10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਖੇਮਕਰਨ ’ਚ ਕੱਟੜ ਅਕਾਲੀ ਪਰਿਵਾਰਾਂ ਨੇ ‘ਆਪ’ ’ਚ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 21-07-2026
ਖੇਮਕਰਨ, 20 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸ਼ਹਿਰ ਦੀ ਵਾਰਡ ਨੰਬਰ 2 ’ਚ ‘ਆਪ’ ਨੂੰ ਮਜ਼ਬੂਤੀ ਮਿਲੀ, ਜਦ ਅਕਾਲੀ ਦਲ ਨਾਲ ਸੰਬੰਧਿਤ ਰਾਜੋਕੇ ਵਾਲੇ ਪਰਿਵਾਰ ਦੇ ਮੈਂਬਰਾਂ ਸਾਬਕਾ ਚੇਅ. ਜਗਤਾਰ ਸਿੰਘ ਖੇੜਾ ਤੇ ਡਾ. ਰਾਜਬੀਰ ਸਿੰਘ ਸਰਪੰਚ ਰਾਜੋਕੇ ਦੀ ਪ੍ਰੇਰਨਾ ਸਦਕਾ ਬਲਕਾਰ ਸਿੰਘ, ਰੇਸ਼ਮ ਸਿੰਘ, ਬਲਹਾਰ ਸਿੰਘ, ਗੁਰਸੇਵਕ ਸਿੰਘ, ਪ੍ਰਭਜੋਤ ਸਿੰਘ, ਦੀਪ ਸਿੰਘ, ਕਸ਼ਮੀਰ ਸਿੰਘ ਕਬਾੜੀਆ ਤੇ ਕੇਵਲ ਸਿੰਘ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ, ਜਿਨ੍ਹਾਂ ਦੀ ਪਾਰਟੀ ’ਚ ਸ਼ਮੂਲੀਅਤ ਦਾ ਸਵਾਗਤ ਕਰਦੇ ਹੋਏ ਹਲਕੇ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਮਾਨ ਸਰਕਾਰ ਦੀ ਸਾਫ਼ ਸੁਥਰੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਰੋਜ਼ਾਨਾ ਵਿਰੋਧੀ ਦਲਾਂ ’ਚੋਂ ਸ਼ਾਮਿਲ ਹੋ ਰਹੇ ਹਨ, ਜਿਸ ਕਰਕੇ ‘ਆਪ’ ਦੀ ਮਜ਼ਬੂਤੀ ਹੋਰ ਹੁੰਦੀ ਜਾ ਰਹੀ ਹੈ। ਇਸ ਮੌਕੇ ਚੇਅ. ਭਗਵੰਤ ਸਿੰਘ ਕੰਬੋਕੇ, ਨਗਰ ਪੰਚਾਇਤ ਖੇਮਕਰਨ ਦੇ ਪ੍ਰਧਾਨ ਕੁਲਤਾਰ ਸਿੰਘ ਖੇੜਾ, ਜਥੇਦਾਰ ਕਿੱਕਰ ਸਿੰਘ ਚੱਠੂ, ਮੁਖ਼ਤਿਆਰ ਸਿੰਘ ਵਿਰਕ, ਮਨਜੀਤ ਸਿੰਘ ਐਮ.ਸੀ., ਸ਼ਾਮ ਸਿੰਘ ਐਮ.ਸੀ., ਬਲਜੀਤ ਸਿੰਘ ਬੱਬੀ, ਸੋਨਾ ਸਿੰਘ ਸਰਹਾਲੀ, ਹੀਰਾ ਸਿੰਘ ਪੀ.ਏ., ਸਰਪੰਚ ਪ੍ਰਤਾਪ ਸਿੰਘ ਕੋਟਲੀ, ਡਰਾਈਵਰ ਬੋਹੜ ਸਿੰਘ, ਬੋਹੜ ਸਿੰਘ ਐਮ.ਸੀ., ਸਰਪੰਚ ਪ੍ਰਤਾਪ ਸਿੰਘ ਕੋਟਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੱਤ ਰੋਜ਼ਾ ‘ਯੁਵਾ ਆਪਦਾ ਮਿੱਤਰ ਸਕੀਮ’ ਟ੍ਰੇਨਿੰਗ ਪ੍ਰੋਗਰਾਮ ਸ਼ਾਨਦਾਰ ਢੰਗ ਨਾਲ ਸਮਾਪਤ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਪੰਥਕ ਪਿੰਡ ਭੂਰਾ ਕੋਹਨਾ ਵਿਖੇ ਮਿਲਿਆ ਭਰਵਾਂ ਹੁੰਗਾਰਾ
Ad Position 24