31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਰੀਜ਼ਾ ਗੱਡੀ ਸਵਾਰ ਵਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਜ਼ਖ਼ਮੀ

ਤਰਨ ਤਾਰਨ, 28 ਅਗਸਤ (ਹਰਿੰਦਰ ਸਿੰਘ)—ਬਰੀਜ਼ਾ ਗੱਡੀ ਸਵਾਰ ਵਿਅਕਤੀ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮਲੂਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਨਿਆਲਾ ਨੇ ਦੱਸਿਆ ਕਿ ਮਿਤੀ 23 ਅਗਸਤ 2026 ਨੂੰ ਉਹ ਅਤੇ ਉਸ ਦਾ ਮਾਮਾ ਪਰਮਜੀਤ ਸਿੰਘ, ਸਰਮੁਖ ਸਿੰਘ ਪੁਤਰਾਨ ਹਰਬੰਸ ਸਿੰਘ ਵਾਸੀਆਨ ਮੁਗਲਚੱਕ ਗਿੱਲ ਥਾਣਾ ਸਿਟੀ ਤਰਨ ਤਾਰਨ ਆਪਣੇ-ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ਵਿਚ ਪਿੰਡ ਤੂਤ ਮਿਲਣ ਗਏ ਹੋਏ ਸੀ ਤੇ ਉਸੇ ਦਿਨ ਹੀ ਉਹ ਅਤੇ ਉਸ ਦਾ ਮਾਮਾ ਮੋਟਰਸਾਈਕਲ ’ ਤੇ ਸਵਾਰ ਸੀ, ਜਿਸ ਨੂੰ ਉਹ ਚਲਾ ਰਿਹਾ ਸੀ ਅਤੇ ਉਸ ਦਾ ਮਾਮਾ ਪਿੱਛੇ ਬੈਠਾ ਹੋਇਆ ਸੀ ਅਤੇ ਉਸ ਦਾ ਦੂਸਰਾ ਮਾਮਾ ਸਰਮੁਖ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 31-08-2026
ਤਰਨ ਤਾਰਨ, 28 ਅਗਸਤ (ਹਰਿੰਦਰ ਸਿੰਘ)—ਬਰੀਜ਼ਾ ਗੱਡੀ ਸਵਾਰ ਵਿਅਕਤੀ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮਲੂਕ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਨਿਆਲਾ ਨੇ ਦੱਸਿਆ ਕਿ ਮਿਤੀ 23 ਅਗਸਤ 2026 ਨੂੰ ਉਹ ਅਤੇ ਉਸ ਦਾ ਮਾਮਾ ਪਰਮਜੀਤ ਸਿੰਘ, ਸਰਮੁਖ ਸਿੰਘ ਪੁਤਰਾਨ ਹਰਬੰਸ ਸਿੰਘ ਵਾਸੀਆਨ ਮੁਗਲਚੱਕ ਗਿੱਲ ਥਾਣਾ ਸਿਟੀ ਤਰਨ ਤਾਰਨ ਆਪਣੇ-ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ਵਿਚ ਪਿੰਡ ਤੂਤ ਮਿਲਣ ਗਏ ਹੋਏ ਸੀ ਤੇ ਉਸੇ ਦਿਨ ਹੀ ਉਹ ਅਤੇ ਉਸ ਦਾ ਮਾਮਾ ਮੋਟਰਸਾਈਕਲ ’ ਤੇ ਸਵਾਰ ਸੀ, ਜਿਸ ਨੂੰ ਉਹ ਚਲਾ ਰਿਹਾ ਸੀ ਅਤੇ ਉਸ ਦਾ ਮਾਮਾ ਪਿੱਛੇ ਬੈਠਾ ਹੋਇਆ ਸੀ ਅਤੇ ਉਸ ਦਾ ਦੂਸਰਾ ਮਾਮਾ ਸਰਮੁਖ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 