10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਭਰਾ ’ਚ ਅਕਾਲੀ ਦਲ (ਬ) ਨੂੰ ਵੱਡਾ ਝਟਕਾ ਸਾਬਕਾ ਸਰਪੰਚ ਬੱਬੀ ਸ਼ਾਹ ਸੈਂਕੜੇ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਿਲ

ਪੱਟੀ, 10 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਵਿਧਾਨ ਸਭਾ ਹਲਕਾ ਪੱਟੀ ਦੇ ਸਭ ਤੋਂ ਵੱਡੇ ਪਿੰਡਾਂ ਵਿਚ ਸ਼ੁਮਾਰ ਪਿੰਡ ਸਭਰਾ ਵਿਖੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਵੱਡਾ ਸਿਆਸੀ ਬਲ ਮਿਲਿਆ, ਜਦੋਂ ਅਕਾਲੀ ਦਲ (ਬ) ਦੇ ਪੁਰਾਣੇ ਆਗੂ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ ਸ਼ਾਹ ਨੇ ਆਪਣੇ ਸੈਂਕੜੇ ਸਾਥੀਆਂ ਅਤੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਵੱਡੀ ਸ਼ਮੂਲੀਅਤ ਨੂੰ ਪੱਟੀ ਹਲਕੇ ਦੀ ਸਿਆਸਤ ਵਿਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 11-08-2026
ਪੱਟੀ, 10 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਵਿਧਾਨ ਸਭਾ ਹਲਕਾ ਪੱਟੀ ਦੇ ਸਭ ਤੋਂ ਵੱਡੇ ਪਿੰਡਾਂ ਵਿਚ ਸ਼ੁਮਾਰ ਪਿੰਡ ਸਭਰਾ ਵਿਖੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਵੱਡਾ ਸਿਆਸੀ ਬਲ ਮਿਲਿਆ, ਜਦੋਂ ਅਕਾਲੀ ਦਲ (ਬ) ਦੇ ਪੁਰਾਣੇ ਆਗੂ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ ਸ਼ਾਹ ਨੇ ਆਪਣੇ ਸੈਂਕੜੇ ਸਾਥੀਆਂ ਅਤੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਵੱਡੀ ਸ਼ਮੂਲੀਅਤ ਨੂੰ ਪੱਟੀ ਹਲਕੇ ਦੀ ਸਿਆਸਤ ਵਿਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ ਸ਼ਾਹ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਹੋਸ਼ ਸੰਭਾਲੀ ਹੈ, ਉਹ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਰਹੇ ਹਨ, ਪਰ ਪਿੰਡ ਦੇ ਵਿਕਾਸ ਲਈ ਉਨ੍ਹਾਂ ਨੂੰ ਉਮੀਦ ਮੁਤਾਬਿਕ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਪਰਖੇ ਹੋਏ ਤੇ ਭਰੋਸੇਯੋਗ ਆਗੂ ਹਰਮਿੰਦਰ ਗਿੱਲ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ। ਕਾਂਗਰਸ ਆਗੂ ਹਰਮਿੰਦਰ ਗਿੱਲ ਨੇ ਬੱਬੀ ਸ਼ਾਹ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਸਭਰਾ ਤੋਂ ਹੋਈ ਇਹ ਵੱਡੀ ਸ਼ਮੂਲੀਅਤ ਕਾਂਗਰਸ ਨੂੰ ਪੱਟੀ ਹਲਕੇ ਵਿਚ ਹੋਰ ਮਜ਼ਬੂਤੀ ਦੇਵੇਗੀ। ਬੱਬੀ ਸ਼ਾਹ ਨਾਲ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਸੁਖਪਾਲ ਸਿੰਘ ਪ੍ਰਧਾਨ ਆੜ੍ਹਤੀ ਯੂਨੀਅਨ, ਚੇਅਰਮੈਨ ਬਲਬੀਰ ਸਿੰਘ, ਗੁਰਸੇਵਕ ਸਿੰਘ ਲੂੰਬੜ, ਬਾਜ ਸਿੰਘ ਬੀ.ਕੇ.ਕੇ., ਭਜਨ ਸਿੰਘ ਮਿਸਤਰੀ, ਕਸ਼ਮੀਰ ਸਿੰਘ ਮਿਸਤਰੀ, ਗੁਰਬਚਨ ਸਿੰਘ ਮਿਸਤਰੀ, ਦੀਦਾਰ ਸਿੰਘ ਮਿਸਤਰੀ, ਅਵਤਾਰ ਸਿੰਘ ਮਿਸਤਰੀ, ਗੁਰਚਰਨ ਸਿੰਘ ਬਿੱਟੂ, ਧਰਮ ਸਿੰਘ ਮਿਸਤਰੀ, ਗੁਰਦੇਵ ਸਿੰਘ ਮਿਸਤਰੀ, ਬਿੱਟੂ ਝੰਡੇਕੇ, ਅਮਰੀਕ ਸਿੰਘ, ਸੁੱਖਾ ਸਿੰਘ ਬੁੱਢੇਕਾ, ਸਤਨਾਮ ਸਿੰਘ ਆਰੇਵਾਲਾ, ਸੰਤੋਖ ਸਿੰਘ ਚੱਠੂ, ਬਹਾਲ ਸਿੰਘ ਗੋਦੇਕਾ, ਕਾਰਜ ਸਿੰਘ, ਬਲਦੇਵ ਸਿੰਘ, ਸਤਨਾਮ ਸਿੰਘ ਮਿਸਤਰੀ, ਬਾਬਾ ਹੀਰਾ ਸਿੰਘ, ਬਿੱਟੂ, ਹਜ਼ਾਰਾ ਸਿੰਘ, ਕਾਲਾ ਸਿੰਘ ਪੈਂਚ, ਨਰਾਇਣ ਸਿੰਘ, ਜਗਬੀਰ ਸਿੰਘ ਜੋਧੂਕੇ, ਸਾਹਿਬ ਸਿੰਘ, ਜਗੀਰ ਸਿੰਘ, ਲਾਲ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਗੋਲਡੀ, ਹਰਪ੍ਰੀਤ ਸਿੰਘ, ਬਿੱਕਰ ਸਿੰਘ, ਸੱਜਣ ਸਿੰਘ, ਬੰਤ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਗੁਰਵੰਤ ਸਿੰਘ, ਅੰਗਰੇਜ਼ ਸਿੰਘ ਅਤੇ ਕੁਲਵੰਤ ਸਿੰਘ ਆਦਿ ਦੇ ਨਾਮ ਵਰਨਣਯੋਗ ਹਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਸ਼ਹੀਦ ਭਾਈ ਇੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਗਲੀ ਖ਼ਬਰ ਜਸਬੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਕਾਂਗਰਸ ਦੀ ਭਰਵੀਂ ਮੀਟਿੰਗ ‘ਹਰ ਬੂਥ ਮਜ਼ਬੂਤ, ਕਾਂਗਰਸ ਮਜ਼ਬੂਤ’ ਦਾ ਦਿੱਤਾ ਸੱਦਾ
Ad Position 24