02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਖੇਮਕਰਨ ’ਚ ਰੋਸ ਵਜੋਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਦੁਪਹਿਰ ਤੱਕ ਲਗਾਇਆ ਵਿਸ਼ਾਲ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 31-07-2026
ਖੇਮਕਰਨ, 30 ਜੁਲਾਈ (ਰਾਕੇਸ਼ ਬਿੱਲਾ)-ਕਸਬਾ ਖੇਮਕਰਨ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਸਬੇ ਦੇ ਮੇਨ ਚੌਕ ਵਿਖੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਪ੍ਰਸ਼ਾਸਨ ਦੇ ਵਿਰੁੱਧ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਤੇ ਬੀਤੇ ਦਿਨ ਆਪਣੀ ਫਰਿਆਦ ਲੈ ਕੇ ਨਗਰ ਪੰਚਾਇਤ ਦੇ ਦਫ਼ਤਰ ਗਏ ਦੁਕਾਨਦਾਰਾਂ ਨਾਲ ਦੁਰਵਿਹਾਰ ਕਰਨ ਅਤੇ ਧਮਕਾਉਣ ਦੇ ਵਿਰੋਧ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਧਰਨਾਕਾਰੀ ਆਗੂਆਂ ਦੀ ਮੰਗ ਕੀਤੀ ਕਿ ਖੇਮਕਰਨ ਦੇ ਤਹਿਸੀਲ ਬਾਜ਼ਾਰ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਕਰਵਾਈ ਜਾਵੇ। ਰੋਸ ਧਰਨੇ ਵਿਚ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਪਾਰਟੀਆਂ ਦੇ ਆਗੂ, ਜਿੰਨਾਂ ’ਚ ਹਲਕੇ ਦੇ ਸੀਨੀ. ਭਾਜਪਾ ਆਗੂ ਦਲਬੀਰ ਸਿੰਘ ਅਲਗੋਂ ਕੋਠੀ ਤੇ ਸਿਤਾਰਾ ਸਿੰਘ ਡਲੀਰੀ, ਕਾਂਗਰਸੀ ਆਗੂ ਵਿਜੈ ਸਿੰਘ ਪੱਤੂ ਸਾਬਕਾ ਪ੍ਰਧਾਨ, ਗੁਰਬੀਰ ਸਿੰਘ ਖੇੜਾ ਸਾਬਕਾ ਕੌਂਸਲਰ ਤੇ ਵਰਿਆਮ ਸਿੰਘ ਚੱਠੂ ਸਾਬਕਾ ਕੌਂਸਲਰ, ਵਾਰਿਸ ਪੰਜਾਬ ਦੇ ਰਵੇਲ ਸਿੰਘ ਭੂਰਾ, ਅਕਾਲੀ ਆਗੂ ਰਮਨ ਧਵਨ ਸਾਬਕਾ ਕੌਂਸਲਰ ਤੇ ਗੋਲਡੀ ਬਾਜਵਾ, ਕਾ. ਅਨੂਪ ਸਿੰਘ ਭੋਲਾ, ਤਜਿੰਦਰ ਕੁਮਾਰ ਗੋਰਖਾ, ਪਵਨ ਕੁਮਾਰ ਵੇਦੀ, ਅਸ਼ਵਨੀ ਕੁਮਾਰ ਸ਼ਰਮਾ ਪ੍ਰਧਾਨ ਸ੍ਰੀ ਸਨਾਤਨ ਧਰਮ ਸਭਾ ਵਲੋਂ ਆਪਣੇ ਭਾਸ਼ਣ ਦੌਰਾਨ ਨਗਰ ਪੰਚਾਇਤ ’ਚ ਦੁਕਾਨਦਾਰਾਂ ਨਾਲ ਕੀਤੀ ਗਈ ਬਦਸਲੂਕੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਦੁਕਾਨਦਾਰਾਂ ਨਾਲ ਡੱਟ ਕੇ ਖੜਨ ਦਾ ਵਿਸ਼ਵਾਸ ਵੀ ਦਿਵਾਇਆ ਗਿਆ। ਅੱਜ ਦੁਪਹਿਰ ਤੱਕ ਦੁਕਾਨਦਾਰਾਂ ਦੇ ਇਸ ਵੱਧਦੇ ਜਾ ਰਹੇ ਸੰਘਰਸ਼ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਸਿਆਸੀ ਸਲਾਹਕਾਰ ਹੀਰਾ ਸਿੰਘ ਭੁੱਲਰ ਅਤੇ ਕਾਰਜ ਅਫਸਰ ਖੇਮਕਰਨ ਧਰਮਪਾਲ ਸਿੰਘ, ਚੇਅਰਮੈਨ ਬਲਜੀਤ ਸਿੰਘ ਖਹਿਰਾ ਅਤੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕਵਲਜੀਤ ਰਾਏ ਤੁਰੰਤ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨਾਲ ਬਦ ਸਲੂਕੀ ਦੀ ਘਟਨਾ ਗੱਲਤ ਹੈ, ਜਿਸ ਨੂੰ ਪਾਰਟੀ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਬਾਜ਼ਾਰ ਦੀ ਸਫ਼ਾਈ ਦੀ ਮਾੜੀ ਹਾਲਤ ਤੇ ਹੋਰ ਮੁਸ਼ਕਿਲਾਂ ਹੱਲ ਕਰਨ ਲਈ ਹਲਕਾ ਵਿਧਾਇਕ ਛੇਤੀ ਸ਼ਹਿਰ ’ਚ ਆ ਕੇ ਦੁਕਾਨਦਾਰਾਂ ਨਾਲ ਮੀਟਿੰਗ ਕਰਨਗੇ। ਇਸ ਮੌਕੇ ਦੁਕਾਨਦਾਰਾਂ ਵਲੋਂ ਪਹੁੰਚੇ ਹੋਏ ਆਗੂਆਂ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਦੁਕਾਨਦਾਰ ਸੰਮਾ ਸਿੰਘ, ਹਨੀ ਅਬਰੋਲ, ਅਨਮੋਲ ਬਜਾਜ, ਕਿ੍ਸ਼ਨ ਲਾਲ, ਕ੍ਰਿਸ਼ਨ ਲਾਲ ਵਿਕਾਸ ਵਿਜ, ਅਮਰਜੀਤ ਮਹਿਤਾ, ਸੁਰਿੰਦਰਪਾਲ ਚੌਧਰੀ, ਸੁਨੀਲ ਮਹਿਤਾ, ਵਿਜੇ ਕੁਮਾਰ ਵੱਤਾ, ਪਵਨ ਕੁਮਾਰ ਪੁਰੀ, ਪੁਸ਼ਪਿੰਦਰ ਭੰਡਾਰੀ, ਹਰਜੀਤ ਸਿੰਘ, ਹਰਜੀਤ ਸਿੰਘ ਘਈ, ਕਰਨੈਲ ਸਿੰਘ ਮੰਡ, ਸਤਨਾਮ ਸਿੰਘ ਮੰਤਰੀ, ਸਿਮਰਨਜੀਤ ਸਿੰਘ, ਪ੍ਰਦੀਪ ਭੰਡਾਰੀ, ਅਮਿਤ ਵਿੱਜ, ਵਿਪਣ ਕਪੂਰ, ਨਿਰਮਲ ਸਿੰਘ ਪੱਤੂ, ਭਗਵਾਨ ਸਿੰਘ, ਜਸਵੰਤ ਸਿੰਘ, ਚੈਂਚਲ ਸਿੰਘ, ਝਿਰਮਲ ਸਿੰਘ, ਸੁਖਜਿੰਦਰ ਸਿੰਘ ਬੌਬੀ, ਰਕੇਸ਼ ਕੁਮਾਰ, ਪ੍ਰਦੀਪ ਕੁਮਾਰ ਮਨਚੰਦਾ, ਪੁਨੀਤ ਪਾਸੀ, ਡਾ. ਮੇਹਰ ਸਿੰਘ, ਇੰਸਪੈਕਟਰ ਕਸ਼ਮੀਰ ਸਿੰਘ, ਕੇਸ਼ਵ ਮਹਿਤਾ, ਰਾਜ ਕੁਮਾਰ ਮਹਿਤਾ, ਰੋਹਿਤ ਸ਼ਰਮਾ, ਜਨਕ ਰਾਜ ਮਹਿਤਾ, ਸਫੀ ਸ਼ਰਮਾ, ਡਾ. ਰੂਪ ਸਿੰਘ, ਨਰਿੰਦਰ ਸਿੰਘ, ਰਮੇਸ਼ ਕੁਮਾਰ ਮਾਣਾ, ਸਲਵਿੰਦਰ ਸਿੰਘ, ਰਮਨ ਕੁਮਾਰ ਚਾਵਲਾ, ਹਰਜਿੰਦਰ ਸਿੰਘ, ਮੇਜਰ ਸਿੰਘ ਚੱਠੂ ਨੰਬਰਦਾਰ, ਕਾਲਾ ਭੁੱਲਰ, ਲੇਖ ਰਾਮ, ਲਵਲੀ ਸੱਭਰਵਾਲ, ਕੁਲਵੰਤ ਕੁਮਾਰ ਧੀਰ, ਪ੍ਰੇਮ ਕੁਮਾਰ ਧੀਰ, ਸੋਨਾ ਬਜਾਜ, ਬੀ.ਕੇ. ਟੇਲਰ, ਸੰਜੀਵ ਪੁਰੀ, ਪ੍ਰਭਮੀਤ ਸਿੰਘ, ਵਨੀਤ ਕੁਮਾਰ ਪਾਸੀ, ਦਰਸ਼ਨਪੁਰੀ, ਤਰਸੇਮ ਲਾਲ ਖੰਨਾ ਅਤੇ ਵੱਡੀ ਗਿਣਤੀ ਵਿਚ ਦੁਕਾਨਦਾਰ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੜੇ ਨਾਲ ਹਮਲਾ ਕਰਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ ਅਗਲੀ ਖ਼ਬਰ ਜ਼ਮੀਨੀ ਝਗੜੇ ਦੇ ਚੱਲਦਿਆਂ ਮਾਂ-ਪੁੱਤ ਨੂੰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ
Ad Position 24
No active advertisement