09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੀਰੀ-ਪੀਰੀ ਖ਼ਾਲਸਾ ਵਹੀਰ ਦੂਜੇ ਦਿਨ ਸਰਹੱਦੀ ਹਲਕਾ ਖੇਮਕਰਨ ਵਿਖੇ ਪੁੱਜਣ ’ਤੇ ਸੰਗਤਾਂ ਵਲੋਂ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 26-07-2026

ਅਮਰਕੋਟ, 25 ਜੁਲਾਈ (ਭੱਟੀ)– ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਅੱਜ ਦੂਸਰੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਅਰੰਭ ਹੋ ਕੇ ਵੱਖ -ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅਲਗੋਂ ਕੋਠੀ, ਅੱਡਾ ਅਮਰਕੋਟ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਤੇ ਗੁਰਦੁਆਰਾ ਬਾਬਾ ਭਾਈ ਝਾੜੂ ਸਹਿਬ ਵਲਟੋਹਾ ਅਤੇ ਗੁਰਦੁਆਰਾ ਸ਼ਹੀਦ ਲਖਮੀਰ ਸਿੰਘ ਘਰਿਆਲਾ ਵਿਖੇ ਪਹੁੰਚਿਆ। ਜਿੱਥੇ ਪਹੁੰਚਣ ’ਤੇ ਸੰਗਤ ਵਲੋਂ ਇਸ ਦਾ ਭਰਵਾਂ ਸੁਆਗਤ ਕੀਤਾ ਗਿਆ ਪਰ ਇਸ ਖਾਲਸਾ ਵਹੀਰ ਤੇ ਪਾਰਟੀਬਾਜੀ ਦਾ ਅਸਰ ਸਾਫ਼ ਸਾਫ਼ ਵੇਖਣ ਮਿਲਿਆ ਹਰੇਕ ਜਗ੍ਹਾ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਆਪਣੇ ਵਰਕਰਾਂ ਨੂੰ ਇਸ ਮਾਰਚ ਤੋਂ ਦੂਰੀ ਬਨਾਉਣ ਦੇ ਅਦੇਸ਼ ਦਾ ਮਾਮਲਾ ਵੀ ਸੂਤਰਾਂ ਅਨੁਸਾਰ ਸਾਹਮਣੇ ਆਇਆ। ਇਸ ਮਾਰਚ ਨੂੰ ਲੈ ਕੇ ਸੰਗਤਾਂ ’ਚ ਉਤਸਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਹਿਬ ਦੇ ਜਥੇਦਾਰ ਸਿੰਘ ਸਹਿਬ ਕੁਲਦੀਪ ਸਿੰਘ ਗੜੱਗਜ ਨੇ ਕਿਹਾ ਕਿ ਸਿੱਖ ਆਪਣੇ ਗੁਰੂ ਲਈ ਸਮਰਪਿਤ ਹਨ। ਸੱਚੇ ਪਾਤਸ਼ਾਹ ਆਪਣਾ ਮਿਹਰ ਭਰਿਆ ਹੱਥ ਸਿੱਖਾਂ ਤੇ ਸਦਾ ਬਣਾਈ ਰੱਖਣ ਉਹ ਸ੍ਰੀ ਅਕਾਲ ਤਖ਼ਤ ਸਹਿਬ ਨੂੰ ਹਮੇਸ਼ਾਂ ਸਮਰਪਿਤ ਰਹਿਣ ਉਨ੍ਹਾਂ ਨੇ ਮਾਝੇ ਦੇ ਸ਼ਹੀਦ ਸਿੰਘਾਂ ਦੇ ਇਤਿਹਾਸ ਤੇ ਕੁਰਬਾਨੀਆਂ ਦਾ ਜਿਕਰ ਵੀ ਕੀਤਾ। ਇਸੇ ਤਰ੍ਹਾਂ ਉਨ੍ਹਾਂ ਸਿੱਖਾਂ ਨੂੰ ਘੱਟੋ ਘੱਟ ਤਿੰਨ ਤਿੰਨ ਬੱਚੇ ਪੈਂਦਾ ਕਰਨ ਦੀ ਗੱਲ ਵੀ ਜੋਰ ਦੇ ਕਹੀ। ਉਨ੍ਹਾਂ ਕਿਹਾ ਬੇਸ਼ਕ ਦੇਸ਼ ਦੀ ਅਬਾਦੀ ਵੱਧ ਰਹੀ ਪਰ ਸਿੱਖਾਂ ਦੀ ਅਬਾਦੀ ਘੱਟ ਰਹੀ। ਉਨ੍ਹਾਂ ਨੇ ਨੌਜਵਾਨਾਂ ਨੂੰ ਪੰਜਾਬ ’ਚ ਹੀ ਕਿਰਤ ਕਰਨ ਦੀ ਗੱਲ ਕਹਿਦਿਆਂ ਕਿਹਾ ਕਿ ਜ਼ਮੀਨਾਂ ਵਿਦੇਸ਼ ਜਾਣ ਦੇ ਚੱਕਰ ’ਚ ਕਦੀ ਨਹੀਂ ਵੇਚਣੀਆਂ ਚਾਹੀਦੀਆ। ਇਸ ਮੌਕੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ, ਸੰਤ ਬਾਬਾ ਕੁਲਦੀਪ ਸਿੰਘ ਝਾੜ ਸਹਿਬ ਵਾਲੇ, ਸੰਤ ਬਾਬਾ ਅਵਤਾਰ ਸਿੰਘ ਕਾਰ ਸੇਵਾ ਘਰਿਆਲੇ ਵਾਲੇ ,ਸੰਤ ਬਾਬਾ ਜਸਵੰਤ ਸਿੰਘ ਆਸਲਾ ਵਾਲੇ, ਸੰਤ ਬਾਬਾ ਸਤਨਾਮ ਸਿੰਘ ਵਲਟੋਹਾ, ਗੌਰਵਦੀਪ ਸਿੰਘ ਵਲਟੋਹਾ, ਗ੍ਰੰਥੀ ਜਸਵਿੰਦਰ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਵਲਟੋਹਾ, ਮਿਲਖਾ ਸਿੰਘ ਵਲਟੋਹਾ, ਪਰਮਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਖੇਮਕਰਨ, ਹਰਮੰਦਰ ਸਿੰਘ ਕਲਸ, ਡਾ. ਰਾਜ ਸਿੰਘ ਭੁੱਲਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ, ਹਰਭਾਲ ਸਿੰਘ ਅਬਾਦੀ ਅਮਰਕੋਟ, ਸੁਰਜੀਤ ਸਿੰਘ ਬਿੱਟੂ,ਧਰਮਿੰਦਰ ਸਿੰਘ ਹੈਪੀ, ਸਤਨਾਮ ਸਿੰਘ ਮਲਕਾ, ਸੁਰਿੰਦਰ ਸਿੰਘ ਦਿਉਲ, ਸੁਰਜੀਤ ਸਿੰਘ ਸੀਤਲ, ਸਾਬਕਾ ਸਰਪੰਚ ਸੇਵਾ ਸਿੰਘ ਘਰਿਆਲੀ, ਸਾਬਕਾ ਸਰਪੰਚ ਹਰਦਿਆਲ ਸਿੰਘ ਘਰਿਆਲੀ, ਸਾਬਕਾ ਸਰਪੰਚ ਮਨਜੀਤ ਸਿੰਘ ਚਾਣਚੱਕ, ਸਾਬਕਾ ਸਰਪੰਚ ਅਜਮੇਰ ਸਿੰਘ ਕਾਲਾ ਜੰਡ, ਸਾਬਕਾ ਸਰਪੰਚ ਸਾਰਜ਼ ਸਿੰਘ ਜਾਂਡੀ, ਸਾਬਕਾ ਕਸ਼ਮੀਰ ਸਿੰਘ ਬਾਊ, ਸਾਬਕਾ ਸਰਪੰਚ ਸੇਰ ਸਿੰਘ ਭੂਰਾ, ਬੋਹੜ ਸਿੰਘ ਅਕਾਲੀ, ਸਾਬਕਾ ਸਰਪੰਚ ਟਹਿਲ ਸਿੰਘ ਆਸਲ, ਗੁਰਜੰਟ ਸਿੰਘ ਵਲਟੋਹਾ, ਟਹਿਲ ਸਿੰਘ ਦਿਓਲ, ਨੰਬਰਦਾਰ ਦਿਲਬਾਗ ਸਿੰਘ, ਬਲਜਿੰਦਰ ਸਿੰਘ ਬੱਬ, ਨਛੱਤਰ ਸਿੰਘ ਅਮੀਰਕੇ, ਸਲਵਿੰਦਰ ਸਿੰਘ ਅਮੀਰਕੇ, ਨੰਬਰਦਾਰ ਪਿਸ਼ੌਰਾ ਸਿੰਘ ਅਮੀਰਕੇ, ਸਾਬਕਾ ਸਰਪੰਚ ਰਣਜੀਤ ਸਿੰਘ ਗਜ਼ਲ, ਸਾਬਕਾ ਸਰਪੰਚ ਬਲਕਾਰ ਸਿੰਘ ਭੰਡਾਲ, ਸਾਬਕਾ ਸਰਪੰਚ ਰਾਜ ਸਿੰਘ ਠੱਠੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ-ਡਾ. ਇੰਦਰਜੀਤ ਕੌਰ ਅਗਲੀ ਖ਼ਬਰ ਬਿਜਲੀ ਗੁੱਲ ਹੋਣ ਨਾਲ ਝੋਨੇ ਦੀ ਫ਼ਸਲ ਸੰਕਟ ’ਚ
Ad Position 24