10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੱਤ ਰੋਜ਼ਾ ‘ਯੁਵਾ ਆਪਦਾ ਮਿੱਤਰ ਸਕੀਮ’ ਟ੍ਰੇਨਿੰਗ ਪ੍ਰੋਗਰਾਮ ਸ਼ਾਨਦਾਰ ਢੰਗ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 21-07-2026
ਤਰਨ ਤਾਰਨ, 20 ਜੁਲਾਈ (ਹਰਿੰਦਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨ ਤਾਰਨ ਵਿਖੇ ‘ਯੁਵਾ ਆਪਦਾ ਮਿੱਤਰ ਸਕੀਮ’ ਅਧੀਨ ਚੱਲ ਰਿਹਾ ਸੱਤ ਰੋਜ਼ਾ ਆਫ਼ਤ ਪ੍ਰਬੰਧਨ ਟ੍ਰੇਨਿੰਗ ਪ੍ਰੋਗਰਾਮ ਸ਼ਾਨਦਾਰ ਵਿਦਾਇਗੀ ਸਮਾਰੋਹ ਨਾਲ ਸੰਪੰਨ ਹੋ ਗਿਆ। ਇਕ ਹਫ਼ਤੇ ਤੱਕ ਚੱਲੇ ਇਸ ਵਿਸ਼ੇਸ਼ ਕੈਂਪ ਦੌਰਾਨ ਜ਼ਿਲ੍ਹੇ ਦੇ 50 ਐਨ.ਐਸ.ਐਸ. ਵਲੰਟੀਅਰਾਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਜਾਂ ਕੁਦਰਤੀ ਆਫ਼ਤ ਵੇਲੇ ਮੋਹਰੀ ਹੋ ਕੇ ਬਚਾਅ ਕਾਰਜ ਕਰਨ ਲਈ ਪੂਰੀ ਤਰ੍ਹਾਂ ਨਿਪੁੰਨ ਬਣਾਇਆ ਗਿਆ। ਟ੍ਰੇਨਿੰਗ ਦੇ ਆਖ਼ਰੀ ਦਿਨ ਵਾਲੰਟੀਅਰਾਂ ਨੂੰ ਬੇਹੱਦ ਅਹਿਮ ਤੇ ਵਿਹਾਰਕ ਸਿੱਖਿਆ ਦਿੱਤੀ ਗਈ। ਸਵੇਰ ਦੇ ਸੈਸ਼ਨ ਵਿਚ ਜਾਨਵਰਾਂ ਦੇ ਕੱਟਣ (ਐਨੀਮਲ ਬਾਈਟ) ਬਾਰੇ ਇਕ ਵਿਸ਼ੇਸ਼ ਤਕਨੀਕੀ ਕਲਾਸ ਲਗਾਈ ਗਈ, ਜਿਸ ਵਿਚ ਵਾਲੰਟੀਅਰਾਂ ਨੂੰ ਵੱਖ-ਵੱਖ ਕਿਸਮਾਂ ਦੇ ਸੱਪਾਂ ਦੀ ਪਛਾਣ, ਜ਼ਹਿਰੀਲੇ ਤੇ ਬਿਨਾਂ ਜ਼ਹਿਰ ਵਾਲੇ ਸੱਪਾਂ ਦੇ ਕੱਟਣ ਦਾ ਫਰਕ, ਸੱਪ ਦੇ ਕੱਟਣ, ਕੁੱਤੇ ਦੇ ਕੱਟਣ ਅਤੇ ਬਿੱਛੂ ਦੇ ਲੜਨ ’ਤੇ ਦਿੱਤੀ ਜਾਣ ਵਾਲੀ ਤੁਰੰਤ ਮੁੱਢਲੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦਿਨ ਦਾ ਮੁੱਖ ਆਕਰਸ਼ਣ ਇਕ ‘ਮਲਟੀ-ਡਿਜ਼ਾਸਟਰ ਸਿਨੇਰੀਓ ਮੌਕ ਡ੍ਰਿੱਲ’ (ਬਹੁ-ਆਫ਼ਤ ਮੌਕ ਡ੍ਰਿੱਲ) ਰਿਹਾ। ਕਾਲਜ ਕੈਂਪਸ ਵਿਚ ਅਸਲ ਆਫ਼ਤ ਵਰਗਾ ਮਾਹੌਲ ਤਿਆਰ ਕੀਤਾ ਗਿਆ, ਜਿਸ ਵਿਚ ਵਾਲੰਟੀਅਰਾਂ ਨੇ ਇੰਸੀਡੈਂਟ ਰਿਸਪਾਂਸ ਸਿਸਟਮ ਦੀ ਵਰਤੋਂ ਕਰਦਿਆਂ ਸਫਲਤਾਪੂਰਵਕ ਬਚਾਅ ਕਾਰਜਾਂ ਦੀ ਨਕਲ (ਮੌਕ ਡ੍ਰਿੱਲ) ਕੀਤੀ ਅਤੇ ਆਪਣੀ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ਦੌਰਾਨ ਪੂਰੇ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ 50 ਭਾਗੀਦਾਰਾਂ ਨੂੰ ਟ੍ਰੇਨਿੰਗ ਪੂਰੀ ਹੋਣ ਦੇ ਸਰਟੀਫਿਕੇਟ ਅਤੇ ਆਫ਼ਤ ਪ੍ਰਬੰਧਨ ਆਈ.ਡੀ. ਕਾਰਡ ਵੀ ਵੰਡੇ ਗਏ। ਆਪਣੇ ਵਿਦਾਇਗੀ ਭਾਸ਼ਣ ਵਿਚ ਅੰਕੁਰ ਸ਼ਰਮਾ (ਕੋਰਸ ਕੋਆਰਡੀਨੇਟਰ, ਵਾਈ.ਏ.ਐਮ.ਐਸ., ਪੰਜਾਬ) ਨੇ ਵਾਲੰਟੀਅਰਾਂ ਦੇ ਜਜ਼ਬੇ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਐਨ.ਐਸ.ਐਸ. ਨੋਡਲ ਅਫ਼ਸਰਾਂ, ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਇਸ ਰਾਜ-ਪੱਧਰੀ ਸਿਖਲਾਈ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਢੋਟੀਆਂ ਵਿਖੇ ‘ਸਪੀਡ ਮੈਥਸ’ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਖੇਮਕਰਨ ’ਚ ਕੱਟੜ ਅਕਾਲੀ ਪਰਿਵਾਰਾਂ ਨੇ ‘ਆਪ’ ’ਚ ਕੀਤੀ ਸ਼ਮੂਲੀਅਤ
Ad Position 24