01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬਾਬਾ ਬਕਾਲਾ ਦੀ ਕਾਨਫ਼ਰੰਸ ਲਈ ਪ੍ਰਧਾਨ ਇਮਾਨ ਸਿੰਘ ਮਾਨ ਨੇ ਆਗੂਆਂ ਦੀਆਂ ਲਗਾਈਆਂ ਡਿਊਟੀਆਂ

Ad Position 21
No active advertisement
ਅਜੀਤ ਡੈਸਕ 01-08-2026
ਤਰਨ ਤਾਰਨ, 31 ਜੁਲਾਈ (ਹਰਿੰਦਰ ਸਿੰਘ)– ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਦੀ ਜ਼ਿਲਾ ਪਧਰੀ ਹੰਗਾਮੀ ਮੀਟਿੰਗ ਤਰਨ ਤਾਰਨ ਗੋਇੰਦਵਾਲ ਬਾਈਪਾਸ ’ਤੇ ਪਾਰਟੀ ਦਫ਼ਤਰ ਵਿਚ ਹੋਈ। ਇਸ ਮੀਟਿੰਗ ਵਿਚ 28 ਅਗਸਤ ਰੱਖੜ ਪੁੰਨਿਆ ਬਾਬਾ ਬਕਾਲਾ ਵਿਖੇ ਹੋ ਰਹੀ ਮੀਰੀ ਪੀਰੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਕਾਨਫਰੰਸ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਕਾਨਫਰੰਸ ਪਾਰਟੀ ਲਈ ਇਕ ਮੀਲ ਪੱਥਰ ਸਾਬਤ ਹੋਵੇਗੀ ਅਤੇ ਪਾਰਟੀ ਲਈ ਸਿਆਸੀ ਤੌਰ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿੱਤ ਦਾ ਮੁੱਢ ਬੰਨੇਗੀ। ਈਮਾਨ ਸਿੰਘ ਮਾਨ ਨੇ ਜਸਮੀਤ ਸਿੰਘ ਪੰਡੋਰੀ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਹੀਰਾਂ ਘੱਤ ਕੇ ਕਾਫਲਿਆਂ ਦੇ ਰੂਪ ਵਿਚ ਰੱਖੜ ਪੁੰਨਿਆ ਮੌਕੇ ਹੋ ਰਹੀ ਕਾਨਫਰੰਸ ਵਿੱਚ ਪਹੁੰਚਣ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਇੰਜ. ਹਰਜੀਤ ਸਿੰਘ ਮੀਆਂਪੁਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਕਈ ਨੌਜਵਾਨ ਵੀ ਪਹੁੰਚੇ। ਉਹਨਾਂ ਨੇ ਕਿਹਾ ਕਿ ਹੋਣ ਵਾਲੀ ਇਸ ਕਾਨਫਰੰਸ ਦੌਰਾਨ ਕੌਮ ਦੇ ਮਹਾਨ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇਗਾ ਤਾਂ ਕਿ ਪੰਜਾਬ ਅਤੇ ਨੌਜਵਾਨ ਪੀੜੀ ਉਹਨਾਂ ਦੇ ਨਕਸ਼ੇ ਕਦਮ ’ਤੇ ਚੱਲ ਕੇ ਕੌਮ ਨੂੰ ਉਹ ’ਚ ਮੁਕਾਮ ਤੱਕ ਪਹੁੰਚਾ ਸਕਣ। ਇਸ ਮੌਕੇ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਦਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਇਸ ਕਾਨਫਰਸ ਦੌਰਾਨ ਜ਼ਿਲ੍ਹਾ ਤਰਨ ਤਾਰਨ ਤੋਂ ਗੱਡੀਆਂ ਦਾ ਵੱਡਾ ਕਾਫਲਾ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦ ਸਕੱਤਰ ਜਸਬੀਰ ਸਿੰਘ ਬੱਚੜੇ, ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਸ਼ੇਰੋਂ, ਪ੍ਰਿੰਸ ਬਾਠ, ਨਿਸ਼ਾਨ ਸਿੰਘ ਬਲੇਰ, ਜਸਬੀਰ ਸਿੰਘ ਬਾਠ, ਸਤਿੰਦਰਪਾਲ ਸਿੰਘ ਮਿੰਟੂ ਮਾੜੀ ਮੇਘਾ, ਸੁਰਿੰਦਰ ਸਿੰਘ ਕਾਕਾ ਪ੍ਰਧਾਨ ਚੋਹਲਾ ਸਾਹਿਬ, ਹਰਪਾਲ ਸਿੰਘ ਬੱਚੜੇ , ਜਸਮੀਤ ਸਿੰਘ ਪੰਡੋਰੀ ਗੋਲਾ, ਕੁਲਵੰਤ ਸਿੰਘ ਸੁੱਗਾ ਕਰਿਆਨੇ ਵਾਲਾ, ਸਲਵਿੰਦਰ ਸਿੰਘ, ਕਮਲ ਬਾਜਵਾ, ਰੋਬਿਨ ਗਿੱਲ, ਪੀਏ ਬਲਜੀਤ ਸਿੰਘ, ਕੁਲਦੀਪ ਸਿੰਘ ਮੀਆਂਪੁਰ, ਅਮਾਨਤ ਪਵਾਰ, ਮਨਜਿੰਦਰ ਪਵਾਰ, ਅਜੀਤ ਪਾਲ ਸਿੰਘ ਹੁੰਦਲ, ਸਹਿਜ ਹੁੰਦਲ, ਹਰਜੀਤ ਬਾਠ, ਸੁਖਮਨ ਕਾਹਲੋਂ, ਵਿਸ਼ਾਲ ਸਿੰਘ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਚਲਾਈ ਤੀਰਥ ਬੱਸ ਯਾਤਰਾ ਦੀ ਲੋਕ ਕਰ ਰਹੇ ਹਨ ਭਰਵੀਂ ਸ਼ਲਾਘਾ-ਚੇਅ. ਸ਼ੁੱਭਮ ਸ਼ਰਮਾ ਅਗਲੀ ਖ਼ਬਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਮਾਲੂਵਾਲ ਵਿਖੇ ਭਾਜਪਾ ਦੀ ਬੂਥ ਸੰਗਠਨਾਤਮਕ ਬੈਠਕ
Ad Position 24
No active advertisement