02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਪਿੰਡ ਧੁੰਨ ਢਾਏ ਵਾਲਾ ਵਿਖੇ ਬਿਆਸ ਦਰਿਆ ਦੇ ਬੰਨ੍ਹ ’ਤੇ ਨੋਚਾਂ ਲਗਾਉਣ ਦੀ ਸੇਵਾ ਜਾਰੀ

Ad Position 21
No active advertisement
ਅਜੀਤ ਡੈਸਕ 01-08-2026
ਚੋਹਲਾ ਸਾਹਿਬ, 31 ਜੁਲਾਈ (ਬਲਵਿੰਦਰ ਸਿੰਘ)-ਪੰਜਾਬ ਨੇ ਪਿਛਲੇ ਕੁਝ ਸਾਲਾਂ ਦੌਰਾਨ ਹੜ੍ਹਾਂ ਦੀ ਭਿਆਨਕ ਮਾਰ ਸਹੀ ਹੈ। ਖ਼ਾਸ ਕਰਕੇ ਸਾਲ 2023 ਅਤੇ 2025 ਵਿਚ ਆਏ ਹੜ੍ਹਾਂ ਨੇ ਹਜ਼ਾਰਾਂ ਏਕੜ ਫ਼ਸਲਾਂ, ਘਰਾਂ ਅਤੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਸੀ। ਇਸੇ ਤਜ਼ਰਬੇ ਨੂੰ ਧਿਆਨ ਵਿਚ ਰੱਖਦਿਆਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਸ ਸਾਲ ਵੀ ਬਰਸਾਤੀ ਮੌਸਮ ਦੌਰਾਨ ਦਰਿਆਵਾਂ ਦੇ ਬੰਨ੍ਹਾਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਹੇਠ ਪਿੰਡ ਧੁੰਨ ਢਾਏ ਵਾਲਾ ਵਿਖੇ ਬਿਆਸ ਦਰਿਆ ਦੇ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ 26 ਜੁਲਾਈ ਤੋਂ ਸ਼ੁਰੂ ਕੀਤੀ ਗਈ ਸੇਵਾ ਲਗਾਤਾਰ ਜਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰੀ ਸਿੰਘ ਰੱਤੋਕੇ ਨੇ ਦੱਸਿਆ ਕਿ ਧੁੰਨ ਮੰਡ ਨੇੜੇ ਬਿਆਸ ਦਰਿਆ ਦਾ ਐਡਵਾਂਸ ਬੰਨ੍ਹ ਕਈ ਥਾਵਾਂ ਤੋਂ ਪਾਣੀ ਦੀ ਤੇਜ਼ ਮਾਰ ਕਾਰਨ ਖੁਰਦਾ ਜਾ ਰਿਹਾ ਹੈ। ਬਰਸਾਤ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਬੰਨ੍ਹ ਨੂੰ ਹੋਰ ਨੁਕਸਾਨ ਪਹੁੰਚਣ ਅਤੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ 25 ਜੁਲਾਈ ਨੂੰ ਸੰਤ ਬਾਬਾ ਸੁੱਖਾ ਸਿੰਘ ਨੇ ਖੁਦ ਮੌਕੇ ’ਤੇ ਪਹੁੰਚ ਕੇ ਬੰਨ੍ਹ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਅਗਲੇ ਹੀ ਦਿਨ ਇਸ ਦੀ ਸੁਰੱਖਿਆ ਲਈ ਕਾਰ ਸੇਵਾ ਆਰੰਭ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਸੇਵਾ ਦੌਰਾਨ ਮਿੱਟੀ ਨਾਲ ਭਰੇ ਬੋਰਿਆਂ ਨੂੰ ਲੋਹੇ ਦੇ ਕਰੇਟਾਂ ਵਿਚ ਭਰ ਕੇ ਬੰਨ੍ਹ ਦੇ ਕਿਨਾਰੇ ਪਾਣੀ ਵਲ ਲਗਪਗ 90 ਡਿਗਰੀ ਦੇ ਕੋਣ ’ਤੇ ਨੋਚਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇੰਜੀਨੀਅਰਿੰਗ ਪੱਖੋਂ ਇਹ ਨੋਚਾਂ ਪਾਣੀ ਦੇ ਵਹਾਅ ਦੀ ਦਿਸ਼ਾ ਨੂੰ ਬਦਲ ਕੇ ਉਸ ਨੂੰ ਬੰਨ੍ਹ ਦੇ ਸਮਾਂਤਰ ਕਰਦੀਆਂ ਹਨ, ਜਿਸ ਨਾਲ ਪਾਣੀ ਦੀ ਸਿੱਧੀ ਟੱਕਰ ਘੱਟ ਹੁੰਦੀ ਹੈ ਅਤੇ ਬੰਨ੍ਹ ਦੀ ਢਾਹ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਕੰਮ ਤਜ਼ਰਬੇਕਾਰ ਸੇਵਾਦਾਰਾਂ ਦੀ ਦੇਖ-ਰੇਖ ਹੇਠ ਲਗਾਤਾਰ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ’ਚ ਕੀਤੇ ਜਾਣ ਵਾਲੇ ਸੰਘਰਸ਼ ਨੂੰ ਕੁਚਲਣ ਲਈ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਆਗੂਆਂ ਨੂੰ ਕੀਤਾ ਡੀਟੇਨ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਸ਼ੁੱਭਮ ਸ਼ਰਮਾ ਮੁਰਾਦਪੁਰੀਆ ਨੂੰ ਕੀਤਾ ਸਨਮਾਨਿਤ
Ad Position 24
No active advertisement