46 ਐਸ. 6894 ’ਤੇ ਸਵਾਰ ਹੋ ਕੇ ਸਰਹਾਲੀ ਰੋਡ ਪੱਟੀ ਰਾਹੀਂ ਹੁੰਦੇ ਹੋਏ ਮੁਗਲਚੱਕ ਗਿੱਲ ਤਰਨ ਤਾਰਨ ਨੂੰ ਜਾ ਰਹੇ ਸੀ ਕਿ ਵਕਤ ਕਰੀਬ 4:30 ਵਜੇ ਦਾ ਹੋਵੇਗਾ ਕਿ ਉਨ੍ਹਾਂ ਤੋਂ ਅੱਗੇ ਉਸ ਦਾ ਮਾਮਾ ਸਰਮੁਖ ਸਿੰਘ ਸੀ ਅਤੇ ਉਹ ਉਸ ਦੇ ਮੋਟਰਸਾਈਕਲ ਦੇ ਪਿੱਛੇ-ਪਿੱਛੇ ਜਾ ਰਹੇ ਸੀ ਅਤੇ ਪਿੱਛੋਂ ਬਹੁਤ ਹੀ ਤੇਜ਼ ਰਫਤਾਰੀ ਨਾਲ ਇਕ ਗੱਡੀ ਪੀ.ਬੀ. 02 ਏ.ਈ. 8792 ਆਈ, ਜਿਸ ਨੂੰ ਇਕ ਨੌਜਵਾਨ ਚਲਾ ਰਿਹਾ ਸੀ ਅਤੇ ਦੇਖਦੇ-ਦੇਖਦੇ ਹੀ ਉਸ ਦੇ ਮਾਮੇ ਸਰਮੁਖ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਮੋਟਰਸਾਈਕਲ ਤੋਂ ਹੇਠਾਂ ਸੜਕ ’ਤੇ ਡਿੱਗ ਗਿਆ ਅਤੇ ਉਸਦੇ ਸਿਰ ਵਿਚ ਸੱਟ ਲੱਗ ਗਈ ਅਤੇ ਕਾਫੀ ਖੂਨ ਨਿਕਲਿਆ ਤੇ ਉਹ ਬੇਹੋਸ਼ ਹੋ ਗਿਆ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਰ ਸਵਾਰ ਨੌਜ਼ਵਾਨ ਜੋਬਨਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਬਾਬਾ ਬਕਾਲਾ ਸੀ, ਜੋ ਉਸ ਨੂੰ ਬਾਅਦ ਵਿਚ ਪਤਾ ਲੱਗਾ। ਅਸੀਂ ਸਰਮੁੱਖ ਸਿੰਘ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸੰਧੂ ਹਸਪਤਾਲ ਪੱਟੀ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਦੇ ਸਿਰ ਦੀ ਸੱਟ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਡਾਕਟਰਾਂ ਵਲੋਂ ਉਸ ਦਾ ਇਲਾਜ ਚੱਲ ਰਿਹਾ ਹੈ । ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਸਬ ਇੰਸਪੈਕਟਰ ਰਵੀ ਸਿੰਘ ਨੇ ਜੋਬਨਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਬਾਬਾ ਬਕਾਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਇਕੱਲੇ ਸੁਭਾਸ਼ ਚੰਦਰ ਦਾ 22 ਹਜ਼ਾਰ ਕਰੋੜ ਮੁਆਫ਼, ਕਿਸਾਨਾਂ ਮਜ਼ਦੂਰਾਂ ਦਾ ਦੁੱਕੀ ਨਹੀਂ- ਸੰਯੁਕਤ ਕਿਸਾਨ ਮੋਰਚਾ ਅਗਲੀ ਖ਼ਬਰ ਬਾਬਾ ਸੁੱਖਾ ਸਿੰਘ ਵਲੋਂ ਫਤਿਆਬਾਦ ਸੜਕ ’ਤੇ ਲਗਾਏ 800 ਪੌਦੇ
Ad Position 24