04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਸੰਬੰਧੀ ਨੰਬਰਦਾਰਾਂ ਨੂੰ ਕੀਤਾ ਲਾਮਬੰਧ

ਖਡੂਰ ਸਾਹਿਬ, 3 ਸਤੰਬਰ (ਰਸ਼ਪਾਲ ਸਿੰਘ ਕੁਲਾਰ)– ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ ਚੋਣ ਵਾਅਦੇ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ 5 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਦੇ ਕੀਤੇ ਐਲਾਨ ਸਬੰਧੀ ਅੱਜ ਖਡੂਰ ਸਾਹਿਬ ਵਿਖੇ ਨੰਬਰਦਾਰ ਸਾਥੀਆਂ ਨੂੰ ਤਹਿਸੀਲ ਪੱਧਰੀ ਮੀਟਿੰਗ ਵਿਚ ਲਾਮਬੰਧ ਕੀਤਾ। ਇਸ ਮੌਕੇ ਤਹਿਸੀਲ ਪ੍ਰਧਾਨ ਗੁਰਮੁਖ ਸਿੰਘ ਤੱਖਤੂਚੱਕ ਨੇ ਮੀਟਿੰਗ ਵਿਚ ਵਿਸੇਸ ਤੌਰ ’ਤੇ ਪੁੱਜੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਾਰੇ ਰਾਮਪੁਰ ਨੂੰ ਵਿਸਵਾਸ਼ ਦਵਾਇਆ ਕਿ ਤਹਿਸੀਲ ਖਡੂਰ ਸਾਹਿਬ ਤੋਂ ਚਾਰ ਬੱਸਾਂ ਦਾ ਕਾਫਲਾ ਲੈ ਕਿ ਪਹੁੰਚਾਂਗੇ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਖਡੂਰ ਸਾਹਿਬ, 3 ਸਤੰਬਰ (ਰਸ਼ਪਾਲ ਸਿੰਘ ਕੁਲਾਰ)– ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ ਚੋਣ ਵਾਅਦੇ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ 5 ਅਕਤੂਬਰ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਦੇ ਕੀਤੇ ਐਲਾਨ ਸਬੰਧੀ ਅੱਜ ਖਡੂਰ ਸਾਹਿਬ ਵਿਖੇ ਨੰਬਰਦਾਰ ਸਾਥੀਆਂ ਨੂੰ ਤਹਿਸੀਲ ਪੱਧਰੀ ਮੀਟਿੰਗ ਵਿਚ ਲਾਮਬੰਧ ਕੀਤਾ। ਇਸ ਮੌਕੇ ਤਹਿਸੀਲ ਪ੍ਰਧਾਨ ਗੁਰਮੁਖ ਸਿੰਘ ਤੱਖਤੂਚੱਕ ਨੇ ਮੀਟਿੰਗ ਵਿਚ ਵਿਸੇਸ ਤੌਰ ’ਤੇ ਪੁੱਜੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਾਰੇ ਰਾਮਪੁਰ ਨੂੰ ਵਿਸਵਾਸ਼ ਦਵਾਇਆ ਕਿ ਤਹਿਸੀਲ ਖਡੂਰ ਸਾਹਿਬ ਤੋਂ ਚਾਰ ਬੱਸਾਂ ਦਾ ਕਾਫਲਾ ਲੈ ਕਿ ਪਹੁੰਚਾਂਗੇ। ਇਸ ਮੌਕੇ ਰਾਮਪੁਰ ਨੇ ਨੰਬਰਦਾਰਾਂ ਨੂੰ ਲਾਮਬੰਧ ਕਰਦਿਆਂ ਕਿਹਾ ਕਿ ਏਕਤਾ ਵਿਚ ਬੱਲ ਹੈ ਅਤੇ ਪੰਜਾਬ ਦਾ 34 ਹਜ਼ਾਰ ਨੰਬਰਦਾਰ ਇਸ ਘਿਰਾਓ ਵਿਚ ਕੁੱਦਣ ਲਈ ਤਿਆਰ ਹੈ। ਇਸ ਮੌਕੇ ਮਨਪ੍ਰੀਤ ਸਿੰਘ ਭਲਾਈਪੁਰ ਅਗਜੈਕਟਿਵ ਮੈਂਬਰ ਪੰਜਾਬ, ਗੁਰਦੇਵ ਸਿੰਘ ਖੋਜਕੀਪੁਰ, ਸਰਬਜੀਤ ਸਿੰਘ ਦੀਨੇਵਾਲ , ਤਰਸੇਮ ਸਿੰਘ ਕੰਗ, ਸੁਖਦੇਵ ਸਿੰਘ ਮੁੰਡਾ ਪਿੰਡ, ਚੈਂਚਲ ਸਿੰਘ ਜਹਾਂਗੀਰ, ਰਸ਼ਪਾਲ ਸਿੰਘ ਜਵੰਦਪੁਰ, ਅਮਨਦੀਪ ਸਿੰਘ ਜਵੰਦਪੁਰ, ਸੁਖਦੇਵ ਸਿੰਘ ਜਵੰਦਪੁਰ, ਮੇਜਰ ਸਿੰਘ ਜਲਾਲਾਬਾਦ, ਲਖਵਿੰਦਰ ਸਿੰਘ ਕੋਟ ਮਹੁੰਮਦ ਖਾਂ, ਕੁਲਵੰਤ ਸਿੰਘ ਤੱਖਤੂਚੱਕ, ਅਮਰੀਕ ਸਿੰਘ ਲਾਲਪੁਰ, ਦਲਜੀਤ ਸਿੰਘ ਖਡੂਰ ਸਾਹਿਬ, ਜਸਪਾਲ ਸਿੰਘ ਖਡੂਰ ਸਾਹਿਬ, ਮੰਗਤ ਸਿੰਘ ਗੋਇੰਦਵਾਲ ਸਾਹਿਬ, ਹਰਪਿੰਦਰ ਸਿੰਘ ਹੋਠੀਆਂ,ਪੂਰਨ ਸਿੰਘ ਬਾਣੀਆ, ਦਿਲਬਾਗ ਸਿੰਘ ਮੰਡਾਲਾ, ਮੰਗਲ ਸਿੰਘ ਉਪਲ, ਸਤਨਾਮ ਸਿੰਘ ਨੱਥੋਕੇ, ਹਰਦੀਪ ਸਿੰਘ ਨੱਥੋਕੇ, ਹਰਵੰਤ ਸਿੰਘ ਡਿੰਪਲ, ਅਮਰਜੀਤ ਸਿੰਘ ਖਡੂਰ ਸਾਹਿਬ, ਰਣਜੀਤ ਸਿੰਘ ਸੰਧੂ, ਬਲਕਾਰ ਸਿੰਘ ਵੜਿੰਗ ਸੂਬਾ ਸਿੰਘ,ਗੁਰਵਿੰਦਰ ਸਿੰਘ ਮੁੰਡਾ ਪਿੰਡ, ਸੁਖਵਿੰਦਰ ਸਿੰਘ ਸੰਘਰ, ਬੂਟਾ ਸਿੰਘ ਸਰਲੀ, ਮੋਹਤਮ ਸਿੰਘ ਅਹਿਮਦਪੁਰ,ਮੁਖਤਿਆਰ ਸਿੰਘ ਨਾਗੋਕੇ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਰਵਾਇਆ ਕਿਸਾਨ-ਵਿਗਿਆਨੀ ਵਿਚਾਰ-ਵਟਾਂਦਰਾ ਪ੍ਰੋਗਰਾਮ ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਨੂੰ ‘ਉਜਲ ਦੀਦਾਰ ਨਿਰਮਲ ਬੁੱਧ ਐਵਾਰਡ’ ਮਿਲਿਆ
Ad Position 24