ਚੇਅਰਮੈਨ ਰਣਜੀਤ ਸਿੰਘ, ਖਹਿਰਾ ਅਤੇ ਬੁੱਟਰ ਨੇ ਪਿੰਦਰ ਦੌਲੋਨੰਗਲ ਨੂੰ ਕੀਤਾ ਸਨਮਾਨਿਤ
ਮੀਆਂਵਿੰਡ, 13 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਭਾਜਪਾ ਦੇ ਸੂਬਾ ਸਕੱਤਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੇ ਸੋਸ਼ਿਲ ਮੀਡੀਆ ਨੂੰ ਚਲਾ ਰਹੇ ਰੁਪਿੰਦਰ ਸਿੰਘ ਪਿੰਦਰ ਦੌਲੋਨੰਗਲ ਨੂੰ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਈ. ਟੀ.
ਮੀਆਂਵਿੰਡ, 13 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਭਾਜਪਾ ਦੇ ਸੂਬਾ ਸਕੱਤਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੇ ਸੋਸ਼ਿਲ ਮੀਡੀਆ ਨੂੰ ਚਲਾ ਰਹੇ ਰੁਪਿੰਦਰ ਸਿੰਘ ਪਿੰਦਰ ਦੌਲੋਨੰਗਲ ਨੂੰ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਈ.ਟੀ. ਵਿਗ ਵਿਚ ਮੈਂਬਰ ਨਿਯੁਕਤ ਕੀਤਾ ਗਿਆ ਸੀ। ਜਿੰਨ੍ਹਾਂ ਨੂੰ ਪਿੰਡ ਮੀਆਂ ਵਿੰਡ ਪਹੁੰਚਣ ’ਤੇ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਤਰਨ ਤਾਰਨ ਤੋਂ ਭਾਜਪਾ ਦੇ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਤਜਿੰਦਰ ਸਿੰਘ ਬੁੱਟਰ ਮਹਿਤਾ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪਿੰਦਰ ਦੌਲੋਨੰਗਲ ਮਨਜੀਤ ਸਿੰਘ ਮੰਨਾ ਦਾ ਵਫ਼ਾਦਾਰ ਅਤੇ ਮਿਹਨਤੀ ਵਰਕਰ ਹੈ। ਜਿਸ ਕਰਕੇ ਪਾਰਟੀ ਵਲੋਂ ਇਸਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਪੰਨਾ ਲਾਲ, ਬਲਜੀਤ ਸਿੰਘ ਪਾਰਸ, ਸੁਖਵੰਤ ਸਿੰਘ ਦੌਲੋਨੰਗਲ, ਸਤਿੰਦਰ ਸਿੰਘ ਕਾਲੀ ਬਾਊ, ਅੰਗਰੇਜ਼ ਸਿੰਘ ਵਡਾਲਾ, ਡਿਪਟੀ ਬਦੇਸ਼ਾ, ਜਸ ਭੋਰਛੀ, ਜੱਜ ਬਦੇਸ਼ਾ, ਰਵੀ ਬਦੇਸ਼ਾ, ਬਲਰਾਜ ਸਿੰਘ ਜੱਲੂਪੁਰ ਖੇੜਾ, ਰਵੀ ਟਪਿਆਲਾ, ਗਾਂਧੀ ਭਿੰਡਰ ਆਦਿ ਵਲੋਂ ਵੀ ਪਿੰਦਰ ਦੌਲੋਨੰਗਲ ਨੂੰ ਵਧਾਈ ਦਿੱਤੀ