19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਔਰਤ ਨਾਲ ਕੁੱਟਮਾਰ ਕਰਨ ’ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ

ਪੱਟੀ, 18 ਅਗਸਤ (ਅਵਤਾਰ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)— ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਗੁਰਸੇਵਕ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਸੰਜੀਵ ਕੁਮਾਰ, ਨਿਸ਼ਾਨ ਸਿੰਘ ਉਰਫ ਡੀ.

Ad Position 21
No active advertisement
ਅਜੀਤ ਡੈਸਕ 19-08-2026
ਪੱਟੀ, 18 ਅਗਸਤ (ਅਵਤਾਰ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)— ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੱਟੀ ਵਿਖੇ ਗੁਰਸੇਵਕ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਸੰਜੀਵ ਕੁਮਾਰ, ਨਿਸ਼ਾਨ ਸਿੰਘ ਉਰਫ ਡੀ.ਸੀ. ਪੁੱਤਰ ਪਰਮਜੀਤ ਸਿੰਘ ਬਾਬਾ ਡੇਅਰੀ ਵਾਲਾ ਪੱਟੀ, ਵਿਕਾਸ ਕੁਮਾਰ ਮਿੰਟਾ ਪੁੱਤਰ ਜੁਗਲ ਸ਼ਾਹ ਡੇਅਰੀ ਵਾਲਾ ਪੱਟੀ ਅਤੇ ਇਕ ਅਣਪਛਾਤਾ ਵਿਅਕਤੀ ਉਸਦੇ ਘਰ ਵਿਚ ਮੌਜੂਦ ਸੀ ਕਿ ਸੰਜੀਵ ਕੁਮਾਰ ਨੇ ਉਸਦੀ ਭੈਣ ਸਰਬਜੀਤ ਕੌਰ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ, ਜੋ ਉਸ ਦੀ ਭੈਣ ਵਲੋਂ ਰੌਲਾ ਪਾਉਣ ’ਤੇ ਉਹ ਅਤੇ ਉਸਦਾ ਭਰਾ ਰਣਜੀਤ ਸਿੰਘ ਅਤੇ ਉਸ ਦੇ ਪਿਤਾ ਦਲਜੀਤ ਸਿੰਘ ਵੀ ਮੌਕਾ ’ਤੇ ਆ ਗਏ । ਸੰਜੀਵ ਕੁਮਾਰ ਦੇ ਕਹਿਣ ’ਤੇ ਨਿਸ਼ਾਨ ਸਿੰਘ ਉਰਫ ਡੀ.ਸੀ. ਨੇ ਆਪਣੇ ਕੜੇ ਦਾ ਵਾਰ ਉਸਦੀ ਭੈਣ ’ਤੇ ਕੀਤਾ ਜੋ ਵਾਰ ਉਸਦੀ ਭੈਣ ਦੇ ਸਿਰ ਵਿਚ ਲੱਗਾ । ਸੰਜੀਵ ਕੁਮਾਰ ਨੇ ਉਸਦੀ ਭੈਣ ਦੇ ਗਲ ਵਿਚ ਚੁੰਨੀ ਪਾ ਕਿ ਉਸ ਨੂੰ ਫਾਹ ਦੇਣ ਦੀ ਕੋਸ਼ਿਸ ਕੀਤੀ। ਵਜ਼੍ਹਾ ਰੰਜਿਸ ਇਹ ਹੈ ਕਿ ਸੰਜੀਵ ਕੁਮਾਰ ਨਸ਼ੇ ਕਰਨ ਦਾ ਆਦੀ ਹੈ ਅਤੇ ਉਸ ਦੀ ਭੈਣ ਸਰਬਜੀਤ ਕੌਰ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਮਿਊਨਿਸਟ ਆਗੂਆਂ ਵਲੋਂ ਝਬਾਲ ਤੋਂ ਵੱਖ-ਵੱਖ ਪਿੰਡਾਂ ਲਈ ਜਥਾ ਮਾਰਚ ਰਵਾਨਾ ਅਗਲੀ ਖ਼ਬਰ ਭਾਜਪਾ ਨੇ ਵੱਖ-ਵੱਖ ਅਹੁਦੇ ਦੇ ਕੇ ਮੰਨਾ ਦਾ ਸਿਆਸੀ ਕੱਦ ਉੱਚਾ ਕੀਤਾ - ਰਵੀਕਰਨ ਕਾਹਲੋਂ
Ad Position 24