ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਯਤਨਸ਼ੀਲ ਹੋਣਾ ਸਮੇਂ ਦੀ ਲੋੜ- ਪ੍ਰਿਤਪਾਲ ਸਿੰਘ ਝਬਾਲ
ਝਬਾਲ, 23 ਅਗਸਤ (ਸਰਬਜੀਤ ਸਿੰਘ)-ਦਿਨੋ ਦਿਨ ਵਧਦੇ ਜਾ ਰਹੇ ਪ੍ਰਦੂਸ਼ਣ ਨਾਲ ਖਰਾਬ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਅਤੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਹਰੇਕ ਮਨੁੱਖ ਨੂੰ ਯਤਨਸ਼ੀਲ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਹ ਵਿਚਾਰ ਸਮਾਜ ਸੇਵਕ ਆਗੂ ਅਤੇ ਸਾਬਕਾ ਲੈਕਚਰਾਰ ਪ੍ਰਿਤਪਾਲ ਸਿੰਘ ਝਬਾਲ ਨੇ ਗੱਲਬਾਤ ਦੌਰਾਨ ਪ੍ਰਗਟ ਕਰਦਿਆਂ ਆਖਿਆ ਕਿ ਵਾਤਾਵਰਨ ਦੀ ਖਰਾਬੀ ਕਾਰਨ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਕਈ ਭਿਆਨਕ ਬਿਮਾਰੀਆਂ ਆਪਣੇ ਪੈਰ ਪਸਾਰ ਦੀਆਂ ਜਾ ਰਹੀਆਂ ਹਨ ਅਤੇ ਮਹਿੰਗੇ ਇਲਾਜ ਅਤੇ ਟੈਸਟਾਂ ਤੋਂ ਬੇਵੱਸ ਲੋਕ ਆਪਣਾ ਇਲਾਜ ਕਰਾਉਣ ਤੋਂ ਵੀ ਬੇਵੱਸ ਹੋਏ ਪਏ ਹਨ, ਜਿਸ ਲਈ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਾਰਿਆਂ ਨੂੰ ਸਾਂਝੇ ਯਤਨ ਕਰਦੇਆਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਰੁੱਖਾਂ ਦੀ ਸਾਂਭ ਸੰਭਾਲ ਲਈ ਯਤਨ ਕਰਕੇ ਖਾਲੀ ਥਾਵਾਂ ਉਪਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣਾ ਚਾਹੀਦਾ ਹੈ, ਤਾਂ ਜੋ ਵਾਤਾਵਰਨ ਸ਼ੁੱਧ ਹੋਣ ਦੇ ਨਾਲ ਦਿਨੋ ਦਿਨ ਧਰਤੀ ਹੇਠਲਾ ਦੂਸਤ ਹੁੰਦਾ ਜਾ ਰਿਹਾ ਪੀਣ ਵਾਲਾ ਪਾਣੀ ਵੀ ਸ਼ੁੱਧ ਬਣਾਇਆ ਜਾ ਸਕੇ।