21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਤਰਨ ਤਾਰਨ ’ਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ ਸ਼ਹਿਰ ਵਿਚ ਦੁਕਾਨਦਾਰਾਂ, ਵਪਾਰੀਆਂ ਨੇ ਆਪਣੇ ਕਾਰੋਬਾਰਾਂ ਨੂੰ ਬੰਦ ਰੱਖ ਕੇ ਬਣਾਇਆ ਸਫ਼ਲ

ਤਰਨ ਤਾਰਨ, 21 ਅਗਸਤ (ਹਰਿੰਦਰ ਸਿੰਘ)-ਕੌਮੀ ਇਨਸਾਫ ਮੋਰਚੇ ਵਲੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਤਰਨ ਤਾਰਨ ਸ਼ਹਿਰ ਵਿਚ ਜਿਥੇ ਸਮੂਹ ਦੁਕਾਨਦਾਰਾਂ ਤੇ ਵਪਾਰੀ ਵਰਗ ਵਲੋਂ ਆਪਣੇ ਕਾਰੋਬਾਰ ਸੰਪੂਰਨ ਤੌਰ ’ਤੇ ਬੰਦ ਰੱਖੇ। ਤਰਨ ਤਾਰਨ ਸ਼ਹਿਰ ਦੇ ਸਮੂਹ ਬਾਜ਼ਾਰਾਂ ਜਿਨ੍ਹਾਂ ਵਿਚ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਗਾਰਦ ਬਾਜ਼ਰ, ਨੂਰਦੀ ਬਾਜ਼ਾਰ, ਲੰਗਰ ਬਾਜ਼ਾਰ, ਅੰਮ੍ਰਿਤਸਰ-ਤਰਨ ਤਾਰਨ ਰੋਡ, ਰੇਲਵੇ ਰੋਡ, ਜੰਡਿਆਲਾ ਰੋਡ ਆਦਿ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ।

Ad Position 21
No active advertisement
ਸ਼ਹਿਰ ਦੇ ਬੌਹੜੀ ਚੌਂਕ ਵਿਚ ਸੁਰੱਖਿਆ ਨੂੰ ਲੈ ਕੇ ਤਾਇਨਾਤ ਪੁਲਿਸ ਮੁਲਾਜ਼ਮ। ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ। ਤਸਵੀਰਾਂ: ਲਵਲੀ 22-08-2026
ਤਰਨ ਤਾਰਨ, 21 ਅਗਸਤ (ਹਰਿੰਦਰ ਸਿੰਘ)-ਕੌਮੀ ਇਨਸਾਫ ਮੋਰਚੇ ਵਲੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਤਰਨ ਤਾਰਨ ਸ਼ਹਿਰ ਵਿਚ ਜਿਥੇ ਸਮੂਹ ਦੁਕਾਨਦਾਰਾਂ ਤੇ ਵਪਾਰੀ ਵਰਗ ਵਲੋਂ ਆਪਣੇ ਕਾਰੋਬਾਰ ਸੰਪੂਰਨ ਤੌਰ ’ਤੇ ਬੰਦ ਰੱਖੇ। ਤਰਨ ਤਾਰਨ ਸ਼ਹਿਰ ਦੇ ਸਮੂਹ ਬਾਜ਼ਾਰਾਂ ਜਿਨ੍ਹਾਂ ਵਿਚ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਗਾਰਦ ਬਾਜ਼ਰ, ਨੂਰਦੀ ਬਾਜ਼ਾਰ, ਲੰਗਰ ਬਾਜ਼ਾਰ, ਅੰਮ੍ਰਿਤਸਰ-ਤਰਨ ਤਾਰਨ ਰੋਡ, ਰੇਲਵੇ ਰੋਡ, ਜੰਡਿਆਲਾ ਰੋਡ ਆਦਿ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਬੰਦ ਨੂੰ ਲੈ ਕੇ ਸ਼ਹਿਰ ਵਿਚ ਆਵਾਜਾਈ ਵੀ ਪ੍ਰਭਾਵਿਤ ਰਹੀ ਤੇ ਬਹੁਤ ਘੱਟ ਵਾਹਨ ਸੜਕਾਂ ਉਪਰ ਚੱਲਦੇ ਦਿਖਾਈ ਦਿੱਤੇ। ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਉਪਰ ਵੀ ਲੋਕਾਂ ਦੀ ਭੀੜ ਘੱਟ ਦੇਖਣ ਨੂੰ ਮਿਲੀ ਅਤੇ ਸੜਕਾਂ ਉਪਰ ਸੁੰਨਸਾਨ ਪਈ ਹੋਈ ਸੀ। ਬੰਦ ਨੂੰ ਲੈ ਕੇ ਤਰਨ ਤਾਰਨ ਸ਼ਹਿਰ ਵਿਚ ਪ੍ਰਾਈਵੇਟ ਸਕੂਲ ਬੰਦ ਰਹੇ ਉਥੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਵੀ ਬੱਚੇ ਘੱਟ ਹੀ ਪਹੁੰਚੇ। ਪਿੰਡਾਂ ਥਾਵਾਂ ਤੋਂ ਸ਼ਹਿਰਾਂ ਵਿਚ ਕੰਮ ਕਰਨ ਆਉਣ ਵਾਲੇ ਲੋਕ ਵੀ ਆਵਾਜਾਈ ਨਾ ਚੱਲਣ ਕਾਰਨ ਕੰਮਾਂਕਾਰਾਂ ਲਈ ਨਹੀਂ ਆ ਸਕੇ। ਇਸ ਮੌਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਕਬਾਲ ਸਿੰਘ ਸੰਧੂ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਵਲੋਂ ਆਪਣੇ ਸਾਥੀਆਂ ਸਮੇਤ ਬੌਹੜੀ ਚੌਕ ਪਹੁੰਚੇ ਤੇ ਰੋਸ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਬੰਦੀ ਸਿੱਖ ਜਿਨ੍ਹਾਂ ਨੇ ਆਪਣੀ ਸਜ਼ਾ ਵੀ ਕਈ ਸਾਲਾਂ ਤੋਂ ਪੂਰੀ ਕਰ ਲਈ ਹੈ ਪਰ ਫਿਰ ਵੀ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ, ਜੋ ਕਿ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਪਰ ਸਿੱਖਾਂ ਲਈ ਭਾਰਤੀ ਕਾਨੂੰਨ ਦੋਹਰੇ ਮਾਪਦੰਡ ਆਪਣਾ ਰਿਹਾ ਹੈ ਅਤੇ ਕਈ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੱਖ ਰਿਹਾਅ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਬੰਦੀ ਸਿੱਖਾਂ ਦੀ ਰਿਹਾਈ ਲਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ, ਦੁਕਾਨਦਾਰਾਂ ਤੇ ਵਪਾਰੀ ਵਰਗ ਦਾ ਧੰਨਵਾਦ ਕੀਤਾ। (ਬਾਕੀ ਸਫ਼ਾ 8 ’ ਤੇ)
Ad Position 22
No active advertisement
ਪਿਛਲੀ ਖ਼ਬਰ ਬਲੈਰੋ ਗੱਡੀ ਦੀ ਟੱਕਰ ਨਾਲ ਸਹੁਰਾ ਤੇ ਨੂੰਹ ਹੋਏ ਜ਼ਖ਼ਮੀ ਅਗਲੀ ਖ਼ਬਰ ਜਸ਼ਨਪ੍ਰੀਤ ਸਿੰਘ ਕਤਲ ਮਾਮਲੇ ’ਚ ਮੁੱਖ ਦੋਸ਼ੀਆਂ ਨੂੰ ਪਨਾਹ ਤੇ ਮਾਲੀ ਮਦਦ ਦੇਣ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ ਅਦ...
Ad Position 24