ਗਰਮੀ ਵਿਚ ਬੱਚਿਆਂ ਦਾ ਰੱਖੋ ਖਾਸ ਧਿਆਨ - ਡਾ. ਸੁਪਿ੍ਯਾ
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)— ਅੱਤ ਦੀ ਪੈ ਰਹੀ ਗਰਮੀ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ । ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖਾਰ ਹੋਣਾ, ਦੇਖਣ ਵਿਚ ਪ੍ਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ਵਿਚ ਪਸੀਨਾ ਨਾ ਆਉਣਾ, ਧਕੜਣ ਤੇਜ਼ ਹੋਣਾ, ਬੀ.
ਜ
ਜਾਣਕਾਰੀ ਦਿੰਦੇ ਹੋਏ ਡਾ. ਸੁਪਿ੍ਯਾ
19-08-2026
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)— ਅੱਤ ਦੀ ਪੈ ਰਹੀ ਗਰਮੀ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ । ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖਾਰ ਹੋਣਾ, ਦੇਖਣ ਵਿਚ ਪ੍ਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ਵਿਚ ਪਸੀਨਾ ਨਾ ਆਉਣਾ, ਧਕੜਣ ਤੇਜ਼ ਹੋਣਾ, ਬੀ.ਪੀ. ਘੱਟ ਹੋਣਾ, ਚਮੜੀ ਦੇ ਰੋਗ ਆਦਿ ਹੋਣ ਲੱਗ ਜਾਂਦੇ ਹਨ। ਇਹ ਜਾਣਕਾਰੀ ਬੱਚਿਆਂ ਦੀ ਬੀਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਨਾਰੀਅਲ ਪਾਣੀ, ਗੰਨੇ ਦਾ ਰਸ, ਨਿੰਬੂ ਪਾਣੀ , ਲੱਸੀ ਆਦਿ ਦਾ ਜਿਆਦਾ ਤੋਂ ਜਿਆਦਾ ਤਰਲ ਪਦਾਰਥ ਪਿਆਓ ਅਤੇ ਤੰਗ ਨਾ ਕੱਪੜੇ ਨਾ ਪਾਏ ਜਾਣ, ਹਲਕਾ ਫੁਲਕਾ ਖਾਣਾ ਦਿੱਤਾ ਜਾਵੇ, ਬਾਜ਼ਾਰੀ ਖਾਣੇ ਤੋਂ ਪ੍ਰਹੇਜ ਰੱਖਿਆ ਜਾਵੇ, ਬੱਚਿਆਂ ਨੂੰ ਧੁੱਪ ਵਿਚ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦਾ ਖਿਆਲ ਰੱਖਣ ਅਤੇ ਗਰਮੀ ਵਿਚ ਘਰੋਂ ਬਾਹਰ ਘੁੰਮਣ ਫਿਰਨ ਤੋਂ ਰੋਕਣ।