋਂ ਕੰਮਕਾਰ ਠੱਪ ਕਰ ਦਿੱਤੇ ਜਾਣ ਤੋਂ ਬਾਅਦ ਤਰਨ ਤਾਰਨ ਦੀਆਂ 11 ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਇਸ ਤੋਂ ਇਲਾਵਾ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ, ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਬੰਧਿਤ ਅਦਾਲਤਾਂ ਵਿਚ ਵੀ ਕਿਸੇ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਹੈ। ਇਸ ਦੌਰਾਨ ਪ੍ਰਧਾਨ ਪਰਮਿੰਦਰ ਸਿੰਘ ਢਿੱਲੋਂ , ਸੈਕਟਰੀ ਰਵਿੰਦਰ ਸਿੰਘ ਖਹਿਰਾ, ਪੰਕਜ ਚਾਵਲਾ ਐਡਵੋਕੇਟ, ਨਿਤੀਸ਼ ਕੁਮਾਰ ਮਹਿਰਾ ਐਡਵੋਕੇਟ, ਮੋਹਿਤ ਕੁਮਾਰ ਐਡਵੋਕੇਟ, ਹਰਜਿੰਦਰ ਸਿੰਘ ਸੋਖੀ ਐਡਵੋਕੇਟ, ਨਿਸ਼ਾਨ ਸਿੰਘ ਐਡਵੋਕੇਟ, ਸੁਖਜੀਤ ਸਿੰਘ ਭੁੱਲਰ ਐਡਵਕੇਟ, ਸਾਜਨ ਕੁਮਾਰ ਦੇਵਗਨ ਐਡਵੋਕੇਟ, ਅਜੇ ਕੁਮਾਰ ਭਾਰਗਵ ਐਡਵੋਕੇਟ, ਨਿਸ਼ਕਰਮ ਸਿੰਘ ਐਡਵੋਕੇਟ, ਗੁਰੇਦੇਵ ਸਿੰਘ ਰੰਧਾਵਾ, ਜੋਗਾ ਸਿੰਘ ਸੰਧੂ , ਕਸ਼ਮੀਰ ਸਿੰਘ, ਜੇ.ਐਸ.ਢਿੱਲੋਂ , ਸਮ੍ਰਿੰਦਰ ਸਿੰਘ ਆਨੰਦ, ਰਾਕੇਸ਼ ਰਮਨ ਅਰੋੜਾ, ਹੀਰਾ ਸਿੰਘ ਸੰਧੂ, ਬਲਦੇਵ ਸਿੰਘ ਗਿੱਲ, ਹਰਪ੍ਰੀਤ ਸਿੰਘ ਸੰਧਾਵਾਲੀਆ, ਸੰਗਰਾਮ ਸਿੰਘ, ਕੇ.ਐਸ.ਮੰਡ, ਪਲਵਿੰਦਰ ਸਿੰਘ, ਜਸਬੀਰ ਸਿੰਘ ਕੋਟ, ਰੋਤਕ ਭੰਡਾਰੀ, ਵਿਵੇਕ ਖੁੱਲਰ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਕੰਵਲਜੀਤ ਕੌਰ, ਪਲਕ, ਗੁਰਜੀਤ ਸਿੰਘ ਗਿੱਲ, ਜਗਮੀਤ ਸਿੰਘ ਭੁੱਲਰ, ਰਾਜਿੰਦਰ ਸਿੰਘ, ਅਰਜਨ, ਅਦਿੱਤਯ ਸ਼ਰਮਾ, ਮਨਜਿੰਦਰ ਸਿੰਘ, ਐਮ.ਪੀ.ਅਰੋੜਾ ਅਤੇ ਹੋਰਨਾਂ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਦੀ ਮੌਜੂਦਾ ਨੀਤੀ ਕਈ ਗੰਭੀਰ ਖਾਮੀਆਂ ਨਾਲ ਘਿਰੀ ਹੋਈ ਹੈ। ਅਤੇ ਇਸ ਤੋਂ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਨਹੀਂ ਤਾਂ ਇਹ ਭੁੱਖ ਹੜਤਾਲ ਅਣਮਿੱਥੇ ਸਮੇਂ ਤੱਕ ਜਾਰੀ ਰੱਖੀ ਜਾਵੇਗੀ।