ਸਾਧਵੀ ਪਰਮਜੀਤ ਜਯੋਤੀ ਨੂੰ ਮੰਦਰ ਕਮੇਟੀ ਵਲੋਂ ਸਨਮਾਨਿਤ ਕੀਤਾ
ਭਿੱਖੀਵਿੰਡ, 30 ਅਗਸਤ (ਬੌਬੀ)-ਦਿਵਯ ਜਯੋਤੀ ਸੰਸਥਾਨ ਤਰਨ ਤਾਰਨ ਤੋਂ ਸਾਧਵੀ ਪ੍ਰਮਜੀਤ ਜਯੋਤੀ ਅਤੇ ਨੂਰ ਮਹਿਲ ਤੋਂ ਸਾਧਵੀ ਜਯੋਤੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਵਿਚ ਤਰਨ ਤਾਰਨ ਵਿਖੇ ਦਿਵਯਾ ਜਯੋਤੀ ਸੰਸਥਾਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਉਹਾਰ ’ਤੇ ਹੋ ਰਹੇ ਧਾਰਮਿਕ ਸਮਾਗਮ ਵਿਚ ਪਹੁੰਚਣ ਲਈ ਸੱਦਾ ਪੱਤਰ ਦੇਣ ਲਈ ਪਹੁੰਚੇ । ਇਸ ਮੌਕੇ ਮੰਦਰ ਕਮੇਟੀ ਦੇ ਸੇਵਾਦਾਰਾਂ ਵਲੋਂ ਉਨ੍ਹਾਂ ਦਾ ਪੂਰਾ ਮਾਨ ਸਨਮਾਨ ਕੀਤਾ ਗਿਆ ਅਤੇ ਸਮਾਗਮ ਵਿਚ ਪਹੁੰਚਣ ਲਈ ਸਹਿਮਤੀ ਪ੍ਰਗਟਾਈ।
ਭਿੱਖੀਵਿੰਡ, 30 ਅਗਸਤ (ਬੌਬੀ)-ਦਿਵਯ ਜਯੋਤੀ ਸੰਸਥਾਨ ਤਰਨ ਤਾਰਨ ਤੋਂ ਸਾਧਵੀ ਪ੍ਰਮਜੀਤ ਜਯੋਤੀ ਅਤੇ ਨੂਰ ਮਹਿਲ ਤੋਂ ਸਾਧਵੀ ਜਯੋਤੀ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਵਿਚ ਤਰਨ ਤਾਰਨ ਵਿਖੇ ਦਿਵਯਾ ਜਯੋਤੀ ਸੰਸਥਾਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤਿਉਹਾਰ ’ਤੇ ਹੋ ਰਹੇ ਧਾਰਮਿਕ ਸਮਾਗਮ ਵਿਚ ਪਹੁੰਚਣ ਲਈ ਸੱਦਾ ਪੱਤਰ ਦੇਣ ਲਈ ਪਹੁੰਚੇ । ਇਸ ਮੌਕੇ ਮੰਦਰ ਕਮੇਟੀ ਦੇ ਸੇਵਾਦਾਰਾਂ ਵਲੋਂ ਉਨ੍ਹਾਂ ਦਾ ਪੂਰਾ ਮਾਨ ਸਨਮਾਨ ਕੀਤਾ ਗਿਆ ਅਤੇ ਸਮਾਗਮ ਵਿਚ ਪਹੁੰਚਣ ਲਈ ਸਹਿਮਤੀ ਪ੍ਰਗਟਾਈ। ਇਸ ਸਮੇਂ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਚੋਪੜਾ, ਰਾਜ ਕੁਮਾਰ ਚੋਪੜਾ, ਹਰੀਬੰਸ ਧਵਨ, ਕੇਵਲ ਅਰੋੜਾ, ਸਰਬਜੀਤ ਸੋਂਦੀ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਵੀ ਸ਼ਰਮਾ, ਐਡਵੋਕੇਟ ਸ਼ਿਵ ਸ਼ਕਤੀ ਸੇਵਾ ਦਲ ਦੇ ਪ੍ਰਧਾਨ ਕੀਮਤੀ ਲਾਲ ਬਿੱਟਾ, ਸੁਰਿੰਦਰ ਕੁਮਾਰ ਮਲਹੋਤਰਾ, ਮਾਧਵ ਰਾਓ, ਮੂਲੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸਾਂਤੀ ਪ੍ਰਸ਼ਾਦ ਸ਼ਰਮਾ, ਮਨੁੱਖੀ ਅਧਿਕਾਰ ਸੰਸਥਾ ਦੇ ਕੌਮੀ ਪ੍ਰਧਾਨ ਨਰਿੰਦਰ ਕੁਮਾਰ ਧਵਨ, ਇੰਦਰਜੀਤ ਕੱਕੜ, ਹਰੀ ਪ੍ਰਕਾਸ਼ ਕੱਕੜ, ਅਮਨ ਕੱਕੜ, ਚਿੰਮਨ ਲਾਲ ਸੇਠੀ, ਵਿਪਨ ਕੁਮਾਰ ਧਵਨ, ਅਸ਼ਵਨੀ ਕੁਮਾਰ ਖੰਨਾ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।