29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਚੌਥਾ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਤੋਂ ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ ਤੱਕ 19 ਤੋਂ ਹੋਵੇਗਾ ਆਰੰਭ-ਜਥੇ ਜਸਵੰਤ ਸਿੰਘ

ਖਡੂਰ ਸਾਹਿਬ, 28 ਅਗਸਤ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਮਹਾਨ ਨਗਰ ਕੀਰਤਨ 19 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਆਰੰਭ ਹੋਵੇਗਾ ਤੇ ਖਡੂਰ ਸਾਹਿਬ, ਨਾਗੋਕੇ, ਜਲਾਲਾਬਾਦ, ਰਈਆ, ਬਾਬਾ ਬਕਾਲਾ ਸਾਹਿਬ, ਗੱਗੜਭਾਣਾ, ਮਹਿਤਾ ਚੌਕ, ਅੱਚਲ ਸਾਹਿਬ, ਬਟਾਲਾ ਘੁੰਮਣ, ਛੋਟੇ ਘੁੰਮਣ, ਤੱਪ ਅਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਵਿਖੇ ਰਾਤ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ ਰਵਾਨਗੀ ਹੋਵੇਗੀ ਜੋ ਧਾਰੀਵਾਲ ਸ਼ਹਿਰ ਗੁਰਦਾਸਪੁਰ ਤੋਂ ਵਾਇਆ ਜੇਲ੍ਹ ਰੋਡ ਅੱਬਲਖੈਰ, ਪਨਿਆੜ, ਦੀਨਾਨਗਰ ਸ਼ਹਿਰ ਅੱਡਾ ਪੁਲੀ ਬਾਠ ਸਾਹਿਬ, ਜਸਵਾਲੀ ਤੋਂ ਗੁਰਦੁਆਰਾ ਬਾਰਠ ਸਾਹਿਬ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਪਹੁੰਚ ਕੇ ਸਮਾਪਤ ਹੋਵੇਗਾ। ਜਥੇਦਾਰ ਜਸਵੰਤ ਸਿੰਘ ਮੁੱਖ ਸੇਵਾਦਾਰ ਛਾਪੜੀ ਸਾਹਿਬ ਤੇ ਮੁੱਖ ਸੇਵਾਦਾਰ ਬਾਬਾ ਸਵੰਤ ਸਿੰਘ ਖਡੂਰ ਸਾਹਿਬ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਸਮੂਹ ਕਮੇਟੀ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਤਾ ਗੁਜਰ ਕੌਰ ਜੀ ਵੈਲਫੇਅਰ ਖਡੂਰ ਸਾਹਿਬ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅਰੰਭ ਕੀਤਾ ਜਾ ਰਿਹਾ ਹੈ।

Ad Position 21
No active advertisement
ਚੌਥੇ ਮਹਾਨ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇ ਜਸਵੰਤ ਸਿੰਘ ਅਤੇ ਬਾਬਾ ਜਸਵੰਤ ਸਿੰਘ। ਤਸਵੀਰ–ਕੁਲਾਰ 29-08-2026
ਖਡੂਰ ਸਾਹਿਬ, 28 ਅਗਸਤ (ਰਸ਼ਪਾਲ ਸਿੰਘ ਕੁਲਾਰ)- ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੌਥਾ ਮਹਾਨ ਨਗਰ ਕੀਰਤਨ 19 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਆਰੰਭ ਹੋਵੇਗਾ ਤੇ ਖਡੂਰ ਸਾਹਿਬ, ਨਾਗੋਕੇ, ਜਲਾਲਾਬਾਦ, ਰਈਆ, ਬਾਬਾ ਬਕਾਲਾ ਸਾਹਿਬ, ਗੱਗੜਭਾਣਾ, ਮਹਿਤਾ ਚੌਕ, ਅੱਚਲ ਸਾਹਿਬ, ਬਟਾਲਾ ਘੁੰਮਣ, ਛੋਟੇ ਘੁੰਮਣ, ਤੱਪ ਅਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਵਿਖੇ ਰਾਤ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ ਰਵਾਨਗੀ ਹੋਵੇਗੀ ਜੋ ਧਾਰੀਵਾਲ ਸ਼ਹਿਰ ਗੁਰਦਾਸਪੁਰ ਤੋਂ ਵਾਇਆ ਜੇਲ੍ਹ ਰੋਡ ਅੱਬਲਖੈਰ, ਪਨਿਆੜ, ਦੀਨਾਨਗਰ ਸ਼ਹਿਰ ਅੱਡਾ ਪੁਲੀ ਬਾਠ ਸਾਹਿਬ, ਜਸਵਾਲੀ ਤੋਂ ਗੁਰਦੁਆਰਾ ਬਾਰਠ ਸਾਹਿਬ ਤਪ ਅਸਥਾਨ ਬਾਬਾ ਸ੍ਰੀਚੰਦ ਜੀ ਪਹੁੰਚ ਕੇ ਸਮਾਪਤ ਹੋਵੇਗਾ। ਜਥੇਦਾਰ ਜਸਵੰਤ ਸਿੰਘ ਮੁੱਖ ਸੇਵਾਦਾਰ ਛਾਪੜੀ ਸਾਹਿਬ ਤੇ ਮੁੱਖ ਸੇਵਾਦਾਰ ਬਾਬਾ ਸਵੰਤ ਸਿੰਘ ਖਡੂਰ ਸਾਹਿਬ ਨੇ ਦੱਸਿਆ ਕਿ ਉਕਤ ਨਗਰ ਕੀਰਤਨ ਸਮੂਹ ਕਮੇਟੀ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਤਾ ਗੁਜਰ ਕੌਰ ਜੀ ਵੈਲਫੇਅਰ ਖਡੂਰ ਸਾਹਿਬ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅਰੰਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਮੌਕੇ ਜਗਤਾਰ ਸਿੰਘ ਧੂੰਦਾ, ਕਸਮੀਰ ਸਿੰਘ, ਨਿਸਾਨ ਸਿੰਘ ਆਦਿ ਸੇਵਦਾਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਰੱਖੜੀ ਦੇ ਪਵਿੱਤਰ ਦਿਹਾੜੇ ਮੌਕੇ ਸਰਕਾਰੀ ਬੱਸਾਂ ਦੀ ਦੁਰਵਰਤੋਂ ਨਾਲ ਬੀਬੀਆਂ ਭੈਣਾਂ ਪ੍ਰੇਸ਼ਾਨ ਹੋਈਆਂ - ਭੂਰਾ ਅਗਲੀ ਖ਼ਬਰ ਨਿਊ ਲਾਈਫ ਪਬਲਿਕ ਸਕੂਲ ਵਿਖੇ ਤੀਆਂ, ਰੱਖੜੀ ਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24