ਬ੍ਰਿਸਬੇਨ ਆਸਟਰੇਲੀਆ ਦੀ ਧਰਤੀ ’ਤੇ ਤੀਸਰਾ ਗਿੱਧਾ ਕੱਪ ਮਹਿਕ ਪੰਜਾਬ ਦੀ ਟੀਮ ਨੇ ਜਿੱਤਿਆ
ਝਬਾਲ, 3 ਸਤੰਬਰ (ਸਰਬਜੀਤ ਸਿੰਘ)– ਪਿਛਲੇ ਦਿਨੀ ਬ੍ਰਿਸਬੇਨ ਆਸਟਰੇਲੀਆ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਸੋਹੀ ਅਤੇ ਸੋਨਾ ਖਹਿਰਾ ਵਲੋਂ ਸਮੂਹ ਐਸੋਸੀਏਸ਼ਨ ਦੇ ਸਹਿਯੋਗ ਸਦਕਾ ਤੀਸਰਾ ਗਿੱਧਾ ਕੱਪ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਆਪਣੇ ਗਿੱਧੇ ਦੀ ਧਮਾਲ ਪਾਈ।
ਮ
ਮੈਨੇਜਰ ਨਵੀ ਥਿੰਦ, ਕੋਚ ਵਰਿੰਦਰ ਕੌਰ ਅਤੇ ਕੈਪਟਨ ਵੰਧਨਾ ਦੀਆਂ ਫਾਈਲ ਤਸਵੀਰਾਂ।
04-09-2026
ਝਬਾਲ, 3 ਸਤੰਬਰ (ਸਰਬਜੀਤ ਸਿੰਘ)– ਪਿਛਲੇ ਦਿਨੀ ਬ੍ਰਿਸਬੇਨ ਆਸਟਰੇਲੀਆ ਵਿਖੇ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਸੋਹੀ ਅਤੇ ਸੋਨਾ ਖਹਿਰਾ ਵਲੋਂ ਸਮੂਹ ਐਸੋਸੀਏਸ਼ਨ ਦੇ ਸਹਿਯੋਗ ਸਦਕਾ ਤੀਸਰਾ ਗਿੱਧਾ ਕੱਪ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਆਪਣੇ ਗਿੱਧੇ ਦੀ ਧਮਾਲ ਪਾਈ। ਇਸ ਹੋਏ ਗਿੱਧਾ ਕੱਪ ਦੌਰਾਨ ਫਾਈਨਲ ਮੁਕਾਬਲੇ ਵਿਚੋਂ ਪੰਜਾਬ ਦੀਆਂ ਧੀਆਂ ਨੇ ਮੱਲਾਂ ਮਾਰਦਿਆਂ ਮਹਿਕ ਪੰਜਾਬ ਦੀ ਗਰੁੱਪ ਨੇ ਜਿੱਤ ਪ੍ਰਾਪਤ ਕਰਕੇ ਵਧੇ ਦੇਸ਼ ਦੀ ਧਰਤੀ ਤੇ ਪੰਜਾਬੀਆਂ ਦਾ ਨਾਂ ਇਕ ਵਾਰ ਫਿਰ ਤੋਂ ਰੋਸ਼ਨ ਕਰ ਦਿੱਤਾ। ਇਸ ਸਬੰਧੀ ‘ਅਜੀਤ’ ਨਾਲ ਫੋਨ ’ਤੇ ਜਾਣਕਾਰੀ ਸਾਂਝੀ ਕਰਦਿਆਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਵਾਸੀ ਸੀਨੀਅਰ ਆਗੂ ਸੁਖਰਾਜ ਸਿੰਘ ਕਾਲਾ ਗਡੀਵਿੰਡ ਦੀ ਭੈਣ ਅਤੇ ਮਹਿਕ ਪੰਜਾਬ ਦੀ ਗਰੁੱਪ ਦੀ ਮੈਨੇਜਰ ਨਵੀਂ ਥਿੰਦ ਨੇ ਦੱਸਿਆ ਕਿ ਸਾਡੇ ਕੋਚ ਵਰਿੰਦਰ ਕੌਰ ਦੀ ਮਿਹਨਤ ਅਤੇ ਕੈਪਟਨ ਵੰਦਨਾ ਦੀ ਅਗਵਾਈ ਹੇਠ ਸਾਡੀ ਟੀਮ ਨੇ ਕਮਾਲ ਦਾ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ ਹੈ ਜਿਸ ’ਤੇ ਸਾਨੂੰ ਹਮੇਸ਼ਾ ਮਾਣ ਰਹੇਗਾ। ਉਨਾਂ ਆਖਿਆ ਕਿ ਸਾਡੀ ਟੀਮ ਵਿਚ ਮੇਰੀਆਂ ਭੈਣਾਂ ਗਾਇਤਰੀ, ਸਿਮਰਤ, ਰੂਬੀ, ਰਮਨ,. ਕਮਲ, ਕੋਮਲ, ਅਮਨ, ਨਵਨੀਤ, ਲਵ ਨੇ ਗਿੱਧੇ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੈਂਪੀਅਨ ਬਣ ਕੇ ਦਿਖਾਇਆ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਜੇਤੂ ਟੀਮ ਨੂੰ ਇਨਾਮ ਦੇ ਕੇ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ।