08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲੜਕੀਆਂ ਲਈ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਮੰਗ

ਨੌਸ਼ਹਿਰਾ ਪੰਨੂੰਆ, 7 ਅਗਸਤ (ਦੀਪਕ ਮੈਣੀ)-ਕਸਬੇ ਦੇ ਨੇੜ੍ਹਲੇ ਸੱਤ-ਅੱਠ ਪਿੰਡਾਂ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਦਸਵੀਂ ਕਲਾਸ ਤੱਕ ਸਕੂਲ ਹਨ, ਪਰ ਗਿਆਰਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਲਈ ਲੜਕੀਆਂ ਨੂੰ ਤਰਨ ਤਾਰਨ ਜਾਂ ਸਰਹਾਲੀ ਕਲਾਂ ਜਾਣਾ ਪੈਂਦਾ ਹੈ। ਸਾਲ 1990-91 ਵਿਚ ਪੰਜਾਬ ਸਰਕਾਰ ਵਲੋਂ ਲੜਕਿਆ ਦੇ ਸਕੂਲ ਵਿਚ ਮੁੰਡਿਆਂ ਤੇ ਕੁੜੀਆਂ ਲਈ ਸਾਂਝੀਆਂ ਬਾਰ੍ਹਵੀਂ ਤੱਕ ਕਲਾਸਾਂ ਸ਼ੁਰੂ ਕੀਤੀਆਂ ਸਨ, ਜੋ ਇਕ ਸਾਲ ਤੋਂ ਬਾਅਦ ਬੰਦ ਹੋ ਗਈਆਂ।

Ad Position 21
No active advertisement
ਅਜੀਤ ਡੈਸਕ 08-08-2026
ਨੌਸ਼ਹਿਰਾ ਪੰਨੂੰਆ, 7 ਅਗਸਤ (ਦੀਪਕ ਮੈਣੀ)-ਕਸਬੇ ਦੇ ਨੇੜ੍ਹਲੇ ਸੱਤ-ਅੱਠ ਪਿੰਡਾਂ ਦੀਆਂ ਲੜਕੀਆਂ ਦੀ ਪੜ੍ਹਾਈ ਲਈ ਦਸਵੀਂ ਕਲਾਸ ਤੱਕ ਸਕੂਲ ਹਨ, ਪਰ ਗਿਆਰਵੀਂ ਤੇ ਬਾਰ੍ਹਵੀਂ ਦੀ ਪੜ੍ਹਾਈ ਲਈ ਲੜਕੀਆਂ ਨੂੰ ਤਰਨ ਤਾਰਨ ਜਾਂ ਸਰਹਾਲੀ ਕਲਾਂ ਜਾਣਾ ਪੈਂਦਾ ਹੈ। ਸਾਲ 1990-91 ਵਿਚ ਪੰਜਾਬ ਸਰਕਾਰ ਵਲੋਂ ਲੜਕਿਆ ਦੇ ਸਕੂਲ ਵਿਚ ਮੁੰਡਿਆਂ ਤੇ ਕੁੜੀਆਂ ਲਈ ਸਾਂਝੀਆਂ ਬਾਰ੍ਹਵੀਂ ਤੱਕ ਕਲਾਸਾਂ ਸ਼ੁਰੂ ਕੀਤੀਆਂ ਸਨ, ਜੋ ਇਕ ਸਾਲ ਤੋਂ ਬਾਅਦ ਬੰਦ ਹੋ ਗਈਆਂ। ਪੰਜਾਬ ਵਿਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਬਣਨ ’ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਉਸ ਸਮੇਂ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਉਦਮਾਂ ਸਦਕਾ ਲੜਕੀਆਂ ਦੇ ਸਕੂਲ ਵਿਖੇ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ, ਪਰ ਸਾਲ 2022 ਵਿਚ ਬਣੀ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਕੈਪਟਨ ਸਰਕਾਰ ਵਲੋਂ ਅੱਪਗ੍ਰੇਡ ਕੀਤੇ ਸਕੂਲ ਦੁਬਾਰਾ ਹਾਈ ਸਕੂਲ ਬਣਾ ਦਿੱਤੇ। ਸਥਾਨਕ ਲੜਕੀਆ ਦੇ ਸਕੂਲ ਵਿਚ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਕਰਨ ਬਾਰੇ ਜਦੋਂ ਸੰਬੰਧਿਤ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਸ ਅਧਿਕਾਰੀ ਨੇ ਕਿਹਾ ਕਿ ਗਿਆਰਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਸਕੂਲ ਵਿਚ ਕਮਰਿਆਂ ਦੇ ਨਾਲ-ਨਾਲ ਅਧਿਕਾਰੀਆ ਦੀ ਕਮੀ ਹੈ। ਪਿੰਡ ਨੌਸ਼ਹਿਰਾ ਪੰਨੂੰਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਲੜਕੀਆ ਦੇ ਸਕੂਲ ਨੂੰ ਅੱਪਗ੍ਰੇਡ ਕਰਨ ਬਾਰੇ ਗੱਲਬਾਤ ਕੀਤੀ ਤਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਕੂਲ ਨੂੰ ਅੱਪਗ੍ਰੇਡ ਕਰਨ ਵਿਚ ਮੁੱਖ ਮੁਸ਼ਕਿਲ ਇਮਾਰਤ ਬਣਾਉਣ ਲਈ ਜਗ੍ਹਾ ਨਹੀਂ ਮਿਲ ਰਹੀ, ਸਕੂਲ ਦੀ ਇਮਾਰਤ ਪਹਿਲਾਂ ਹੀ ਦੋ ਮੰਜਿਲੀ ਹੋਣ ਕਾਰਨ ਇਮਾਰਤ ਤੀਸਰੀ ਮੰਜਿਲ ਬਣਾਉਣ ਦੇ ਯੋਗ ਨਹੀਂ ਹੈ। ਉਨ੍ਹਾਂ ਨੇ ਨਜ਼ਦੀਕ ਵਾਲੀ ਜ਼ਮੀਨ ਦਾ ਤਬਾਦਲਾ ਕਰਕੇ ਪ੍ਰਾਪਤ ਕਰਨ ਦੀ ਕੋਸ਼ਿਸ ਵੀ ਕੀਤੀ, ਜੋ ਅਜੇ ਜਾਰੀ ਹੈ। ਉਹ ਅਪਣੇ ਪੱਧਰ ’ਤੇ ਜ਼ਮੀਨ ਪ੍ਰਾਪਤ ਕਰਕੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਇਮਾਰਤ ਬਣਾ ਦੇਣਗੇ, ਜੇਕਰ ਜਗ੍ਹਾ ਮਿਲ ਜਾਵੇ ਤਾਂ ਬਾਕੀ ਆਮ ਪਾਰਟੀ ਦੇ ਨਵੇਂ ਹਲਕਾ ਇੰਚਾਰਜ ਨਾਲ ਮਿਲ ਕੇ ਸਰਕਾਰ ਕੋਲੋਂ ਲੋੜੀਦੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਹਰੀ ਸਿੰਘ ਨਲੂਆ ਜਥੇਬੰਦੀ ਦੇ ਸੇਵਾਦਾਰਾਂ ਮਨਜੀਤ ਸਿੰਘ ਮੰਨਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਹੈਰੋਇਨ, ਪਿਸਟਲਾਂ ਤੇ ਕਾਰਤੂਸ ਸਮੇਤ 11 ਵਿਅਕਤੀ ਗ੍ਰਿਫ਼ਤਾਰ-ਐੱਸ. ਐੱਸ. ਪੀ. ਲਾਂਬਾ 2 ਪਿਸਟਲ, 333 ਗ੍ਰਾਮ ਹੈਰੋਇਨ, 3...
Ad Position 24