10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਸ਼ਹੀਦ ਭਾਈ ਇੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ

ਸ਼ਾਹਬਾਜ਼ਪੁਰ, 10 ਅਗਸਤ (ਪਰਦੀਪ ਬੇੇਗੇਪੁਰ)– ਸਥਾਨਕ ਸ਼ਹੀਦ ਭਾਈ ਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀ ਭਾਰੀ ਘਾਟ ਕਾਰਨ ਇੱਥੇ ਪੜ੍ਹਦੇ 425 ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਇਕ ਪਾਸੇ ਇਸ ਸਕੂਲ ਵਿਚ ਕੁੱਲ 39 ਅਧਿਆਪਕਾਂ ਦੀ ਲੋੜ ਹੈ ਅਤੇ ਪਹਿਲਾਂ ਹੀ 19 ਅਧਿਆਪਕਾਂ ਦੀਆਂ ਅਸਾਮੀਆ ਖਾਲੀ ਹਨ, ਅਧਿਆਪਕ ਦੀ ਡਿਊਟੀ ਕਿਤੇ ਹੋਰ ਲੱਗੀ ਹੋਣ ਕਾਰਨ ਸਕੂਲ ਦਾ ਪ੍ਰਬੰਧ ਪੂਰੀ ਤਰਾਂ ਲੀਹੋਂ ਲਹਿ ਗਿਆ ਹੈ।

Ad Position 21
No active advertisement
425 ਬੱਚਿਆਂ ਦਾ ਭਵਿੱਖ ਲੱਗਾ ਦਾਅ ’ਤੇ ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ 11-08-2026
ਸ਼ਾਹਬਾਜ਼ਪੁਰ, 10 ਅਗਸਤ (ਪਰਦੀਪ ਬੇੇਗੇਪੁਰ)– ਸਥਾਨਕ ਸ਼ਹੀਦ ਭਾਈ ਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀ ਭਾਰੀ ਘਾਟ ਕਾਰਨ ਇੱਥੇ ਪੜ੍ਹਦੇ 425 ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਇਕ ਪਾਸੇ ਇਸ ਸਕੂਲ ਵਿਚ ਕੁੱਲ 39 ਅਧਿਆਪਕਾਂ ਦੀ ਲੋੜ ਹੈ ਅਤੇ ਪਹਿਲਾਂ ਹੀ 19 ਅਧਿਆਪਕਾਂ ਦੀਆਂ ਅਸਾਮੀਆ ਖਾਲੀ ਹਨ, ਅਧਿਆਪਕ ਦੀ ਡਿਊਟੀ ਕਿਤੇ ਹੋਰ ਲੱਗੀ ਹੋਣ ਕਾਰਨ ਸਕੂਲ ਦਾ ਪ੍ਰਬੰਧ ਪੂਰੀ ਤਰਾਂ ਲੀਹੋਂ ਲਹਿ ਗਿਆ ਹੈ। ਸਕੂਲ ਵਿਚ ਗਿਆਰਵੀਂ ਤੇ ਬਾਹ੍ਹਵੀਂ ਜਮਾਤਾਂ ਦੇ ਦੋ ਸਾਇੰਸ ਗਰੁੱਪ ਤੇ ਇਕ ਆਰਟਸ ਗਰੁੱਪ ਚੱਲ ਰਿਹਾ ਹੈ ਤੇ ਇਸ ਵਿਚ ਕਾਫੀ ਵਿਦਿਆਰਥੀਆਂ ਨੇ ਦਾਖਲਾ ਲਿਆ ਹੋਇਆ ਹੈ। ਸਕੂਲ ਵਿਚ ਪ੍ਰਿੰਸੀਪਲ ਅਤੇ ਸਾਇੰਸ ਗਰੁੱਪ ਦੇ ਸਾਰੇ ਅਧਿਅਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਜੋ ਅਧਿਆਪਕ ਪੜ੍ਹਾ ਰਹੇ ਸਨ, ਉਨ੍ਹਾਂ ਵਿਚੋਂ 2 ਬੀ.ਐੱਲ.ਓ., 2 ਏ.ਡੀ.ਸੀ. ਦਫ਼ਤਰ ਤੇ ਇਕ ਐੱਸ.ਆਈ.