ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ
ਤਰਨ ਤਾਰਨ, 12 ਅਗਸਤ (ਇਕਬਾਲ ਸਿੰਘ ਸੋਢੀ)-ਪੈਨਸ਼ਨਰ ਮਹਾਂ ਸੰਘ ਵਲੋਂ ਬੱਸ ਅੱਡੇ ਤਰਨ ਤਾਰਨ ਵਿਖੇ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਦੀ ਰਤਨਜੀਤ ਸਿੰਘ ਦੀ ਬੇਵਕਤ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।
ਤਰਨ ਤਾਰਨ, 12 ਅਗਸਤ (ਇਕਬਾਲ ਸਿੰਘ ਸੋਢੀ)-ਪੈਨਸ਼ਨਰ ਮਹਾਂ ਸੰਘ ਵਲੋਂ ਬੱਸ ਅੱਡੇ ਤਰਨ ਤਾਰਨ ਵਿਖੇ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਦੀ ਰਤਨਜੀਤ ਸਿੰਘ ਦੀ ਬੇਵਕਤ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। 7 ਅਗਸਤ ਦੇ ਬੇਮਿਸਾਲ ਚੰਡੀਗੜ੍ਹ ਦੇ ਧਰਨੇ ਤੇ ਸਮੂਹ ਧਰਨਾਕਾਰੀਆ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤਰਨ ਤਾਰਨ ਤੋਂ ਅਗਵਾਈ ਕਰਨ ਲਈ ਪ੍ਰਧਾਨ ਅਜੀਤ ਸਿੰਘ, ਜਨਰਲ ਸਕੱਤਰ ਜੱਸਾ ਸਿੰਘ ਕੱਦਗਿੱਲ ਅਤੇ ਖਜਾਨਚੀ ਮੰਗਲ ਸਿੰਘ ਦਾ ਸਨਮਾਨ ਕੀਤਾ ਗਿਆ। ਮਹਾਂ ਸੰਘ ਪੰਜਾਬ ਦੇ ਜਨਰਲ ਸਕੱਤਰ ਬਣਨ ’ਤੇ ਕਾ. ਜੋਗਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਮੀਟਿੰਗ ਵਿਚ ਸਰਕਾਰ ਵਲੋਂ ਅਦਾਲਤ ਦੇ ਫੈਸਲੇ ਲਾਗੂ ਨਾ ਕਰਨ ਕਰਕੇ ਸਰਕਾਰ ਦੀ ਨਿਖੇਧੀ ਕੀਤੀ। ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹ ਪੂਰੇ ਭਾਰਤ ਵਿਚੋਂ ਜ਼ਿਆਦਾ ਹਨ। ਸਰਕਾਰ ਦੇ ਇਸ ਵਤੀਰੇ ਦੀ ਭਰਪੂਰ ਨਿਖੇਧੀ ਕੀਤੀ। ਮੀਟਿੰਗ ਦੀ ਕਾਰਵਾਈ ਜੱਸਾ ਸਿੰਘ ਕੱਦਗਿੱਲ ਨੇ ਬਾਖ਼ੂਬੀ ਨਿਭਾਈ। ਮੀਟਿੰਗ ਵਿਚ ਮਾ. ਸਤਵਿੰਦਰ ਸਿੰਘ, ਗੁਰਮੇਜ਼ ਸਿੰਘ, ਦਲਬੀਰ ਸਿੰਘ, ਪ੍ਰਿੰਸੀਪਲ ਕਾ. ਜੋਗਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਮਹਿੰਦਰ ਸਿੰਘ, ਲੱਖਾ ਸਿੰਘ, ਨਿਸ਼ਾਨ ਸਿੰਘ ਤੋਂ ਇਲਾਵਾ ਕਈ ਪੈਨਸ਼ਨਰਜ਼ ਹਾਜ਼ਰ ਸਨ।