ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਮਤਿ ਸਮਾਗਮ
ਸਰਹਾਲੀ ਕਲਾਂ, 3 ਸਤੰਬਰ (ਅਜੈ ਸਿੰਘ ਹੁੰਦਲ)—ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ।
ਸਰਹਾਲੀ ਕਲਾਂ, 3 ਸਤੰਬਰ (ਅਜੈ ਸਿੰਘ ਹੁੰਦਲ)—ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਚਰਨਾਂ ਵਿਚ ਸਰਬੱਤ ਦੇ ਭਲੇ ਅਤੇ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਕੀਰਤਨ ਕੀਤਾ ਅਤੇ ਸਿੱਖ ਪੰਥ ਮਹਾਨ ਵਿਦਵਾਨ ਗਿਆਨੀ ਨਵਤੇਜ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਮੁੱਖਵਾਕ ਦੀ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਾਈ। ਸਟੇਜ ਸੈਕਟਰੀ ਦੀ ਸੇਵਾ ਗਿਆਨੀ ਬਲਦੇਵ ਸਿੰਘ ਨੇ ਨਿਭਾਈ। ਸਮਾਗਮ ਦੀ ਸਮਾਪਤੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਇਸ ਮੌਕੇ ਜਥੇ. ਹਰਜੀਤ ਸਿੰਘ ਮਹਿਤਾ, ਜਥੇ. ਜੱਜ ਸਿੰਘ ਲੱਲੇ ਬੂਹ, ਹਰਜਿੰਦਰ ਸਿੰਘ ਪੱਟੀ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਗੁਰਮਹਾਂਵੀਰ ਸਿੰਘ ਚੇਅਰਮੈਨ, ਨਵਰੀਤ ਸਿੰਘ ਜੱਲੇਵਾਲ, ਬਾਬਾ ਸਰਬਜੀਤ ਸਿੰਘ ਸਰਪੰਚ ਬਲਵੀਰ ਸਿੰਘ ਠੱਟਾ, ਹਰਜੀਤ ਸਿੰਘ ਮੈਂਬਰ, ਚੰਨਾ ਠੇਕੇਦਾਰ ਸਮੇਤ ਹੋਰ ਕਈ ਮੁਹਤਬਰ ਹਾਜ਼ਰ ਸਨ। ਇਸ ਮੌਕੇ ਕਈ ਪਿੰਡਾਂ ਜਿਵੇਂ ਦਦੇਹਰ ਸਾਹਿਬ, ਠੱਟਾ, ਜੱਲੇਵਾਲ, ਠੱਕਰਪੁਰ ਖਾਰਾ, ਸੁਹਾਵਾ, ਬੁਰਜ ਅਤੇ ਕਈ ਹੋਰ ਪਿੰਡਾਂ ਦੀ ਸੰਗਤਾਂ ਸਮਾਗਮ ਵਿਚ ਪਹੁੰਚੀਆਂ। ਇਸ ਮੌਕੇ ਮਹਿਤਾ, ਧਰਮਕੋਟ (ਮੋਗਾ), ਹਰੀਕੇ ਇਲਾਕੇ ’ਚੋਂ ਸੰਗਤਾਂ ਨੇ ਪਹੁੰਚ ਕੇ ਅਰਦਾਸ ਸਮਾਗਮ ਵਿਚ ਹਾਜ਼ਰੀ ਭਰੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।