23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਤਰਨ ਤਾਰਨ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਗੁੰਮ

ਤਰਨ ਤਾਰਨ, 23 ਅਗਸਤ (ਹਰਿੰਦਰ ਸਿੰਘ)—ਤਰਨ ਤਾਰਨ ਦੇ ਕਾਜੀਕੋਟ ਰੋਡ ਨਿਵਾਸੀ ਕੁਲਦੀਪ ਸਿੰਘ (60) ਬੀਤੀ ਸਵੇਰ ਨੂੰ ਘਰੋਂ ਬਾਹਰ ਗਏ, ਜੋ ਵਾਪਸ ਨਹੀਂ ਪਰਤੇ। ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਦੱਸੀ ਜਾ ਰਹੀ।

Ad Position 21
No active advertisement
ਕੁਲਦੀਪ ਸਿੰਘ ਦੀ ਫਾਈਲ ਤਸਵੀਰ 24-08-2026
ਤਰਨ ਤਾਰਨ, 23 ਅਗਸਤ (ਹਰਿੰਦਰ ਸਿੰਘ)—ਤਰਨ ਤਾਰਨ ਦੇ ਕਾਜੀਕੋਟ ਰੋਡ ਨਿਵਾਸੀ ਕੁਲਦੀਪ ਸਿੰਘ (60) ਬੀਤੀ ਸਵੇਰ ਨੂੰ ਘਰੋਂ ਬਾਹਰ ਗਏ, ਜੋ ਵਾਪਸ ਨਹੀਂ ਪਰਤੇ। ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਦੱਸੀ ਜਾ ਰਹੀ। ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਭੁਪਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 11 ਕਾਜੀਕੋਟ ਰੋਡ ਤਰਨ ਤਾਰਨ ਨੇ ਦੱਸਿਆ ਕਿ ਉਸ ਦਾ ਲੜਕਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਹ ਆਪਣੇ ਪਤੀ ਕੁਲਦੀਪ ਸਿੰਘ ਨਾਲ ਕਾਜੀਕੋਟ ਰੋਡ ਵਿਖੇ ਰਹਿੰਦੀ ਹੈ। ਉਸ ਦੇ ਪਤੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਜਿਸ ਦੀ ਦਵਾਈ ਵੀ ਚੱਲ ਰਹੀ ਹੈ। ਬੀਤੀ ਸਵੇਰ ਕੁਲਦੀਪ ਸਿੰਘ ਜਿਨ੍ਹਾਂ ਨੇ ਚਿੱਟਾ ਕੁੜਤਾ ਪਜਾਮਾ ਪਹਿਨਿਆ ਹੋਇਆ ਸੀ, ਬਿਨਾਂ ਦੱਸੇ ਘਰੋਂ ਚਲੇ ਗਏ, ਪਰ ਵਾਪਸ ਨਹੀਂ ਆਏ। ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਤੀ ਦੀ ਆਪਣੀ ਰਿਸ਼ਤੇਦਾਰੀ ਅਤੇ ਹੋਰਨਾਂ ਥਾਵਾਂ ’ਤੇ ਭਾਲ ਕੀਤੀ, ਪਰ ਉਨ੍ਹਾਂ ਦਾ ਕਿਧਰੇ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਥਾਣਾ ਸਿਟੀ ਦੇ ਏ.ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਕੁਲਦੀਪ ਸਿੰਘ ਬਾਰੇ ਸੂਚਨਾ ਮਿਲੇ ਤਾਂ ਥਾਣਾ ਸਿਟੀ ਦੀ ਪੁਲਿਸ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹਰੀਕੇ ਇਲਾਕੇ ’ਚੋਂ ਪਾਰਟੀ ਨੂੰ ਕੋਈ ਚੇਅਰਮੈਨ ਹੀ ਨਹੀਂ ਮਿਲਿਆ- ਗਿੱਲ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਸੰਬੰਧੀ ਐਕਸਟੈਂਸ਼ਨ ਲੈਕਚਰ
Ad Position 24