19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਮਿਊਨਿਸਟ ਆਗੂਆਂ ਵਲੋਂ ਝਬਾਲ ਤੋਂ ਵੱਖ-ਵੱਖ ਪਿੰਡਾਂ ਲਈ ਜਥਾ ਮਾਰਚ ਰਵਾਨਾ

ਝਬਾਲ, 18 ਅਗਸਤ (ਸੁਖਦੇਵ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸੰਬੰਧੀ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਝਬਾਲ ਤੋਂ ਵੱਖ-ਵੱਖ ਪਿੰਡਾਂ ਲਈ ਵਿਸ਼ਾਲ ਜਥਾ ਮਾਰਚ ਰਵਾਨਾ ਕੀਤਾ ਗਿਆ। ਇਸ ਜਥੇ ਦੀ ਅਗਵਾਈ ਕਾ.

Ad Position 21
No active advertisement
ਅਜੀਤ ਡੈਸਕ 19-08-2026
ਝਬਾਲ, 18 ਅਗਸਤ (ਸੁਖਦੇਵ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਸੰਬੰਧੀ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਝਬਾਲ ਤੋਂ ਵੱਖ-ਵੱਖ ਪਿੰਡਾਂ ਲਈ ਵਿਸ਼ਾਲ ਜਥਾ ਮਾਰਚ ਰਵਾਨਾ ਕੀਤਾ ਗਿਆ। ਇਸ ਜਥੇ ਦੀ ਅਗਵਾਈ ਕਾ. ਮਨਜੀਤ ਸਿੰਘ ਢੰਡ, ਸੁਲੱਖਣ ਸਿੰਘ ਗੰਡੀਵਿੰਡ, ਸੁਰਿੰਦਰ ਸਿੰਘ ਬਿੱਲਾ, ਜਗਤਾਰ ਸਿੰਘ ਜੱਗਾ ਵਲੋਂ ਕੀਤੀ ਗਈ। ਇਸ ਮੌਕੇ ਝਬਾਲ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਾਮਰੇਡ ਦਵਿੰਦਰ ਕੁਮਾਰ, ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਬਲਕਾਰ ਸਿੰਘ ਵਲਟੋਹਾ ਨੇ ਹਰੇਕ ਨੌਜਵਾਨ ਮੁੰਡੇ, ਕੁੜੀਆਂ ਲਈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਨੌਜਵਾਨ ਨੂੰ ਰੁਜ਼ਗਾਰ ਦੇਣ ਨਾਲ ਪੰਜਾਬ ਤੇ ਭਾਰਤ ਦੇ ਹੋਰ ਰਾਜਾਂ ਵਿਚ ਨਸ਼ਾਖੋਰੀ, ਗੈਂਗਸਟਰਵਾਦ, ਚੋਰੀਆਂ, ਡਾਕਿਆਂ, ਲੁੱਟਾਂ ਖੋਹਾਂ ਸਮੇਤ ਸਮਾਜਿਕ ਬੁਰਾਈਆਂ ਦਾ ਖਾਤਮਾ ਹੋ ਸਕਦਾ ਹੈ। ਉਨ੍ਹਾਂ ਕਿਹਾ ਹਰੇਕ ਫ਼ਸਲ ’ਤੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਣ, ਮਜ਼ਦੂਰ ਵਿਰੋਧੀ ਚਾਰੇ ਲੇਬਰ ਕੋਡ ਰੱਦ ਕਰਨ, ਨਰੇਗਾ ਕਾਨੂੰਨ ਪਹਿਲੇ ਰੂਪ ਵਿਚ ਮੁੜ ਬਹਾਲ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਤੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਸੰਪੂਰਨ ਹੱਕ ਦੇਣ, ਪੰਜਾਬ ਸਮੇਤ ਸਭ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਅੱਜ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿਚ ਕੰਮ ਕਰ ਰਹੀ ਹੈ, ਜਿਸ ਨਾਲ ਮਜ਼ਦੂਰ, ਛੋਟੇ ਕਿਸਾਨ ਤੇ ਕਾਰੋਬਾਰੀਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਸ ਮੌਕੇ ਪਰਮਜੀਤ ਸਿੰਘ ਗੰਡੀਵਿੰਡ, ਸੁਖਵੰਤ ਸਿੰਘ ਮੰਨਣ, ਕੰਵਲਜੀਤ ਸਿੰਘ ਢਿੱਲੋਂ, ਪੰਜਾਬ ਸਿੰਘ ਕਸੇਲ, ਤਰਸੇਮ ਸਿੰਘ ਝਬਾਲ, ਕੁਲਦੀਪ ਸਿੰਘ ਮੈਂਬਰ, ਅਰਵਿੰਦ ਗੁਪਤਾ, ਜਸਪਾਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਸਰਾਂ ਸਮੇਤ ਕਈ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਪੁਲਿਸ ਵਲੋਂ ਡੇਢ ਕਿੱਲੋ ਹੈਰੋਇਨ ਸਮੇਤ ਇਕ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਔਰਤ ਨਾਲ ਕੁੱਟਮਾਰ ਕਰਨ ’ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ
Ad Position 24