ਸੀ.ਪੀ.ਆਈ. ਵਲੋਂ ਪਹਿਲੀ ਸਤੰਬਰ ਦੀ ਦਿੱਲੀ ਰੈਲੀ ਲਈ ਪਿੰਡ-ਪਿੰਡ ਮੀਟਿੰਗਾਂ
ਅਮਰਕੋਟ, 18 ਅਗਸਤ (ਗੁਰਚਰਨ ਸਿੰਘ ਭੱਟੀ)– ਭਾਰਤੀ ਕਮਿਊਨਿਸਟ ਪਾਰਟੀ ਵਲੋਂ ਰਾਮਲੀਲ੍ਹਾ ਮੈਦਾਨ ਦਿੱਲੀ ਵਿਖੇ 1 ਸਤੰਬਰ ਨੂੰ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਦੇਸ਼ ਅਤੇ ਪੰਜਾਬ ਦੇ ਲੋਕਾਂ ਦੇ ਜਨਤਕ ਮੁੱਦੇ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਮਾੜੀਆਂ ਆਰਥਿਕ ਨੀਤੀਆਂ, ਸਿੱਖਿਆ ਦੀ ਨਿਘਰ ਰਹੀ ਹਾਲਤ ਹੈ । ਇਸ ਦੀ ਲਾਮਬੰਦੀ ਲਈ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਵਲੋਂ ਸਾਰੇ ਜ਼ਿਲ੍ਹਿਆਂ ਦੇ ਬਲਾਕਾਂ ਅਤੇ ਬਰਾਂਚਾਂ ਵਿਚ ਜਥੇ ਮਾਰਚ ਕੱਢੇ ਜਾ ਰਹੇ ਹਨ ਅਤੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।
ਅਮਰਕੋਟ, 18 ਅਗਸਤ (ਗੁਰਚਰਨ ਸਿੰਘ ਭੱਟੀ)– ਭਾਰਤੀ ਕਮਿਊਨਿਸਟ ਪਾਰਟੀ ਵਲੋਂ ਰਾਮਲੀਲ੍ਹਾ ਮੈਦਾਨ ਦਿੱਲੀ ਵਿਖੇ 1 ਸਤੰਬਰ ਨੂੰ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਦੇਸ਼ ਅਤੇ ਪੰਜਾਬ ਦੇ ਲੋਕਾਂ ਦੇ ਜਨਤਕ ਮੁੱਦੇ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਮਾੜੀਆਂ ਆਰਥਿਕ ਨੀਤੀਆਂ, ਸਿੱਖਿਆ ਦੀ ਨਿਘਰ ਰਹੀ ਹਾਲਤ ਹੈ । ਇਸ ਦੀ ਲਾਮਬੰਦੀ ਲਈ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਵਲੋਂ ਸਾਰੇ ਜ਼ਿਲ੍ਹਿਆਂ ਦੇ ਬਲਾਕਾਂ ਅਤੇ ਬਰਾਂਚਾਂ ਵਿਚ ਜਥੇ ਮਾਰਚ ਕੱਢੇ ਜਾ ਰਹੇ ਹਨ ਅਤੇ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਇਸੇ ਲੜੀ ਤਹਿਤ ਬਲਾਕ ਵਲਟੋਹਾ ਦੇ ਅਮਰਕੋਟ, ਖੇਮਕਰਨ ਅਤੇ ਵਲਟੋਹਾ ਵਿਖੇ ਜਥਾ ਮਾਰਚ ਕੱਢ ਕੇ ਮੀਟਿੰਗਾਂ ਕਰਕੇ ਪ੍ਰਚਾਰ ਕੀਤਾ ਗਿਆ। ਜਥੇ ਨੂੰ ਜ਼ਿਲ੍ਹੇ ਦੇ ਲੀਡਰਸ਼ਿਪ ਜਿਸ ਵਿਚ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਕਾਰ ਵਲਟੋਹਾ, ਦਵਿੰਦਰ ਸੋਹਲ, ਸੁਰਿੰਦਰ ਸਿੰਘ ਬਿੱਲਾ, ਘੁੱਕ ਸਿੰਘ ਵੇਈਪੂਈ ਬਲਾਕ ਵਿਚ ਲੈ ਕੇ ਆਈ, ਜਿਸ ਨੂੰ ਬਲਾਕ ਵਲਟੋਹਾ ਦੇ ਆਗੂ ਸਕੱਤਰ ਕਿਰਨਜੀਤ ਕੌਰ ਵਲਟੋਹਾ, ਮੀਤ ਸਕੱਤਰ ਜੋਗਿੰਦਰ ਸਿੰਘ. ਰਣਜੀਤ ਸਿੰਘ ਬਹਾਦਰ ਨਗਰ ਦੀ ਅਗਵਾਈ ਵਿਚ ਪਿੰਡਾਂ ਅਤੇ ਬਰਾਂਚਾਂ ਵਿਚ ਲਿਜਾਇਆ ਗਿਆ। ਆਗੂਆਂ ਨੇ ਬੋਲਦਿਆਂ ਕਿਹਾ ਕਿ ਪਿਛਲੇ ਮਹੀਨੇ ਦੇਸ਼ ਦੀ ਚੜਦੀ ਜਵਾਨੀ ਵਲੋਂ ਮੋਦੀ ਸਰਕਾਰ ਦੀ ਧੌਣ ’ਚੋਂ ਜਿਹੜਾ ਕਿੱਲਾ ਕੱਢਿਆ ਹੈ, ਮੋਦੀ ਸਰਕਾਰ ਉਸਨੂੰ ਧਿਆਨ ਨਾਲ ਸਮਝੇ । ਹੁਣ ਮੋਦੀ ਸਰਕਾਰ ਆਪਣੇ ਝੂਠੇ ਪ੍ਰਚਾਰ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਸਤੰਬਰ ਦੀ ਰੈਲੀ ਵਿਚ ਵੱਧ ਚੜ ਕੇ ਹਿੱਸਾ ਪਾਉਣ ਤਾਂ ਜੋ ਰੈਲੀ ਨੂੰ ਸਫਲ ਕੀਤਾ ਜਾ ਸਕੇ। ਇਸ ਮੌਕੇ ਬਲਦੇਵ ਸਿੰਘ ਅਮਰਕੋਟ, ਬਲਦੇਵ ਸਿੰਘ ਰਾਜੋਕੇ, ਜਸ ਅਮਰਕੋਟ, ਲਵੀ ਅਮਰਕੋਟ, ਦਲੀਪ ਸਿੰਘ ਲਾਖਨਾ, ਅਨੂਪ ਸਿੰਘ, ਭੋਲਾ ਖੇਮਕਰਨ, ਸੁਖਦੇਵ ਸਿੰਘ ਮਨਾਵਾਂ, ਹਰਜਿੰਦਰ ਸਿੰਘ ਮਹਿਦੀਪੁਰ, ਕਾਰਜ ਸਿੰਘ ਭੱਲੂਆਣਾ, ਸੁਖਦੇਵ ਸਿੰਘ ਖੇਮਕਰਨ, ਮੇਜਰ ਸਿੰਘ ਨੰਬਰਦਾਰ, ਬੀਰ ਸਿੰਘ ਖੇਮਕਰਨ, ਰਣਜੀਤ ਸਿੰਘ ਕੋਟਲੀ, ਲਾਲ ਸਿੰਘ ਵਲਟੋਹਾ, ਜੋਗਿੰਦਰ ਸਿੰਘ ਵਲਟੋਹਾ, ਜੋਧਾ ਕੋਟਲੀ, ਗੁਰਲਾਲ ਸਿੰਘ, ਗੁਰਵੇਲ ਸਿੰਘ, ਗੁਰਪ੍ਰਤਾਪ ਸਿੰਘ, ਗੁਰਸੇਵਕ ਸਿੰਘ, ਹਰਵਿੰਦਰ ਸਿੰਘ, ਦਲਵਿੰਦਰ ਸਿੰਘ, ਜਸਵੰਤ ਸਿੰਘ, ਸੁੱਖਵਿੰਦਰ ਸਿੰਘ, ਦਲਜੀਤ ਸਿੰਘ, ਨਵਜੀਤ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ ਵਲਟੋਹਾ, ਵਿਸ਼ਾਲਦੀਪ ਸਿੰਘ ਵਲਟੋਹਾ ਆਦਿ ਹਾਜ਼ਰ ਸਨ।