21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

21 ਨੂੰ ਪੰਜਾਬ ਕਰੀਏ ਬੰਦ, ਬੰਦੀ ਸਿੱਖ ਕਰਵਾਉਣ ਲਈ ਰਿਹਾਅ - ਖਾਲੜਾ ਮਿਸ਼ਨ

ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)— ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਵਿਰਸਾ ਸਿੰਘ ਬਹਿਲਾ, ਹਰਮਨਦੀਪ ਸਿੰਘ ਸਰਹਾਲੀ, ਨਿਰਮਲ ਸਿੰਘ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਸਾਮ, ਦਾਮ, ਦੰਡ ਭੇਦ, ਝੂਠ ਫਰੇਬ ਦਾ ਰਾਹ ਫੜਿਆ ਹੈ, ਜਿਸ ਕਾਰਨ ਨਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਹੋਈ ਹੈ, ਨਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਰਿਹਾਅ ਹੋਏ ਹਨ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਖਾਲੜਾ ਮਿਸ਼ਨ ਦੇ ਅਹੁਦੇਦਾਰ। ਤਸਵੀਰ–ਲਵਲੀ 21-08-2026
ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)— ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਵਿਰਸਾ ਸਿੰਘ ਬਹਿਲਾ, ਹਰਮਨਦੀਪ ਸਿੰਘ ਸਰਹਾਲੀ, ਨਿਰਮਲ ਸਿੰਘ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਸਾਮ, ਦਾਮ, ਦੰਡ ਭੇਦ, ਝੂਠ ਫਰੇਬ ਦਾ ਰਾਹ ਫੜਿਆ ਹੈ, ਜਿਸ ਕਾਰਨ ਨਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਹੋਈ ਹੈ, ਨਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਰਿਹਾਅ ਹੋਏ ਹਨ। ਜੰਗਲ ਰਾਜ ਚਲਾਉਣ ਵਾਲੀਆਂ ਸਰਕਾਰਾਂ ਸਿੱਖਾਂ ਸਮੇਤ ਘੱਟਗਿਣਤੀਆਂ, ਕਿਸਾਨਾਂ, ਗਰੀਬਾਂ ਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਹਾਕਮਾਂ ਨੇ ਰੱਬ ਭੁਲਾ ਦਿੱਤਾ ਹੈ ਅਤੇ ਝੂਠੇ ਧਰਮੀ, ਅਧਰਮੀ ਇਹ ਲੋਕ ਲੋਕਾਈ ਉੱਪਰ ਜ਼ੁਲਮ ਢਾਹ ਰਹੇ ਹਨ। ਇਹ ਭੁੱਲ ਗਏ ਹਨ ਕਿ ਉਹ ਇਸ ਧਰਤੀ ਉੱਪਰ ਚਾਰ ਦਿਨਾਂ ਦੇ ਪ੍ਰਾਹੁਣੇ ਹਨ। ਸਦਾ ਇਹ ਰਾਜਭਾਗ ਨਹੀਂ ਰਹਿਣੇ। ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਬੰਦੀ ਸਿੱਖਾਂ ਨੇ ਉਹ ਕੰਮ ਕੀਤਾ ਜੋ ਹਾਈਕੋਰਟ ਤੇ ਸੁਪਰੀਮ ਕੋਰਟ ਨੂੰ ਕਰਨਾ ਚਾਹੀਦਾ ਸੀ, ਮਤਲਬ ਕਿ ਉਨ੍ਹਾਂ ਪੰਜਾਬ ਅੰਦਰ ਜੰਗਲ ਰਾਜ ਬੰਦ ਕਰਕੇ ਝੂਠੇ ਮੁਕਾਬਲੇ ਰੋਕੇ। ਉਨ੍ਹਾਂ ਆਖਰ ਵਿਚ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ੇਲ੍ਹਾਂ ਵਿਚ ਬੰਦ ਸਾਰੇ ਸਿੱਖਾਂ ਤੇ ਖਾਸ ਕਰਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰਦੇ ਹੋਏ 21 ਨੂੰ ਪੰਜਾਬ ਬੰਦ ਨੂੰ ਸਫਲ ਬਣਾਉਣ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਸਰਕਾਰਾਂ ਝੂਠੇ ਵਿਕਾਸ ਤੇ ਝੂਠੇ ਇਨਸਾਫ ਦੇ ਰਾਹ ਪਈਆਂ ਹਨ ਅਤੇ ਇਹ ਸਰਕਾਰਾਂ ਕਾਤਲਾਂ ਲੁਟੇਰਿਆਂ ਦੀ ਰਾਖੀ ਕਰ ਰਹੀਆਂ ਹਨ। ਆਖਰ ਵਿਚ ਉਨ੍ਹਾਂ ਕਿਹਾ ਕਿ ਅਣਪਛਾਤੀਆਂ ਲਾਸ਼ਾਂ ਦੇ ਰੂਪ ਵਿਚ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਹੀ ਇੰਨ੍ਹਾਂ ਸਰਕਾਰਾਂ ਨੇ ਨਹੀਂ ਬਚਾਇਆ, ਸਗੋਂ ਹਜ਼ਾਰਾਂ ਹੋਰ ਜਿੰਨ੍ਹਾਂ ਦੀਆਂ ਮਿਰਤਕ ਦੇਹਾਂ ਦਰਿਆਵਾਂ-ਨਹਿਰਾਂ ਵਿਚ ਰੋੜੀਆਂ ਗਈਆਂ, ਉਨ੍ਹਾਂ ਵਿਚ ਸ਼ਾਮਿਲ ਦੋਸ਼ੀ ਵੀ ਇੰਨ੍ਹਾਂ ਸਰਕਾਰਾਂ ਨੇ ਬਚਾਏ। ਇੱਥੋਂ ਤੱਕ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਹੱਕ ਵਿਚ ਅੱਜ ਵੀ ਇਹ ਸਰਕਾਰਾਂ ਭੁਗਤ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸਹਿਜ ਪਾਠ ਸੁਸਾਇਟੀ ਵਲੋਂ ਵਿਦਿਆਰਥੀਆਂ ਦਾ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ
Ad Position 24