ਆਰ. ਦੀ ਡਿਊਟੀ ਕਰ ਰਿਹਾ ਹੈ। ਸਕੂਲ ਵਿਚ ਇਕ ਹੀ ਕੰਪਿਊਟਰ ਅਧਿਆਪਕ ਹੈ ਉਹ ਵੀ ਗੈਰ ਵਿਦਿੱਅਕ ਡਿਊਟੀ ਕਰ ਰਿਹਾ ਹੈ। ਸਕੂਲ ਵਿਚ ਦੋ ਕੰਪਲੈਕਸ ਹੋਣ ਤੇ ਅਧਿਆਪਕਾਂ ਦੀ ਘਾਟ ਵਿਦਿਆਰਥੀਆਂ ਦੇ ਭਵਿੱਖ ਲਈ ਵੱਡੀ ਚੁਣੋਤੀ ਬਣੀ ਹੋਈ ਹੈ। ਇਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰੀ ਸਕੂਲਾਂ ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਗੈਰ ਵਿਦਿੱਅਕ ਡਿਊਟੀਆਂ ਤੋਂ ਮੁਕਤ ਕੀਤਾ ਜਾਵੇ ਅਤੇ ਸਕੂਲ ਵਿਚ ਤੁਰੰਤ ਲੋੜੀਂਦੇ ਵਿਸ਼ਿਆਂ ਦੇ ਨਵੇਂ ਅਧਿਆਪਕ ਨਿਯੁਕਤ ਕੀਤੇ ਜਾਣ। ਸਿੱਖਿਆ ਦੇ ਨਾਂ ’ਤੇ ਸਰਕਾਰ ਦੇ ਸਾਰੇ ਦਾਅਵੇ ਝੂਠੇ– ਸਾਬਕਾ ਵਿਧਾਇਕ ਰਮਨਜੀਤ ਸਿੱਕੀ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਂਅ ’ਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰੰਤ ਸਿੰਘ ਮਾਨ ਵਲੋਂ ਕੀਤੇ ਜਾ ਰਹੇ ਸਾਰੇ ਦਾਅਵੇ ਝੂਠੇ ਹਨ, ਜਿਨ੍ਹਾਂ ਦੀ ਮਿਸਾਲ ਹਲਕੇ ਦੇ ਕਈ ਸਕੂਲਾਂ ਤੋ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂਅ ’ਤੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਕੂਲਾਂ ਵਿਚ ਬੱਚਿਆਂ ਨੂੰ ਪੜਾਉਣ ਲਈ ਲੋੜੀਂਦਾ ਸਟਾਫ਼ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ 425 ਬੱਚਿਆਂ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਆਪਣੇ ਦਾਅਵਿਆਂ ਨੂੰ ਸੱਚ ਸਾਬਤ ਕਰਨ ਲਈ ਇਸ ਸਕੂਲ ਅੰੰਦਰ ਇਕ ਪ੍ਰਿੰਸੀਪਲ ਤੇ ਬਾਕੀ ਲੋੜੀਂਂਦਾ ਸਟਾਫ਼ ਜਲਦੀ ਪੂਰਾ ਕਰੇ ਤਾਂ ਜੋ ਇਨ੍ਹਾਂ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਔਰਤ ਨੂੰ ਥਾਣੇ ’ਚ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖਣ ਦੇ ਮਾਮਲੇ ’ਚ ਐਸ.ਐਚ.ਓ. ਸਮੇਤ ਤਿੰਨ ਪੁਲਿਸ ਅਧਿਕਾਰੀ ਮੁਅੱਤਲ ਹਾਈ... ਅਗਲੀ ਖ਼ਬਰ ਸਭਰਾ ’ਚ ਅਕਾਲੀ ਦਲ (ਬ) ਨੂੰ ਵੱਡਾ ਝਟਕਾ ਸਾਬਕਾ ਸਰਪੰਚ ਬੱਬੀ ਸ਼ਾਹ ਸੈਂਕੜੇ ਪਰਿਵਾਰਾਂ ਸਮੇਤ ਕਾਂਗਰਸ ’ਚ ਸ਼ਾਮਿਲ
Ad Position 24