31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪਿੰਡ ਗੋਹਲਵੜ ਵਿਖੇ ਦੇਖਿਆ ਗਿਆ ‘ਮਨ ਕੀ ਬਾਤ’ ਦਾ 137ਵਾਂ ਲਾਈਵ ਪ੍ਰੋਗਰਾਮ

ਤਰਨ ਤਾਰਨ, 30 ਅਗਸਤ (ਹਰਿੰਦਰ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਨ ਕੀ ਬਾਤ ਪ੍ਰੋਗਰਾਮ ਦੀ ਲੜੀ ਤਹਿਤ 137ਵਾਂ ਲਾਇਵ ਭਾਸ਼ਨ ਸਵੇਰੇ 11 ਵਜੇ ਤੋਂ 11. 30 ਤੱਕ ਲਾਇਵ ਭਾਸ਼ਨ ਦਿੱਤਾ, ਜਿਸ ਨੂੰ ਭਾਰਤੀ ਜਨਤਾ ਪਾਰਟੀ ਦੇ ਹਲਕਾ ਤਰਨ ਤਾਰਨ ਇੰਚਾਰਜ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਾਥੀਆਂ ਸਮੇਤ ਸਰਕਲ ਤਰਨ ਤਾਰਨ ਦਿਹਾਤੀ ਦੇ ਪਿੰਡ ਗੋਹਲਵੜ ਵਿਖੇ ਸੁਣਿਆ ।

Ad Position 21
No active advertisement
ਪਿੰਡ ਗੋਹਲਵੜ ਵਿਖੇ ਮਨ ਕੀ ਬਾਤ ਪ੍ਰੋਗਰਾਮ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਮਹਾਂਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ ਅਤੇ ਹਾਜ਼ਰ ਭਾਜਪਾ ਆਗੂ। ਤਸਵੀਰ: ਲਵਲੀ 31-08-2026
ਤਰਨ ਤਾਰਨ, 30 ਅਗਸਤ (ਹਰਿੰਦਰ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਨ ਕੀ ਬਾਤ ਪ੍ਰੋਗਰਾਮ ਦੀ ਲੜੀ ਤਹਿਤ 137ਵਾਂ ਲਾਇਵ ਭਾਸ਼ਨ ਸਵੇਰੇ 11 ਵਜੇ ਤੋਂ 11.30 ਤੱਕ ਲਾਇਵ ਭਾਸ਼ਨ ਦਿੱਤਾ, ਜਿਸ ਨੂੰ ਭਾਰਤੀ ਜਨਤਾ ਪਾਰਟੀ ਦੇ ਹਲਕਾ ਤਰਨ ਤਾਰਨ ਇੰਚਾਰਜ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਾਥੀਆਂ ਸਮੇਤ ਸਰਕਲ ਤਰਨ ਤਾਰਨ ਦਿਹਾਤੀ ਦੇ ਪਿੰਡ ਗੋਹਲਵੜ ਵਿਖੇ ਸੁਣਿਆ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸਮਾਜਿਕ ਮੁੱਦਿਆਂ, ਨਵੇਂ ਭਾਰਤ ਦੀ ਨਿਰਮਾਣ ਯਾਤਰਾ ਅਤੇ ਨਾਗਰਿਕਾਂ ਦੇ ਯੋਗਦਾਨ ਲਈ ਭਾਰਤੀ ਜਨਤਾ ਪਾਰਟੀ ਨੇ ਬਹੁਤ ਹੀ ਸਾਰਥਿਕ ਕਦਮ ਪੁੱਟੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਨਤਾ ਵੱਲ ਪ੍ਰੇਰਿਤ ਕੀਤਾ ਹੈ, ਜਿਸ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀਆਂ ਸਕਾਰਤਮਕ ਪਹਿਲਕਦਮੀਆਂ ਨਾਲ ਲੋਕ ਖੁਸ਼ਹਾਲ ਅਤੇ ਨਵੀਂ ਰੌਸ਼ਨੀ ਵਾਲੀ ਜਿੰਦਗੀ ਵੱਲ ਵਧ ਰਹੇ ਹਨ । ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ ਨੇ ਵੀ ਆਪਣੇ ਵਿਚਾਰ ਰੱਖੇ । ਸਮਾਗਮ ਵਿਚ ਐਸ.ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਸਰਕਲ ਪ੍ਰਧਾਨ ਕਨਵਰਦੀਪ ਸਿੰਘ, ਯੁਵਾ ਮੋਰਚਾ ਸਰਕਲ ਪ੍ਰਧਾਨ ਗੁਰਪ੍ਰਤਾਪ ਸਿੰਘ ਲਾਡੀ, ਦਵਿੰਦਰ ਸਿੰਘ ਪੰਡੋਰੀ ਹਸਨ, ਗੁਰਪ੍ਰੀਤ ਸਿੰਘ ਠੱਠੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿੱਲਾ ਸ਼ੇਰੋਂ ਨੇ ਪ੍ਰੇਮ ਸਿੰਘ ਪੰਨੂੰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਅਸ਼ਵਨੀ ਸ਼ਰਮਾ ਨੇ ਵਾਰਡ ਨੰਬਰ-29 ਵਿਚ ਵਰਕਰਾਂ ਤੇ ਸਮਰਥਕਾਂ ਨਾਲ ਸੁਣੀ ‘ਮਨ ਕੀ ਬਾਤ’
Ad Position 24