12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦਾਤਰ ਨਾਲ ਹਮਲਾ ਕਰਕੇ ਵਿਅਕਤੀ ਨੂੰ ਕੀਤਾ ਗੰਭੀਰ ਜ਼ਖ਼ਮੀ

ਤਰਨ ਤਾਰਨ, 12 ਅਗਸਤ (ਹਰਿੰਦਰ ਸਿੰਘ)— ਵਿਅਕਤੀ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਰਾਣਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਜੋਤੀ ਪਤਨੀ ਕਰਨ ਸਿੰਘ ਦਾ ਫੋਨ ਆਇਆ ਕਿ ਤੂੰ ਬਾਹਮਣੀ ਵਾਲੀ ਚੂੰਗੀ ’ਤੇ ਆ ਕੇ ਉਸ ਦੇ ਘਰਵਾਲੇ ਨਾਲ ਰਾਜੀਨਾਵਾ ਕਰ ਲਵੇਂ ਤਾਂ ਉਹ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਪਣੇ ਘਰ ਤੋਂ ਉਸਦੇ ਘਰ ਵੱਲ ਗਿਆ ਤਾਂ ਜਦ ਉਹ ਬਾਹਮਣੀ ਵਾਲੀ ਚੂੰਗੀ ਤਂ ਥੋੜਾ ਅੱਗੇ ਪੁੱਜਾ ਤਾਂ ਉਸ ਨੂੰ ਜੋਤੀ ਦਾ ਫੋਨ ਆਇਆ ਤਾਂ ਉਹ ਆਪਣਾ ਮੋਟਰਸਾਇਕਲ ਰੋਕ ਕੇ ਇਕ ਟਾਹਲੀ ਹੇਠ ਖੜ ਗਿਆ ਤਾਂ ਇੰਨੀ ਦੇਰ ਨੂੰ ਕਰਨ ਸਿੰਘ, ਸੁੱਖਾ ਸਿੰਘ, ਗੋਪਾ ਨੇ ਆ ਕਰ ਉਸ ’ਤੇ ਹਮਲਾ ਕਰ ਦਿੱਤਾ ਅਤੇ ਕਰਨ ਨੇ ਉਸ ਉਪਰ ਦਾਤਰ ਦਾ ਵਾਰ ਕੀਤਾ ਅਤੇ ਸੁੱਖਾ ਸਿੰਘ ਨੇ ਉਸ ’ਤੇ ਵਾਰ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 13-08-2026
ਤਰਨ ਤਾਰਨ, 12 ਅਗਸਤ (ਹਰਿੰਦਰ ਸਿੰਘ)— ਵਿਅਕਤੀ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਰਾਣਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਜੋਤੀ ਪਤਨੀ ਕਰਨ ਸਿੰਘ ਦਾ ਫੋਨ ਆਇਆ ਕਿ ਤੂੰ ਬਾਹਮਣੀ ਵਾਲੀ ਚੂੰਗੀ ’ਤੇ ਆ ਕੇ ਉਸ ਦੇ ਘਰਵਾਲੇ ਨਾਲ ਰਾਜੀਨਾਵਾ ਕਰ ਲਵੇਂ ਤਾਂ ਉਹ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਪਣੇ ਘਰ ਤੋਂ ਉਸਦੇ ਘਰ ਵੱਲ ਗਿਆ ਤਾਂ ਜਦ ਉਹ ਬਾਹਮਣੀ ਵਾਲੀ ਚੂੰਗੀ ਤਂ ਥੋੜਾ ਅੱਗੇ ਪੁੱਜਾ ਤਾਂ ਉਸ ਨੂੰ ਜੋਤੀ ਦਾ ਫੋਨ ਆਇਆ ਤਾਂ ਉਹ ਆਪਣਾ ਮੋਟਰਸਾਇਕਲ ਰੋਕ ਕੇ ਇਕ ਟਾਹਲੀ ਹੇਠ ਖੜ ਗਿਆ ਤਾਂ ਇੰਨੀ ਦੇਰ ਨੂੰ ਕਰਨ ਸਿੰਘ, ਸੁੱਖਾ ਸਿੰਘ, ਗੋਪਾ ਨੇ ਆ ਕਰ ਉਸ ’ਤੇ ਹਮਲਾ ਕਰ ਦਿੱਤਾ ਅਤੇ ਕਰਨ ਨੇ ਉਸ ਉਪਰ ਦਾਤਰ ਦਾ ਵਾਰ ਕੀਤਾ ਅਤੇ ਸੁੱਖਾ ਸਿੰਘ ਨੇ ਉਸ ’ਤੇ ਵਾਰ ਕੀਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਵਜਾ ਰੰਜਿਸ਼ ਇਹ ਹੈ ਕਿ ਜੋਤੀ ਪਤਨੀ ਕਰਨ ਬਿਨਾਂ ਵਜਾ ਤੋਂ ਉਸਨੂੰ ਫੋਨ ’ਤੇ ਫੋਨ ਕਰਕੇ ਉਸ ਨੂੰ ਬਲੈਕਮੇਲ ਕਰਨਾ ਚਾਹੁੰਦੀ ਸੀ ਪਰ ਉਸ ਨੇ ਇਸਦਾ ਵਿਰੋਧ ਕਰਦਾ ਸੀ। ਜਾਂਚ ਅਧਿਕਾਰੀ ਏ.ਐੱਸ.ਆਈ.ਹਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ ਅਗਲੀ ਖ਼ਬਰ ਚਾਰ ਸਾਲਾਂ ਦੀ ਉਡੀਕ ਮਗਰੋਂ ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਨੇ ਖੋਲ੍ਹਿਆ ਮੋਰਚਾ ਜਨਮ ਸਥਾਨ ਤੱਕ ਸਿੱਧਾ ਰਸਤਾ ਬਣਾਉਣ,...
Ad Position 24