ਪੱਟੀ, 31 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਪੱਟੀ ਦੇ ਰੰਧਾਵਾ ਰਿਜੋਰਟ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਕਰਵਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਤੋਂ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਮਿਹਨਤੀ, ਸਮਰਪਿਤ ਅਤੇ ਵਫ਼ਾਦਾਰ ਵਰਕਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਲੋਕਾਂ ਦੀ ਭਲਾਈ, ਸਮਾਜਿਕ ਨਿਆਂ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਅਤੇ ਵਾਰਡ ਪੱਧਰ ’ਤੇ ਹੋਰ ਸਰਗਰਮ ਹੋਣ, ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਫੋਰਮ ਰਾਹੀਂ ਉਠਾਉਣ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਾਂਗਰਸ ਦੀ ਵਿਚਾਰਧਾਰਾ ਅਤੇ ਲੋਕ-ਹਿਤੈਸ਼ੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਹਲਕਾ ਪੱਟੀ ਵਿਚ ਕਾਂਗਰਸ ਦੀ ਮਜ਼ਬੂਤ ਟੀਮ ਮੌਜੂਦ ਹੈ ਅਤੇ ਵਰਕਰਾਂ ਦੀ ਏਕਤਾ, ਮਿਹਨਤ ਅਤੇ ਸਮਰਪਣ ਸਦਕਾ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਵਰਕਰ ਨੂੰ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋ ਕੇ ਪਾਰਟੀ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਪੈਨਸ਼ਨ ਭਲਾਈ ਬੋਰਡ ਪੰਜਾਬ ਪ੍ਰਿੰਸੀਪਲ ਹਰਦੀਪ ਸਿੰਘ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਵਿਕਾਸ ਅਤੇ ਲੋਕ-ਭਲਾਈ ਦੇ ਕੰਮ ਹੋਏ ਹਨ, ਉਨ੍ਹਾਂ ਵਿਚ ਕਾਂਗਰਸ ਪਾਰਟੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਹਰ ਵਰਗ ਦੇ ਹੱਕਾਂ ਲਈ ਲੜਦੀ ਆਈ ਹੈ ਅਤੇ ਭਵਿੱਖ ਵਿਚ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਵਚਨਬੱਧ ਰਹੇਗੀ। ਮੀਟਿੰਗ ਦੌਰਾਨ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿੰਦ ਲਿਆ। ਇਸ ਮੌਕੇ ਬਾਜ਼ ਸਿੰਘ ਬਾਹਮਣੀਵਾਲਾ, ਸੀਮਾ ਸ਼ਰਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਗੁਰਮੇਲ ਸਿੰਘ ਚੋਧਰੀਵਾਲਾ, ਗੁਰਬੀਰ ਸਿੰਘ ਗਲੈਡੀ ਮੰਡ, ਅਜੀਤ ਪੁਰੀ, ਚਿਮਨ ਲਾਲ ਅਰੋੜਾ, ਹਰੀਸ਼ ਸੂਦ, ਵਿਨੋਦ ਧਵਨ, ਮੋਹਿਤ ਪੁਰੀ, ਗੁਰਪ੍ਰੀਤ ਸਿੰਘ ਬੂਹ, ਵਤਨ ਬਾਠ, ਗੁਰਵਿੰਦਰ ਸਿੰਘ ਸਖੀਰਾ, ਗੁਰਭੇਜ ਸਿੰਘ ਧਾਰੀਵਾਲ, ਅੰਮ੍ਰਿਤ ਚੀਮਾ, ਮਨਜੀਤ ਸਿੰਘ ਸਭਰਾ, ਮੰਗਲ ਸਿੰਘ ਸਭਰਾ, ਮਾ. ਪ੍ਰਗਟ ਸਿੰਘ ਨਬੀਪੁਰ, ਪ੍ਰਭਜੀਤ ਸਿੰਘ ਨਬੀਪੁਰ, ਨਿਰਮਲ ਸਿੰਘ ਮਰਹਾਣਾ, ਪੰਡਿਤ ਸੰਜੀਵ ਮਰਹਾਣਾ, ਹਰਦਿਆਲ ਸਿੰਘ ਦਦੇਹਰ ਸਾਹਿਬ, ਜਗਤਾਰ ਸਿੰਘ ਤਾਰੀ, ਪ੍ਰਮਜੀਤ ਸਿੰਘ ਸੰਧੂ, ਪ੍ਰਭ ਸੰਧੂ, ਦਿਲਬਾਗ ਸਿੰਘ ਦਦੇਹਰ ਸਾਹਿਬ, ਹਰਪ੍ਰੀਤ ਸਿੰਘ ਲੌਹਕਾ, ਮੁੱਖਾ ਸਿੰਘ, ਵਿਸ਼ਾਲ ਸਿੰਘ, ਟੋਨੀ ਪੱਟੀ, ਜਗਜੀਤ ਸਿੰਘ ਜਵੰਦਾ, ਦਰਸ਼ਨ ਸਿੰਘ ਨੌਸ਼ਹਿਰਾ ਪੰਨੂੰਆਂ, ਦਿਲਬਾਗ ਸਿੰਘ ਵਰਾਣਾ, ਜਤਿੰਦਰ ਸਿੰਘ ਨੰਦਪੁਰ, ਨਵੀਨ ਜਵੰਦਾ, ਪਵਨ ਕੁਮਾਰ, ਸ਼ੇਰਾ, ਨਵਦੀਪ ਸਿੰਘ ਪੱਟੀ, ਮੋਨੂੰ ਪਹਿਲਵਾਨ, ਅਮਨ ਭਾਰਦਵਾਜ, ਪ੍ਰਮਜੀਤ ਸਿੰਘ ਠੱਕਰਪੁਰਾ, ਜੋਬਨ ਠੱਕਰਪੁਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।