ਤਰਨ ਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)– ਬੇਰੁਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਤਰਨ ਤਾਰਨ ਅਦਿੱਤਿਆ ਸ਼ਰਮਾ ਦੀ ਰਹਿਨੁਮਾਈ ਹੇਠ ਮਿਤੀ 23 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਕਮਰਾ ਨੰਬਰ 115 ਪਹਿਲੀ ਮੰਜਿਲ ਡੀ.ਸੀ ਦਫ਼ਤਰ ਕੰਪਲੈਕਸ ਤਰਨ ਤਾਰਨ ਵਿਖੇ ਪਲੇਸਮੈਂਟ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਤਰਨ ਤਾਰਨ ਵਿਕਰਮਜੀਤ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਜਗਦੰਬੇ ਟੈਕਸਟਾਈਲ ਕੰਪਨੀ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਕੇਅਰ ਹੈਲਥ ਇੰਸ਼ੋਰੈਂਸ ਅਤੇ ਅਜਾਇਲ ਹਰਬਲ ਕੰਪਨੀ ਭਾਗ ਲੈ ਰਹੀ ਹੈ। ਕੰਪਨੀਆ ਨੂੰ ਲੜਕੇ ਅਤੇ ਲੜਕੀਆਂ ਉਮੀਦਵਾਰਾ ਦੀ ਲੋੜ ਹੈ, ਉਮਰ ਹੱਦ 18 ਤੋਂ 40 ਸਾਲ, ਯੋਗਤਾ 10ਵੀ, 12 ਵੀ ਅਤੇ ਗਰੈਜੂਏਸ਼ਨ ਅਤੇ ਤਨਖਾਹ 15000 ਤੋਂ 20000 ਤੱਕ ਹੋਵੇਗੀ।