21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ ਸਤੌਜ ਰੈਲੀ ’ਚ ਹੋਣਗੇ ਸ਼ਾਮਿਲ

ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)–ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਸਤੋਜ ਵਿਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਵਲੋਂ ਸੈਂਕੜੇ ਮੁਲਾਜ਼ਮ ਹੋਣਗੇ ਸ਼ਾਮਿਲ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੈਰਾ ਮੈਡੀਕਲ ਆਗੂ ਰਜਵੰਤ ਬਾਗੜੀਆਂ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 21-08-2026
ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)–ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਸਤੋਜ ਵਿਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਵਲੋਂ ਸੈਂਕੜੇ ਮੁਲਾਜ਼ਮ ਹੋਣਗੇ ਸ਼ਾਮਿਲ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੈਰਾ ਮੈਡੀਕਲ ਆਗੂ ਰਜਵੰਤ ਬਾਗੜੀਆਂ ਨੇ ਕੀਤਾ। ਇਸ ਮੌਕੇ ਫਾਰਮੇਸੀ ਅਫਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਰੇਡੀਓਗਰਾਫਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਆਗੂ ਜਸਪਿਦਰ ਸਿੰਘ, ਪਰਦੀਪ ਸਿੰਘ, ਕਲੈਰੀਕਲ ਯੂਨੀਅਨ ਦੇ ਜਰਨਲ ਸਕੱਤਰ ਨਵਤੇਜ ਸਿੰਘ, ਸੁਪਰਡੈਂਟ ਤਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਸੁਪਰਡੈਂਟ, ਸੀਨੀਅਰ ਸਹਾਇਕ ਗੁਰਮੁਖ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਹੈਲਥ ਸੁਪਰਵਾਈਜਰ ਅਮਰਜੀਤ ਸਿੰਘ ਗਿੱਲ, ਸਿਮਰਜੀਤ ਕੌਰ, ਬਲਜੀਤ ਕੌਰ, ਰਣਬੀਰ ਕੌਰ, ਰੇਡੀਓਗ੍ਰਾਫਰ ਨਵਦੀਪ ਸਿੰਘ, ਫਾਰਮੇਸੀ ਅਫਸਰ ਬਲਵਿੰਦਰ ਸਿੰਘ, ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਆਦਿ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਪੱਤਰਾਂ ਨੂੰ ਫੂਕਿਆ ਅਤੇ ਕਿਹਾ ਕਿ ਐਨ.ਪੀ.ਐੱਸ. ਦੇ ਵਿਰੋਧ ਵਿਚ ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਸਮੂਹ ਜਥੇਬੰਦੀਆਂ ਦੀ ਲਾਮਿਸਾਲ ਰੈਲੀ ਇਕ ਵਾਰ ਫਿਰ ਇਤਿਹਾਸ ਸਿਰਜੇਗੀ। ਇਹ ਪੁਰਾਣੀ ਸਕੀਮ ਅਧੀਨ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਆਪਣੀ ਤਨਖਾਹ ਦਾ 50 ਫੀਸਦੀ ਪੈਨਸ਼ਨ , ਗਰੈਜੁਟੀ, ਡੀ.ਏ, ਮੈਡੀਕਲ ਐਲਟੀਸੀ, ਪੇ-ਕਮਿਸ਼ਨ ਦਾ ਵਾਧਾ ਆਦਿ ਸਮੇਤ ਹੋਰ ਆਰਥਿਕ ਲਾਭ ਮਿਲਦੇ ਸਨ ਅਤੇ ਇਹ ਸਕੀਮ ਮੁਲਾਜ਼ਮ ਪੱਖੀ ਸੀ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਨਵ ਉਦਾਰਵਾਦੀ ਨੀਤੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਅਤੇ ਪਿਛਲੀਆਂ ਸਰਕਾਰਾਂ ਨੇ ਨਿੱਜੀਕਰਨ ਦਾ ਰਾਹ ਅਖਤਿਆਰ ਕਰ ਲਿਆ ਨਵ ਉਦਾਰਵਾਦੀ ਨੀਤੀਆਂ ਦੇ ਅਪਣਾਉਣ ਦੇ ਸਿੱਟੇ ਵਜੋਂ ਮੁਲਾਜ਼ਮਾਂ ਦੀ ਭਰਤੀ ਦੇ ਨਿਯਮ ਅਤੇ ਤਨਖਾਹ ਢਾਂਚੇ ਨੂੰ ਬਦਲ ਦਿੱਤਾ ਗਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾਂ ਤੋਂ ਖੋਹ ਕੇ ਸਰਕਾਰ ਨੇ ਮੁਲਾਜ਼ਮ ਮਾਰੂ ਨਵੀਂ ਪੈਨਸ਼ਨ ਸਕੀਮ ਐੱਨ.ਪੀ.ਐੱਸ. ਅਮਲ ਵਿਚ ਲਾਗੂ ਕਰ ਦਿੱਤੀ। ਹੁਣ ਮੋਦੀ ਸਰਕਾਰ ਨੇ ਜਿਹੜੀ ਯੂ.ਪੀ.ਐੱਸ. ਦੀ ਆਪਸ਼ਨ ਦਿੱਤੀ ਹੈ, ਉਹ ਹੋਰ ਵੀ ਖਤਰਨਾਕ ਹੈ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਮੋਰਚੇ ਵਿਚ ਵੱਡੀ ਪੱਧਰ ’ਤੇ ਸ਼ਾਮਿਲ ਹੋਵੇਗੀ - ਮਹਾਂਬੀਰ ਸਿੰਘ ਗਿ... ਅਗਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਮੰਦਰਾਂ ਦੇ ਦਰਸ਼ਨਾਂ ਲਈ ਫਤਿਆਬਾਦ ਦੇ ਮੰਦਰ ਦੇਵੀ ਦੁਵਾਰਾ ਤੋਂ ਜਥਾ ਰਵਾਨਾ
Ad Position 24