ਖੇਮਕਰਨ/ਅਮਰਕੋਟ, 20 ਜੁਲਾਈ (ਬਿੱਲਾ, ਭੱਟੀ)- ਹਲਕਾ ਖੇਮਕਰਨ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ, ਜਦੋਂ ਪਿੰਡ ਭੂਰਾ ਕੋਹਨਾ ਤੋਂ ਮਲਕੀਤ ਸਿੰਘ ਪੀਰੂਵਾਲੀਆ ਦੇ ਗ੍ਰਹਿ ਵਿਖੇ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ਼ੋ੍ਮਣੀ ਅਕਾਲੀ ਦਲ ਅਤੇ ਆਮ ਪਾਰਟੀ ਛੱਡ ਕੇ ਅਨੇਕਾਂ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਏ। ਇਸ ਸੰਬੰਧੀ ਮਲਕੀਤ ਸਿੰਘ, ਅਮਰੀਕ ਸਿੰਘ, ਜਥੇਦਾਰ ਗੁਰਨਾਮ ਸਿੰਘ, ਬਲਰਾਜ ਸਿੰਘ, ਸਲਵਿੰਦਰ ਸਿੰਘ, ਸਾਹਿਬਪਰੀਤ ਸਿੰਘ, ਪੰਡਿਤ ਅੰਗਰੇਜ਼ਪਾਲ, ਤਰਸੇਮ ਪਾਲ, ਦੇਵਰਾਜ, ਰਕੇਸ਼ ਕੁਮਾਰ, ਬਾਬਾ ਸਤਿਨਾਮ ਸਿੰਘ, ਡਾ. ਗੱਗੂ ਗਿੱਲ, ਕੁਲਵੰਤ ਸਿੰਘ, ਅਵਤਾਰ ਸਿੰਘ, ਤਲਵਿੰਦਰ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ ਫੌਜੀ, ਸਾਹਿਬ ਸਿੰਘ, ਪ੍ਰਧਾਨ ਜਗਤਾਰ ਸਿੰਘ, ਸਾਹਿਬ ਸਿੰਘ, ਹਰਪਾਲ ਸਿੰਘ ਫੌਜੀ, ਸ਼ਿੰਦਰ ਸਿੰਘ, ਸੁਖਦੇਵ ਸਿੰਘ ਨੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ, ਜਿਨ੍ਹਾਂ ਦਾ ਪਾਰਟੀ ’ਚ ਸਵਾਗਤ ਕਰਦੇ ਹੋਏ ਭਾਈ ਅਮਨਦੀਪ ਸਿੰਘ ਨਾਰਲੀ ਨੇ ਕਿਹਾ ਪੰਜਾਬ ਦੇ ਵਿਚ ਬਦਲਾਅ ਦੇ ਨਾਂਅ ’ਤੇ ਬਣੀ ਝਾੜੂ ਸਰਕਾਰ ਨੇ ਪੰਜਾਬੀਆ ਨੂੰ ਧੋਖੇ ਵਿਚ ਰੱਖਿਆ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ’ਚ ਖਤਮ ਹੋ ਰਹੀ ਹੈ, ਪਰ ਸਰਕਾਰ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ । ਇਸ ਮੌਕੇ ਭਾਈ ਅਰੂੜ ਸਿੰਘ ਗਜਲ, ਜਸਵੰਤ ਸਿੰਘ ਘਰਿਆਲਾ, ਸੁਖਵਿੰਦਰ ਸਿੰਘ ਲਖਣਾ, ਸਿਮਰਨਜੀਤ ਸਿੰਘ ਬੂੜ ਚੰਦ, ਲਖਵਿੰਦਰ ਸਿੰਘ ਅਲਗੋਂ, ਸੁਖਦੇਵ ਸਿੰਘ ਸਿੱਧਵਾ ਆਦਿ ਹਾਜ਼ਰ ਸਨ।