ਰੋਹੀ ਦੇ ਪੁਲ ਦੇ ਦੋਹਾਂ ਪਾਸਿਆਂ ਤੋਂ ਚੋਰੀ ਹੋਏ ਲੋਹੇ ਦੇ ਜੰਗਲੇ ਕਦੋਂ ਲੱਗਣਗੇ
ਮਹਿਕਮਾ ਕਿਸੇ ਹਾਦਸੇ ਦਾ ਕਰ ਰਿਹਾ ਇਤਜ਼ਾਰ- ਕਾ. ਹੀਰਾ ਸਿੰਘ ਕੰਡਿਆਂ ਵਾਲੇ
ਤਰਨ ਤਾਰਨ, 23 ਅਗਸਤ (ਹਰਿੰਦਰ ਸਿੰਘ)-ਸਿਵਲ ਤੇ ਪੁਲਿਸ ਪ੍ਰਸ਼ਾਸਨ ਆਮ ਨਾਗਰਿਕਾਂ ਨੂੰ ਅਕਸਰ ਵਿਸ਼ਵਾਸ ਦਿਵਾਉਂਦਾ ਰਹਿੰਦਾ ਹੈ ਕਿ ਉਹ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਜਨਤਾ ਪ੍ਰਸ਼ਾਸਨ ਦਾ ਸਹਿਯੋਗ ਕਰੇ, ਪਰ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਕਿੰਨਾ ਕੁ ਵਚਨਬੱਧ ਹੈ, ਇਸ ਦੀ ਮਿਸਾਲ ਨੂਰਦੀ ਅੱਡੇ ਤੋਂ ਝਬਾਲ, ਸਰਾਏ ਅਮਾਨਤ ਖਾਂ ਨੂੰ ਜਾਂਦੀ ਸੜਕ ਤੇ ਮੌਜੂਦ ਬਗੈਰ ਜੰਗਲੇ ਵਾਲੇ ਪੁਲ ਤੋਂ ਮਿਲ ਜਾਂਦੀ ਹੈ। ਇਹ ਸੜਕ ਜੋ ਡਿਫੈਂਸ ਰੋਡ ਵੀ ਕਹਾਉਦੀ ਹੈ, ਕੇ.
ਰ
ਰੋਹੀ ਦੇ ਪੁਲ ਦੇ ਕੰਢੇ, ਜੋ ਕਿ ਬਿਨਾਂ ਰੇਲਿੰਗ ਤੋਂ ਕਿਸੇ ਹਾਦਸੇ ਦੇ ਉਡੀਕ ਕਰ ਰਹੇ ਹਨ। ਤਸਵੀਰਾਂ: ਲਵਲੀ
24-08-2026
ਤਰਨ ਤਾਰਨ, 23 ਅਗਸਤ (ਹਰਿੰਦਰ ਸਿੰਘ)-ਸਿਵਲ ਤੇ ਪੁਲਿਸ ਪ੍ਰਸ਼ਾਸਨ ਆਮ ਨਾਗਰਿਕਾਂ ਨੂੰ ਅਕਸਰ ਵਿਸ਼ਵਾਸ ਦਿਵਾਉਂਦਾ ਰਹਿੰਦਾ ਹੈ ਕਿ ਉਹ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਜਨਤਾ ਪ੍ਰਸ਼ਾਸਨ ਦਾ ਸਹਿਯੋਗ ਕਰੇ, ਪਰ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਕਿੰਨਾ ਕੁ ਵਚਨਬੱਧ ਹੈ, ਇਸ ਦੀ ਮਿਸਾਲ ਨੂਰਦੀ ਅੱਡੇ ਤੋਂ ਝਬਾਲ, ਸਰਾਏ ਅਮਾਨਤ ਖਾਂ ਨੂੰ ਜਾਂਦੀ ਸੜਕ ਤੇ ਮੌਜੂਦ ਬਗੈਰ ਜੰਗਲੇ ਵਾਲੇ ਪੁਲ ਤੋਂ ਮਿਲ ਜਾਂਦੀ ਹੈ। ਇਹ ਸੜਕ ਜੋ ਡਿਫੈਂਸ ਰੋਡ ਵੀ ਕਹਾਉਦੀ ਹੈ, ਕੇ.ਡੀ. ਸਕੂਲ ਨੇੜ੍ਹੇ ਬਣੇ ਰੋਹੀ ਦੇ ਪੁਲ ਤੋਂ ਦੋਹਾਂ ਪਾਸਿਆਂ ਦੇ ਲੋਹੇ ਦੇ ਜੰਗਲੇ ਚੋਰੀ ਹੋਇਆਂ ਨੂੰ ਕਈ ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਸੰਬੰਧਿਤ ਮਹਿਕਮੇਂ ਵਲੋਂ ਨਵੇਂ ਜੰਗਲੇ ਨਹੀਂ ਲਗਾਏ ਗਏ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਕਾ. ਹੀਰਾ ਸਿੰਘ ਕੰਡਿਆਂਵਾਲੇ ਤਹਿਸੀਲ ਸਕੱਤਰ ਸੀ.