30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਣ-ਮੈਪਡ ਵੋਟਰਾਂ ਦੇ ਕੇਸਾਂ ਸੰਬੰਧੀ ਸੁਣਵਾਈ ਦੌਰਾਨ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦੀ ਅਪੀਲ

ਪੱਟੀ, 30 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਵਿਸ਼ੇਸ਼ ਗਹਿਰੀ ਪੁਨਰੀਖਣ (ਐੱਸ. ਆਈ.

Ad Position 21
No active advertisement
ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਡਾ. ਭੁਪਿੰਦਰ ਸਿੰਘ ਤੇ ਹੋਰ ਅਧਿਕਾਰੀ । ਤਸਵੀਰ: ਖਹਿਰਾ 31-08-2026
ਪੱਟੀ, 30 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਵਿਸ਼ੇਸ਼ ਗਹਿਰੀ ਪੁਨਰੀਖਣ (ਐੱਸ.ਆਈ.ਆਰ.) ਤਹਿਤ ਅਣ-ਮੈਪਡ, ਨੋ-ਮੈਪਿੰਗ ਵੋਟਰਾਂ ਨੂੰ ਜਾਰੀ ਕੀਤੇ ਗਏ ਨੋਟਿਸਾਂ ਸੰਬੰਧੀ ਸੁਣਵਾਈ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਵੋਟਰਾਂ ਦੇ ਜਨਮ ਮਿਤੀ ਅਨੁਸਾਰ ਲੋੜੀਂਦੇ ਦਸਤਾਵੇਜ਼ ਲੈ ਕੇ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਵਲੋਂ ਐਪ ’ਤੇ ਅਪਲੋਡ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੁਣਵਾਈ ਵਾਲੇ ਦਿਨ ਸੰਬੰਧਿਤ ਵੋਟਰ ਦੀ ਹਾਜ਼ਰੀ ਅਤੇ ਤਸਵੀਰ ਵੀ ਐਪ ’ਤੇ ਅਪਲੋਡ ਕੀਤੀ ਜਾਵੇਗੀ। ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਹੋਏ ਹਨ, ਉਹ ਆਪਣੇ ਸੰਬੰਧਿਤ ਬੀ.ਐੱਲ.ਓ. ਨਾਲ ਤਾਲਮੇਲ ਕਰਕੇ ਨਿਰਧਾਰਤ ਸਥਾਨ ਅਤੇ ਸਮੇਂ ’ਤੇ ਪਹੁੰਚਣ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ । ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ 1 ਜੁਲਾਈ 1987 ਤੋਂ ਪਹਿਲਾਂ ਜਨਮੇ ਵੋਟਰਾਂ ਨੂੰ ਆਪਣਾ ਕੋਈ ਇਕ ਮਾਨਤਾ ਪ੍ਰਾਪਤ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ। 