24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਹਿਲੀ ਸਤੰਬਰ ਨੂੰ ਚੰਡੀਗੜ੍ਹ ’ਚ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਏ ਜਾ ਰਹੇ ਮੋਰਚੇ ਸੰਬੰਧੀ ਲਾਮਬੰਦੀ ਸ਼ੁਰੂ- ਕਿਰਤੀ ਕਿਸਾਨ ਯੂਨੀਅਨ

ਤਰਨ ਤਾਰਨ, 23 ਅਗਸਤ (ਪਰਮਜੀਤ ਜੋਸ਼ੀ)-ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੌਸ਼ਹਿਰਾ ਪੰਨੂੰਆਂ ਅਤੇ ਪੱਟੀ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਤਿਆਰੀ ਮੀਟਿੰਗ ਸੁਖਦੇਵ ਸਿੰਘ ਸਰਹਾਲੀ ਖੁਰਦ ਅਤੇ ਗੁਰਵਿੰਦਰ ਸਿੰਘ ਲੋਹੁਕਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂੰ ਨੇ ਦੱਸਿਆ ਕਿ 1 ਸਤੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਇਕ ਹਫ਼ਤੇ ਦਾ ਪੱਕਾ ਮੋਰਚਾ, ਜਿਸ ਵਿਚ ਪੰਜਾਬ ਦੇ ਪਾਣੀਆਂ ਦਾ ਮਸਲਾ, ਹਰੇਕ ਖੇਤ ਨੂੰ ਨਹਿਰੀ ਪਾਣੀ, ਹਰ ਘਰ ਨੂੰ ਪੀਣਯੋਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਅਤੇ ਪਾਣੀ ਨਾਲ ਸੰਬੰਧਿਤ ਪੰਜਾਬ ਦੀ ਤਰੱਕੀ ਲਈ ਹੋਰ ਮਸਲੇ ਹੱਲ ਕਰਵਾਉਣ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਫਰੀ ਟਰੇਡ ਐਗਰੀਮੈਂਟ ਰੱਦ ਕਰਵਾਉਣ, ਕਿਸਾਨੀ ਸਿਰ ਚੜ੍ਹੇ ਕਰਜ਼ੇ ’ਤੇ ਲੀਕ ਫੇਰਨ, ਪੰਜਾਬ ਸਰਕਾਰ ਤੋਂ 6 ਫਸਲਾਂ ’ਤੇ ਐੱਮ.

Ad Position 21
No active advertisement
ਅਜੀਤ ਡੈਸਕ 24-08-2026
ਤਰਨ ਤਾਰਨ, 23 ਅਗਸਤ (ਪਰਮਜੀਤ ਜੋਸ਼ੀ)-ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੌਸ਼ਹਿਰਾ ਪੰਨੂੰਆਂ ਅਤੇ ਪੱਟੀ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਤਿਆਰੀ ਮੀਟਿੰਗ ਸੁਖਦੇਵ ਸਿੰਘ ਸਰਹਾਲੀ ਖੁਰਦ ਅਤੇ ਗੁਰਵਿੰਦਰ ਸਿੰਘ ਲੋਹੁਕਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂੰ ਨੇ ਦੱਸਿਆ ਕਿ 1 ਸਤੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਇਕ ਹਫ਼ਤੇ ਦਾ ਪੱਕਾ ਮੋਰਚਾ, ਜਿਸ ਵਿਚ ਪੰਜਾਬ ਦੇ ਪਾਣੀਆਂ ਦਾ ਮਸਲਾ, ਹਰੇਕ ਖੇਤ ਨੂੰ ਨਹਿਰੀ ਪਾਣੀ, ਹਰ ਘਰ ਨੂੰ ਪੀਣਯੋਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਅਤੇ ਪਾਣੀ ਨਾਲ ਸੰਬੰਧਿਤ ਪੰਜਾਬ ਦੀ ਤਰੱਕੀ ਲਈ ਹੋਰ ਮਸਲੇ ਹੱਲ ਕਰਵਾਉਣ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਫਰੀ ਟਰੇਡ ਐਗਰੀਮੈਂਟ ਰੱਦ ਕਰਵਾਉਣ, ਕਿਸਾਨੀ ਸਿਰ ਚੜ੍ਹੇ ਕਰਜ਼ੇ ’ਤੇ ਲੀਕ ਫੇਰਨ, ਪੰਜਾਬ ਸਰਕਾਰ ਤੋਂ 6 ਫਸਲਾਂ ’ਤੇ ਐੱਮ.ਐੱਸ. ਪੀ. ’ਤੇ ਖਰੀਦ ਦੀ ਗਾਰੰਟੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਸੱਤ ਦਿਨਾਂ ਧਰਨੇ ਵਿਚ ਲਾਮਬੰਦੀ ਕਰਨ ਸੰਬੰਧੀ ਕਿਰਤੀ ਕਿਸਾਨ ਯੂਨੀਅਨ ਬਲਾਕ ਪੰਨੂਆਂ ਨੋਸਹਿਰਾ ਅਤੇ ਪੱਟੀ ਦੇ ਪਿੰਡਾਂ ਵਿਚ ਕੈਂਪੇਨ ਚਲਾਈ ਗਈ ਹੈ, ਤਾਂ ਜੋ ਤਿਆਰੀ ਕਰ ਕੇ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਲੈ ਕੇ ਇਸ ਮੋਰਚੇ ਵਿਚ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। ਕਿਸਾਨੀ ਦੀ ਕਰਜ਼ਾ ਮੁਆਫ਼ੀ ਅਤੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਮੈਂਬਰਸ਼ਿਪ ਰੱਦ ਕਰਨ ਦਾ ਵਿਰੋਧ ਕੀਤਾ ਜਾਵੇਗਾ। 6 ਫਸਲਾਂ ਉਪਰ ਪੰਜਾਬ ਸਰਕਾਰ ਨੂੰ ਐਮ.ਐਸ.ਪੀ. ਤੇ ਕਾਨੂੰਨੀ ਗਰੰਟੀ ਕਨੂੰਨ ਬਣਾਉਣ ਲਈ ਦਬਾਅ ਪਾਇਆ ਜਾਵੇਗਾ। ਇਸ ਮੀਟਿੰਗ ਵਿਚ ਹਾਜ਼ਰ ਬਲਾਕ ਆਗੂਆਂ ਜਸਵੰਤ ਸਿੰਘ, ਦਿਲਬਾਗ ਸਿੰਘ ਲੌਹਕਾ, ਸਰਦਾਰਾ ਸਿੰਘ ਸਖੀਰਾ, ਵਰਿਆਮ ਸਿੰਘ, ਵਿਰਸਾ ਸਿੰਘ, ਸੁਖਚੈਨ ਸਿੰਘ ਸਰਹਾਲੀ ਖੁਰਦ, ਅੰਗਰੇਜ਼ ਸਿੰਘ, ਨਾਜ਼ਰ ਸਿੰਘ, ਤਰਸੇਮ ਸਿੰਘ, ਪੂਰਨ ਸਿੰਘ, ਜਿਊਣ ਸਿੰਘ, ਸੁੱਖਾ ਸਿੰਘ, ਬਲਕਾਰ ਸਿੰਘ ਜੰਡੋਕੇ, ਗੁਰਪ੍ਰਤਾਪ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ ’ਚ ਵੱਡੀ ਗਿਣਤੀ ਸੰਗਤਾਂ ਨੇ ਸ਼ਿਰਕਤ ਕੀਤੀ ਅਗਲੀ ਖ਼ਬਰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਯਤਨਸ਼ੀਲ ਹੋਣਾ ਸਮੇਂ ਦੀ ਲੋੜ- ਪ੍ਰਿਤਪਾਲ ਸਿੰਘ ਝਬਾਲ
Ad Position 24