ਪੀ.ਆਈ.ਐਮ. ਨੇ ਕਿਹਾ ਕਿ ਇਸ ਪੁਲ ਰਾਹੀਂ ਅਟਾਰੀ, ਝਬਾਲ, ਭਿੱਖੀਵਿੰਡ, ਦਿਆਲਪੁਰਾ ਤੋਂ ਆਉਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਸਕੂਲਾਂ ਨੂੰ ਜਾਣ ਵਾਲੀਆਂ ਬੱਸਾਂ, ਬੈਟਰੀ ਆਟੋ ਤੇ ਈਬਾਈਕਾਂ, ਸਕੂਟਰ ’ਤੇ ਮੋਟਰਸਾਈਕਲ ਆਦਿ ਸਾਰਾ ਦਿਨ ਲੰਘਦੇ ਹਨ ਅਤੇ ਪੁਲ ਉਪਰ ਸੱਜੇ ਖੱਬੇ ਦੋਵੇਂ ਪਾਸੇ ਜੰਗਲੇ ਨਾ ਹੋਣ ਕਾਰਨ ਕੋਈ ਵੀ ਵਾਹਨ ਰੋਹੀ ਵਿਚ ਡਿੱਗ ਸਕਦਾ ਹੈ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਬਣ ਸਕਦਾ ਹੈ, ਪਰ ਸੰਬੰਧਿਤ ਮਹਿਕਮੇ ਦੇ ਸਿਰ ਤੇ ਅੱਜ ਤੱਕ ਜੂੰ ਨਹੀਂ ਸਰਕੀ ਅਤੇ ਉਹ ਕਿਸੇ ਸੰਭਾਵੀ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰੋਹੀ ਦੇ ਪੁਲ ਹੇਠਾਂ ਹਰ ਵਕਤ ਅਵਾਰਾ ਕੁੱਤਿਆਂ ਦਾ ਝੁੰਡ ਵੀ ਬੈਠਾ ਰਹਿੰਦਾ ਹੈ ਜਿਹੜੇ ਕਿਸੇ ਵੇਲੇ ਵੀ ਬੱਚਿਆਂ, ਬਜ਼ੁਰਗਾਂ ਨੂੰ ਵੱਢ ਸਕਦੇ ਹਨ, ਅਜਿਹੇ ਹਾਦਸੇ ਪਹਿਲਾਂ ਵਾਪਰ ਚੁੱਕੇ ਹਨ। ਰੋਹੀ ਦੇ ਪੁਲ ਦੇ ਜੰਗਲੇ ਤੁਰੰਤ ਲਾਉਣ ਤੋਂ ਇਲਾਵਾ ਰੋਹੀ ਦੇ ਦੋਨੋਂ ਤਰਫ ਸ਼ਹਿਰ ਨੂੰ ਆਉਂਦੀਆਂ ਲਿੰਕ ਸੜਕਾਂ ਦੇ ਦੋਹੀ ਪਾਸੇ ਵੱਡੀਆਂ ਝਾੜੀਆਂ ਕੱਟਣ ਲਈ ਵੀ ਸੰਬੰਧਿਤ ਮਹਿਕਮੇ ਨੂੰ ਕਿਹਾ ਤਾਂ ਕਿ ਲੋਕ ਬਿਨਾਂ ਡਰ ਭੈਅ ਇਨ੍ਹਾਂ ਸੜਕਾਂ ਤੋਂ ਗੁਜ਼ਰ ਸਕਣ। ਇਸ ਮੌਕੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾਈ ਆਗੂ ਕਾ. ਸੁਖਦੇਵ ਸਿੰਘ ਗੋਹਲਵੜ, ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਚੇਅਰਮੈਨ ਕਾ. ਜਸਵਿੰਦਰ ਸਿੰਘ ਮਾਣੋਚਾਲ੍ਹ, ਜ਼ਿਲ੍ਹਾ ਪ੍ਰਧਾਨ ਕਾ. ਕਰਮ ਸਿੰਘ ਲਾਲਪੁਰਾ, ਡਾ. ਨਰਿੰਦਰ ਸਿੰਘ ਬਘਿਆੜੀ, ਕਾ. ਕੁਲਵੰਤ ਸਿੰਘ ਛਾਪਾ, ਕਾ. ਮਲੂਕ ਸਿੰਘ ਝਬਾਲ, ਕਾ. ਅਜਮੇਰ ਸਿੰਘ ਆਦਿ ਆਗੂ ਹਾਜ਼ਰ ਸਨ।