ਹਰੀਕੇ ਇਲਾਕੇ ’ਚੋਂ ਪਾਰਟੀ ਨੂੰ ਕੋਈ ਚੇਅਰਮੈਨ ਹੀ ਨਹੀਂ ਮਿਲਿਆ- ਗਿੱਲ
ਹਰੀਕੇ ਪੱਤਣ, 23 ਅਗਸਤ (ਸੰਜੀਵ ਕੁੰਦਰਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਮਾਰਕੀਟ ਕਮੇਟੀ ਹਰੀਕੇ ਦੇ ਚੇਅਰਮੈਨ ਜਗਦੀਸ਼ ਸਿੰਘ ਗਿੱਲ ਢੋਟੀਆਂ ਨੂੰ ਨਿਯੁਕਤ ਕੀਤੇ ਜਾਣ ਤੋਂ ਬਾਅਦ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ’ਚ ਚੁੰਝ ਚਰਚਾ ਛਿੜ ਗਈ, ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰ ਹੈਰਾਨ ਦਿਖਾਈ ਦਿੱਤੇ, ਉੱਥੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਚੁਟਕੀਆਂ ਲੈਣ ਤੋਂ ਪਿੱਛੇ ਨਹੀਂ ਰਹੇ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਵੀ ਬਦਲਾਅ ਹੀ ਹੈ ਕਿ ਮਾਰਕੀਟ ਕਮੇਟੀ ਹਰੀਕੇ ਅਧੀਨ ਆਉਂਦੇ ਪਿੰਡਾਂ ਵਿਚੋਂ ਚੇਅਰਮੈਨ ਨਿਯੁਕਤ ਕਰਨ ਲਈ ਕੋਈ ਵੀ ਵਿਅਕਤੀ ਨਹੀਂ ਮਿਲਿਆ।
ਅਜੀਤ ਡੈਸਕ
24-08-2026