ਤਰਨ ਤਾਰਨ, 20 ਜੁਲਾਈ (ਇਕਬਾਲ ਸਿੰਘ ਸੋਢੀ)- ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੇ ਆਗੂਆਂ ਦੀ ਮੀਟਿੰਗ ਹਰਵਿੰਦਰ ਸਿੰਘ ਪੱਧਰੀ ਦੀ ਪ੍ਰਧਾਨਗੀ ਹੇਠ ਪਿੰਡ ਪੱਧਰੀ ਖ਼ੁਰਦ ਵਿਖੇ ਹੋਈ। ਮੀਟਿੰਗ ਨੂੰ ਸੁਖਵਿੰਦਰ ਸਿੰਘ ਮਹਿਲ ਅਮਰਕੋਟ, ਬਲਬੀਰ ਸਿੰਘ ਝਾਮਕਾ, ਸਤਨਾਮ ਸਿੰਘ ਭੂਰੇ, ਰਵੇਲ ਸਿੰਘ ਝਾਮਕਾ ਤੇ ਪ੍ਰਗਟ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲੇ ਕੀਤੇ ਗਏ, ਜਿਨ੍ਹਾਂ ਵਿਚ 20-21 ਸਤੰਬਰ 2026 ਨੂੰ ਕੁਲ ਹਿੰਦ ਕਿਸਾਨ ਮਹਾਂ ਸਭਾ ਦਾ ਕੌਮੀ ਸੰਮੇਲਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਵਿਚ ਦੋਵੇਂ ਕਿਸਾਨ ਜਥੇਬੰਦੀਆਂ ਏਕਤਾ ਦਾ ਐਲਾਨ ਕਰਨ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ 22 ਜੁਲਾਈ ਨੂੰ ਐਸ.ਕੇ.ਐਮ. ਦੇ ਸੱਦੇ ’ਤੇ 12 ਤੋਂ 3 ਵਜੇ ਤੱਕ ਟੋਲ ਪਲਾਜੇ ਪਰਚੀ ਮੁਕਤ ਕੀਤੇ ਜਾ ਰਹੇ ਹਨ । ਤਰਨ ਤਾਰਨ ਜ਼ਿਲ੍ਹੇ ਵਿਚ ਸੇਰੋਂ, ਭੱਗੂਪੁਰ ਤੇ ਮੰਨਣ ਦੇ ਟੋਲ ਪਲਾਜਿਆਂ ’ਚ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸੇਰੋਂ ਖੰਡ ਮਿੱਲ ਵਿਖੇ ਐਸ.ਕੇ.ਐਮ. ਦੇ ਚੱਲ ਰਹੇ ਲਗਾਤਾਰ ਧਰਨੇ ਦੀ ਮੁਕੰਮਲ ਹਮਾਇਤ ਕੀਤੀ ਗਈ । ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ, ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਤਹਿਤ ਹੱਲ ਕਰਨਾ, ਪੰਜਾਬੀ ਬੋਲਦੇ ਇਲਾਕਿਆਂ ਸਮੇਤ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ, ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਨਾ, ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਨਾ, ਕਿਸਾਨ ਮਜ਼ਦੂਰ ਪਰਿਵਾਰ ਦੇ ਮੁਖੀ ਦੀ ਸਲਾਨਾ ਦੱਸ ਹਜ਼ਾਰ ਪੈਨਸ਼ਨ ਲਗਾਉਣਾ, ਸਾਰੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ, ਐਮ.ਐਸ.ਪੀ. ਦਾ ਗਰੰਟੀ ਕਾਨੂੰਨ ਬਨਾਉਣਾ, ਕਿਸਾਨਾਂ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨਾ, ਮਨਰੇਗਾ ਕਾਨੂੰਨ ਨੂੰ ਪੁਰਾਣੇ ਸਰੂਪ ਵਿਚ ਬਹਾਲ ਕਰਨਾ ਆਦਿ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਗੁਰਵੇਲ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ ਭੂਰੇ, ਰੇਸ਼ਮ ਸਿੰਘ ਭੂਰੇ, ਮਲਾਗਰ ਸਿੰਘ ਸਰਾਂਏ ਦੀਵਾਨਾ, ਸ਼ਰਨਜੀਤ ਸਿੰਘ, ਯੁਵਰਾਜ ਸਿੰਘ, ਹਰਜਿੰਦਰ ਸਿੰਘ ਨਾਰਲੀ, ਬਲਬੀਰ ਸਿੰਘ ਧੁੰਨ, ਨਛੱਤਰ ਸਿੰਘ, ਸਵਰਨ ਸਿੰਘ, ਜਸਪਾਲ ਸਿੰਘ, ਹਰਭਾਲ ਸਿੰਘ ਕਲੰਜਰ, ਜਸਪਾਲ ਸਿੰਘ, ਗੁਰਜੰਟ ਸਿੰਘ ਹੈਪੀ ਵਰਨਾਲਾ ਆਦਿ ਵੀ ਹਾਜ਼ਰ ਸਨ ।