12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਸ਼ਿਆਂ ਦੇ ਮੁੱਦੇ ’ਤੇ ਲੋਕਾਂ ਨੂੰ ਮੂਰਖ਼ ਨਾ ਬਣਾਇਆ ਜਾਵੇ- ਸੰਯੁਕਤ ਕਿਸਾਨ ਮੋਰਚਾ

ਨੌਸ਼ਹਿਰਾ ਪੰਨੂੰਆਂ, 12 ਸਤੰਬਰ (ਦੀਪਕ ਮੈਣੀ)- ਕ੍ਰਿਕਟਰ ਤੇ ਭਾਜਪਾ ਆਗੂ ਹਰਭਜਨ ਸਿੰਘ ਤੇ ‘ਆਪ’ ਦੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁੱਦੇ ’ਤੇ ਇਕ ਦੂਜੇ ਨੂੰ ਮਿਹਣੇ ਮਾਰੇ ਜਾ ਰਹੇ ਹਨ । ਹਕੀਕਤ ਵਿਚ ਨਾ ਕੇਂਦਰ ਦੀ ਭਾਜਪਾ ਸਰਕਾਰ ਤੇ ਨਾ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਕੋਈ ਵਿਸ਼ੇਸ਼ ’ਤੇ ਸਪੱਸ਼ਟ ਨੀਤੀ ਬਣਾ ਰਹੇ ਹਨ ।

Ad Position 21
No active advertisement
ਅਜੀਤ ਡੈਸਕ 13-08-2026
ਨੌਸ਼ਹਿਰਾ ਪੰਨੂੰਆਂ, 12 ਸਤੰਬਰ (ਦੀਪਕ ਮੈਣੀ)- ਕ੍ਰਿਕਟਰ ਤੇ ਭਾਜਪਾ ਆਗੂ ਹਰਭਜਨ ਸਿੰਘ ਤੇ ‘ਆਪ’ ਦੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁੱਦੇ ’ਤੇ ਇਕ ਦੂਜੇ ਨੂੰ ਮਿਹਣੇ ਮਾਰੇ ਜਾ ਰਹੇ ਹਨ । ਹਕੀਕਤ ਵਿਚ ਨਾ ਕੇਂਦਰ ਦੀ ਭਾਜਪਾ ਸਰਕਾਰ ਤੇ ਨਾ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਕੋਈ ਵਿਸ਼ੇਸ਼ ’ਤੇ ਸਪੱਸ਼ਟ ਨੀਤੀ ਬਣਾ ਰਹੇ ਹਨ । ਹਕੀਕਤ ’ਚ ਨਸ਼ਾ ਇਕੱਲੇ ਪੰਜਾਬ ਦੀ ਸਮੱਸਿਆਂ ਨਹੀਂ ਰਹੀ। ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ, ਯੂ.ਪੀ., ਦਿੱਲੀ ਸਭ ਥਾਂ ਨਸ਼ਿਆਂ ਦੇ ਦਰਿਆ ਵਗਦੇ ਰਹੇ ਹਨ। ਇੰਝ ਲੱਗਦਾ ਜਿਵੇਂ ਸਰਕਾਰਾਂ ਦੀ ਮਿਲੀ ਭੁਗਤ ਹੋਵੇ। ਇਸ ਗੰਭੀਰ ਮੁੱਦੇ ਤੇ ਸਿਰਫ਼ ਰਾਜਨੀਤਕ ਰੋਟੀਆਂ ਸੇਕਣ ਤੋਂ ਇਲਾਵਾ ਕੁਝ ਨਹੀਂ ਹੋ ਰਿਹਾ। ਸ਼ੇਰੋਂ ਖੰਡ ਮਿੱਲ ਮੋਰਚੇ ਦੇ 84ਵੇਂ ਦਿਨ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਜੱਸਾ ਸਿੰਘ ਕੱਦਗਿੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਇੰਦਰਜੀਤ ਸਿੰਘ ਮਰਹਾਣਾ , ਨੌਜਵਾਨ ਸਭਾ ਆਗੂ ਕੈਪਟਨ ਸਿੰਘ ਕਾਹਲਵਾਂ ਤੇ ਚਮਕੌਰ ਸਿੰਘ ਭੁੱਲਰ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਬੇਈਮਾਨੀ ਦੀ ਰਾਜਨੀਤੀ ਛੱਡ ਕੇ ਮਿਹਨਤਕਸ਼ ਜਨਤਾ ਦੇ ਹਕੀਕੀ ਮੁੱਦੇ ਪਛਾਣਨ। ਕਿਸਾਨ ਆਗੂਆਂ ਕਿਹਾ ਕਿ ਅੱਜ ਪੰਜਾਬ ਵਰਗੇ ਖੇਤੀ ਅਧਾਰਿਤ ਰਾਜ ਲਈ ਬਹੁਤ ਸਪੱਸ਼ਟ ਤੇ ਲਾਹੇਵੰਦ ਖੇਤੀ ਨੀਤੀ ਬਣਾਉਣਾ ਸਮੇਂ ਦੀ ਲੋੜ ਹੈ ਤਾਂ ਕਿ ਇਸ ਰਾਜ ਵਿਚ ਬੇਰੁਜ਼ਗਾਰੀ ਤੇ ਕਾਬੂ ਪਾਉਣ ਲਈ ਸਪੱਸ਼ਟ ਰਾਹ ਪੈਦਾ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਿਚ ਬੇਰੁਜ਼ਗਾਰੀ ਵੱਡੀ ਸਮੱਸਿਆ ਹੈ। ਰੁਜ਼ਗਾਰ ਦੀ ਗਰੰਟੀ ਹੀ ਸਾਡੀ ਜਵਾਨੀ ਨੂੰ ਬਚਾ ਸਕਦੀ ਹੈ, ਪਰ ਸਮੇਂ ਦੀਆਂ ਸਰਕਾਰਾਂ ਨੂੰ ਸਿਰਫ ਕਾਰਪੋਰੇਟ ਘਰਾਣਿਆਂ ਦੀ ਫ਼ਿਕਰ ਹੈ। ਸਭ ਸਰਕਾਰੀ ਤੇ ਸਹਿਕਾਰੀ, ਬੋਰਡ ਤੇ ਕਾਰਪੋਰੇਸ਼ਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਸੇਰੋਂ ਖੰਡ ਮਿੱਲ ਵੀ ਇਸੇ ਨੀਤੀ ਤਹਿਤ ਤਬਾਹ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕੀਤੇ ਵਾਅਦੇ ਅਨੁਸਾਰ ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ। ਇਸ ਮੌਕੇ ਸੁਖਬਾਜ ਸਿੰਘ ਸਿੱਧੂ, ਬਲਦੇਵ ਸਿੰਘ ਸੇਰੋਂ, ਰੇਸ਼ਮ ਸਿੰਘ ਫੈਲੋਕੇ, ਮੇਹਰ ਸਿੰਘ ਸਖੀਰਾ, ਨਿਰਮਲ ਸਿੰਘ ਉਸਮਾ, ਬਲਵਿੰਦਰ ਸਿੰਘ ਮੁੰਡਾਪਿੰਡ, ਬਲਵਿੰਦਰ ਸਿੰਘ ਫੈਲੋਕੇ, ਕੁਲਦੀਪ ਸਿੰਘ, ਗੁਰਦਿੱਤ ਸਿੰਘ , ਗੁਰਸੇਵਕ ਸਿੰਘ, ਰਵਿੰਦਰ ਸਿੰਘ ਕਾਹਲਵਾਂ, ਗੁਰਪ੍ਰਤਾਪ ਸਿੰਘ, ਵਿਰਸਾ ਸਿੰਘ ਸਰਹਾਲੀ, ਬੂਟਾ ਸਿੰਘ, ਮੇਘ ਸਿੰਘ ਬਿਸੰਬਰਪੁਰ, ਖੁਸ਼ਦੀਪ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਦੀ ਵਾਲੀ ਯੋਜਨਾ ਤਹਿਤ ਪੈਸੇ ਆਉਣ ਦੀਆਂ ਅਫਵਾਹਾਂ ਕਾਰਨ ਡਾਕਘਰਾਂ ’ਚ ਲੱਗੀਆਂ ਲੰਬੀਆਂ ਲਾਈਨਾਂ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗਿ੍ਫ਼ਤਾਰ - ਐੱਸ.ਐੱਸ.ਪੀ. ਲਾਂਬਾ
Ad Position 24