1 ਜੁਲਾਈ 1987 ਤੋਂ 2 ਦਸੰਬਰ 2004 ਦਰਮਿਆਨ ਜਨਮੇ ਵੋਟਰਾਂ ਨੂੰ ਆਪਣਾ ਇਕ ਦਸਤਾਵੇਜ਼ ਅਤੇ ਮਾਤਾ ਜਾਂ ਪਿਤਾ ਵਿਚੋਂ ਕਿਸੇ ਇਕ ਦਾ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ, ਜਦਕਿ 2 ਦਸੰਬਰ 2004 ਤੋਂ ਬਾਅਦ ਜਨਮੇ ਵੋਟਰਾਂ ਨੂੰ ਆਪਣਾ ਦਸਤਾਵੇਜ਼ ਅਤੇ ਮਾਤਾ ਤੇ ਪਿਤਾ ਦੋਵਾਂ ਦੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਮਾਨਤਾ ਪ੍ਰਾਪਤ ਦਸਤਾਵੇਜ਼ਾਂ ਵਿਚ ਕੇਂਦਰ ਜਾਂ ਰਾਜ ਸਰਕਾਰ, ਸਰਕਾਰੀ ਅਦਾਰੇ ਵਲੋਂ ਜਾਰੀ ਪਛਾਣ ਪੱਤਰ ਜਾਂ ਪੈਨਸ਼ਨ ਆਰਡਰ, 1 ਜੁਲਾਈ 1987 ਤੋਂ ਪਹਿਲਾਂ ਸਰਕਾਰ, ਬੈਂਕ, ਡਾਕਖਾਨਾ, ਐੱਲ.ਆਈ.ਸੀ. ਜਾਂ ਸਰਕਾਰੀ ਅਦਾਰੇ ਵਲੋਂ ਜਾਰੀ ਦਸਤਾਵੇਜ਼, ਜਨਮ ਸਰਟੀਫਿਕੇਟ, ਪਾਸਪੋਰਟ, ਦਸਵੀਂ ਜਮਾਤ, ਬੋਰਡ, ਯੂਨੀਵਰਸਿਟੀ ਸਰਟੀਫਿਕੇਟ, ਸਥਾਈ ਨਿਵਾਸ ਸਰਟੀਫਿਕੇਟ, ਜੰਗਲ ਅਧਿਕਾਰ ਸਰਟੀਫਿਕੇਟ, ਐੱਸ.ਸੀ., ਐੱਸ.ਟੀ., ਓ.ਬੀ.ਸੀ. ਜਾਂ ਹੋਰ ਜਾਤੀ ਸਰਟੀਫਿਕੇਟ, ਜਿੱਥੇ ਲਾਗੂ ਹੋਵੇ ਐੱਨ.ਆਰ.ਸੀ., ਪਰਿਵਾਰ ਰਜਿਸਟਰ, ਸਰਕਾਰ ਵਲੋਂ ਜਾਰੀ ਜ਼ਮੀਨ ਜਾਂ ਮਕਾਨ ਅਲਾਟਮੈਂਟ ਸਰਟੀਫਿਕੇਟ ਅਤੇ ਆਧਾਰ ਕਾਰਡ ਸ਼ਾਮਿਲ ਹਨ । ਆਧਾਰ ਕਾਰਡ ਦੀ ਵਰਤੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਰਫ਼ ਪਛਾਣ ਦੇ ਉਦੇਸ਼ ਲਈ ਕੀਤੀ ਜਾਵੇਗੀ। ਡਾ. ਭੁਪਿੰਦਰ ਸਿੰਘ ਨੇ ਸੰਬੰਧਿਤ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਬੀ.ਐੱਲ.ਓ. ਨਾਲ ਸੰਪਰਕ ਕਰਕੇ ਲੋੜੀਂਦੇ ਅਤੇ ਮਾਨਤਾ ਪ੍ਰਾਪਤ ਦਸਤਾਵੇਜ਼ ਤਿਆਰ ਰੱਖਣ ਅਤੇ ਸੁਣਵਾਈ ਦੌਰਾਨ ਪੇਸ਼ ਕਰਨ, ਤਾਂ ਜੋ ਉਨ੍ਹਾਂ ਦੇ ਕੇਸਾਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਹਾਕੀ ਦੇ ਗੜ੍ਹ ਸੰਸਾਰਪੁਰ ਵਿਚ ਰਾਊਂਡਗਲਾਸ ਹਾਕੀ ਅਕੈਡਮੀ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਇਕੱਲੇ ਸੁਭਾਸ਼ ਚੰਦਰ ਦਾ 22 ਹਜ਼ਾਰ ਕਰੋੜ ਮੁਆਫ਼, ਕਿਸਾਨਾਂ ਮਜ਼ਦੂਰਾਂ ਦਾ ਦੁੱਕੀ ਨਹੀਂ- ਸੰਯੁਕਤ ਕਿਸਾਨ ਮੋਰਚਾ
Ad Position 24