ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਅਗਵਾਈ ਹੇਠ ਵਰਕਰਾਂ ਦਾ ਕਾਫ਼ਲਾ ਰੈਲੀ ਲਈ ਰਵਾਨਾ
ਝਬਾਲ, 28 ਅਗਸਤ (ਸਰਬਜੀਤ ਸਿੰਘ)-ਰੱਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਵਲੋਂ ਕਰਵਾਈ ਜਾ ਰਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਅਗਵਾਈ ਹੇਠ ਵਰਕਰਾਂ ਦਾ ਵੱਡਾ ਕਾਫਲਾ ਰੈਲੀ ਲਈ ਰਵਾਨਾ ਹੋਇਆ। ਇਸ ਮੌਕੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਕੀਤੀ ਜਾਣ ਵਾਲੀ ਰੈਲੀ ਬਹੁਤ ਹੀ ਇਤਿਹਾਸਿਕ ਹੋਵੇਗੀ ਤੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਏ ਜਾਣ ਦੀ ਨੀਹ ਰੱਖੇਗੀ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕਰਦੇ ਆ ਪੰਜਾਬ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਕੰਮ ਕੀਤੇ ਹਨ।
ਝਬਾਲ, 28 ਅਗਸਤ (ਸਰਬਜੀਤ ਸਿੰਘ)-ਰੱਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਵਲੋਂ ਕਰਵਾਈ ਜਾ ਰਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਅਗਵਾਈ ਹੇਠ ਵਰਕਰਾਂ ਦਾ ਵੱਡਾ ਕਾਫਲਾ ਰੈਲੀ ਲਈ ਰਵਾਨਾ ਹੋਇਆ। ਇਸ ਮੌਕੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਆਖਿਆ ਕਿ ਕਾਂਗਰਸ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਕੀਤੀ ਜਾਣ ਵਾਲੀ ਰੈਲੀ ਬਹੁਤ ਹੀ ਇਤਿਹਾਸਿਕ ਹੋਵੇਗੀ ਤੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਏ ਜਾਣ ਦੀ ਨੀਹ ਰੱਖੇਗੀ ਕਿਉਂਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕਰਦੇ ਆ ਪੰਜਾਬ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਕੰਮ ਕੀਤੇ ਹਨ। ਉਨ੍ਹਾਂ ਆਖਿਆ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵੱਧ ਝੂਠੇ ਵਾਧੇ ਤੇ ਹੋਰ ਗਲਤ ਨੀਤੀਆਂ ਕਾਰਨ ਪੰਜਾਬ ਦੇ ਲੋਕ ਇਨ੍ਹਾਂ ਨੂੰ ਚੱਲਦਾ ਕਰਨ ਲਈ ਤਿਆਰ ਹਨ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਸਰਪੰਚ ਗੁਰਚਰਨ ਸਿੰਘ ਖੈਰਦੀ, ਮੇਜਰ ਸਿੰਘ ਝਬਾਲ, ਸਾਬਕਾ ਸਰਪੰਚ ਨਰਿੰਦਰ ਪੱਪਾ, ਨਿੱਪੀ ਸੂਦ, ਚੇਅਰਮੈਨ ਰਮਣ ਕੁਮਾਰ ਝਬਾਲ, ਨਰਿੰਦਰ ਸਿੰਘ ਝਬਾਲ, ਅਸ਼ੋਕ ਕੁਮਾਰ, ਹਰਪਿੰਦਰ ਸਿੰਘ ਜੇ.ਈ, ਬਲਬੀਰ ਚੰਦ, ਬਲਵਿੰਦਰ ਸਿੰਘ ਹਵੇਲੀਆਂ, ਬਲਕਾਰ ਸਿੰਘ ਬਿੱਟੂ ਸਿੰਘ ਝਬਾਲ, ਮਾਸਟਰ ਜਸਪਾਲ ਸਿੰਘ, ਪ੍ਰਿਤਪਾਲ ਸਿੰਘ ਝਬਾਲ, ਸੁਖਵਿੰਦਰ ਸਿੰਘ ਬਿੱਟੂ ਝਬਾਲ, ਲਵਪ੍ਰੀਤ ਸਿੰਘ ਹਵੇਲੀਆ, ਗਗਨਦੀਪ ਸਿੰਘ, ਗੁਰਮੇਜ ਸਿੰਘ ਗੇਜੂ, ਮਾਸਟਰ ਅਵਤਾਰ ਸਿੰਘ, ਸਿੰਮੀ ਢਿੱਲੋ, ਗੁਰਦੇਵ ਸਿੰਘ ਹਵੇਲੀਆਂ ਕਾਕਾ ਫੋਟੋਗ੍ਰਾਫਰ, ਹਰਦੀਪ ਸਿੰਘ, ਹਰਭਜਨ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂ ਹਾਜ਼ਰ ਸਨ।