ਹਰੀ ਸਿੰਘ ਨਲੂਆ ਜਥੇਬੰਦੀ ਦੇ ਸੇਵਾਦਾਰਾਂ ਮਨਜੀਤ ਸਿੰਘ ਮੰਨਾ ਨਾਲ ਕੀਤੀ ਮੁਲਾਕਾਤ
ਮੀਆਂਵਿੰਡ, 7 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਹਰੀ ਸਿੰਘ ਨਲੂਆ ਜਥੇਬੰਦੀ ਦੇ ਸੇਵਾਦਾਰਾਂ ਵਲੋਂ ਪਿੰਡ ਮੀਆਂਵਿੰਡ ਪਹੁੰਚ ਕੇ ਭਾਜਪਾ ਜਨਤਾ ਪਾਰਟੀ ਦੇ ਪੰਜਾਬ ਸੈਕਟਰੀ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਮੁਲਾਕਾਤ ਕਰਕੇ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਸੈਕਟਰੀ ਬਣਨ ’ਤੇ ਵਧਾਈ ਦਿੱਤੀ। ਇਸ ਮੌਕੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਧੰਨਵਾਦੀ ਹਨ ਜਥੇਬੰਦੀ ਅਤੇ ਸੇਵਾਦਾਰਾਂ ਦੇ, ਜਿਨ੍ਹਾਂ ਅੱਜ ਇਥੇ ਪਹੁੰਚਕੇ ਉਨ੍ਹਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਹੈ।
ਮੀਆਂਵਿੰਡ, 7 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਹਰੀ ਸਿੰਘ ਨਲੂਆ ਜਥੇਬੰਦੀ ਦੇ ਸੇਵਾਦਾਰਾਂ ਵਲੋਂ ਪਿੰਡ ਮੀਆਂਵਿੰਡ ਪਹੁੰਚ ਕੇ ਭਾਜਪਾ ਜਨਤਾ ਪਾਰਟੀ ਦੇ ਪੰਜਾਬ ਸੈਕਟਰੀ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨਾਲ ਮੁਲਾਕਾਤ ਕਰਕੇ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਸੈਕਟਰੀ ਬਣਨ ’ਤੇ ਵਧਾਈ ਦਿੱਤੀ। ਇਸ ਮੌਕੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਧੰਨਵਾਦੀ ਹਨ ਜਥੇਬੰਦੀ ਅਤੇ ਸੇਵਾਦਾਰਾਂ ਦੇ, ਜਿਨ੍ਹਾਂ ਅੱਜ ਇਥੇ ਪਹੁੰਚਕੇ ਉਨ੍ਹਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਹੈ। ਇਸ ਮੌਕੇ ਜਥੇਬੰਦੀ ਦੇ ਸੇਵਾਦਾਰਾਂ ਵਿਚ ਭਾਈ ਬਲਵਿੰਦਰ ਸਿੰਘ ਜਲੰਧਰ, ਭਾਈ ਬਲਰਾਜ ਸਿੰਘ ਜੱਲੂਪੁਰ ਖੇੜਾ, ਰਸ਼ਪਾਲ ਸਿੰਘ ਸਕਿਆਂਵਾਲੀ, ਭਾਈ ਕੁੰਦਨ ਸਿੰਘ ਲਿੱਧੜ, ਪਰਮਪਾਲ ਸਿੰਘ ਜੱਲੂਪੁਰ, ਬੀਰ ਸਿੰਘ ਘੱਗੇ, ਜਗਤਾਰ ਸਿੰਘ ਮੀਆਂਵਿੰਡ, ਮੁੰਨਾ ਸਿੰਘ, ਜਗਰੂਪ ਸਿੰਘ ਸੱਕਿਆਂਵਾਲੀ, ਸੇਵਕ ਸਿੰਘ ਸੱਕਿਆਂਵਾਲੀ, ਕੋਮਲਜੀਤ ਸਿੰਘ ਜਲੰਧਰ, ਜੋਬਨਜੀਤ ਸਿੰਘ ਜਲੰਧਰ, ਗੁਰਮੀਤ ਸਿੰਘ ਜਲੰਧਰ, ਮੇਵਾ ਸਿੰਘ ਵੇਰਕਾ ਆਦਿ ਹਾਜ਼ਰ ਸਨ।