21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਦੀ ਵਿਜ਼ਡਮ ਸਕੂਲ ਤਰਨ ਤਾਰਨ ਵਿਖੇ ਨਵੇਂ ਸਥਾਪਿਤ ਸੀਨੀਅਰ ਵਿੰਗ ਦਾ ਉਦਘਾਟਨ

ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)-ਦੀ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਠਰੂ ਵਿਖੇ ਨਵੇਂ ਸਥਾਪਿਤ ਸੀਨੀਅਰ ਵਿੰਗ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪਾਏ ਗਏ।

Ad Position 21
No active advertisement
ਦੀ ਵਿਜ਼ਡਮ ਸਕੂਲ ਤਰਨ ਤਾਰਨ ਵਿਖੇ ਸੀਨੀਅਰ ਵਿੰਗ ਦੇ ਉਦਘਾਟਨ ਮੌਕੇ ਹਾਜ਼ਰ ਚੇਅਰਮੈਨ ਰਮਨੀਕ ਸਿੰਘ ਖੇੜਾ ਅਤੇ ਸਕੂਲ ਸਟਾਫ਼। ਤਸਵੀਰਾਂ: ਲਵਲੀ 21-08-2026
ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)-ਦੀ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਠਰੂ ਵਿਖੇ ਨਵੇਂ ਸਥਾਪਿਤ ਸੀਨੀਅਰ ਵਿੰਗ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪਾਏ ਗਏ। ।ਉਪਰੰਤ ਨਵੇਂ ਸੀਨੀਅਰ ਵਿੰਗ ਦੀ ਸਫ਼ਲਤਾ, ਖੁਸ਼ਹਾਲੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਪਵਿੱਤਰ ਮੌਕੇ ’ਤੇ ਸਕੂਲ ਦੇ ਚੇਅਰਮੈਨ ਰਮਨੀਕ ਖੇੜਾ, ਡਾਇਰੈਕਟਰ ਅੰਮ੍ਰਿਤ ਖੇੜਾ, ਪ੍ਰਿੰਸੀਪਲ ਸ੍ਰੀਮਤੀ ਹਰਲੀਨ ਕੌਰ, ਪ੍ਰਸ਼ਾਸਕ ਸ੍ਰੀਮਤੀ ਸ਼ਵੇਤਾ ਸਹਿਗਲ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਨਵੀਂ ਇਮਾਰਤ ਵਿਸ਼ਾਲ, ਖੁੱਲ੍ਹੀ-ਡੁੱਲ੍ਹੀ ਅਤੇ ਹਵਾਦਾਰ ਹੋਣ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ। ਇਹ ਇਮਾਰਤ ਵਿਦਿਆਰਥੀਆਂ ਨੂੰ ਸਕਾਰਾਤਮਕ, ਸੁਖਾਵਾਂ ਅਤੇ ਗਿਆਨਵਰਧਕ ਵਿਦਿਅਕ ਮਾਹੌਲ ਪ੍ਰਦਾਨ ਕਰਨ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ਚੇਅਰਮੈਨ ਰਮਨੀਕ ਸਿੰਘ ਖੇੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਟਾਫ਼ ਦੀ ਲਗਨ, ਸਖ਼ਤ ਮਿਹਨਤ ਅਤੇ ਸਾਂਝੇ ਯਤਨਾਂ ਸਦਕਾ ਨਵਾਂ ਸੀਨੀਅਰ ਵਿੰਗ ਦਿ ਵਿਜ਼ਡਮ ਸਕੂਲ ਦੀ ਤਰੱਕੀ ਅਤੇ ਉੱਤਮਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਨਵੀਆਂ ਉਚਾਈਆਂ ਹਾਸਲ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਐੱਮ.ਐੱਸ.ਐੱਸ. ਗਰੁੱਪ ਵਲੋਂ ਖਾਲੜਾ ’ਚ ਭਲਕੇ ਲਗਾਇਆ ਜਾਵੇਗਾ ਮੁਫਤ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਲੁਟੇਰੇ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਹੋਏ ਫਰਾਰ
Ad Position 24